ਭਾਰਤ ਦਾ ਇੱਕ ਹੋਰ ਦੁਸ਼ਮਣ ਸਦਾ ਦੀ ਨੀਂਦ ਸੁੱਤਾ 

ਪਾਕਿਸਤਾਨ 'ਚ ਅੱਤਵਾਦੀ ਹੰਜ਼ਲਾ ਅਦਨਾਨ ਨੂੰ ਗੋਲੀਆਂ ਨਾਲ ਭੁੰਨਿਆ। ਭਾਰਤ ਅੰਦਰ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ ਅਦਨਾਨ। ਲਸ਼ਕਰ-ਏ-ਤੋਇਬਾ ਮੁਖੀ ਹਾਫਿਜ਼ ਸਈਦ ਦਾ ਬੇਹੱਦ ਕਰੀਬੀ ਸੀ। 

Share:

ਪਾਕਿਸਤਾਨ 'ਚ ਲੁਕੇ ਬੈਠੇ ਭਾਰਤ ਦੇ ਇੱਕ ਹੋਰ ਦੁਸ਼ਮਣ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਹੰਜ਼ਲਾ ਅਦਨਾਨ ਨੂੰ ਕਰਾਚੀ ਵਿਖੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ। ਅਦਨਾਨ ਜਦੋਂ ਆਪਣੇ ਘਰ ਦੇ ਬਾਹਰ ਮੌਜੂਦ ਸੀ ਤਾਂ ਉਸਨੂੰ 4 ਗੋਲੀਆਂ ਲੱਗੀਆਂ। ਜਿਸ ਨਾਲ ਉਸਦੀ ਹਾਲਤ ਗੰਭੀਰ ਬਣੀ। ਇਸੇ ਦੌਰਾਨ ਜਦੋਂ ਪਾਕਿਸਤਾਨੀ ਫੌਜ ਅਦਨਾਨ ਨੂੰ ਹਸਪਤਾਲ ਲੈ ਕੇ ਗਈ ਉਦੋਂ ਤੱਕ ਉਸਦੀ ਮੌਤ ਹੋ ਗਈ ਸੀ। ਹਾਲ ਹੀ 'ਚ ਹੰਜ਼ਲਾ ਅਦਨਾਨ ਨੇ ਆਪਣਾ ਆਪਰੇਸ਼ਨ ਬੇਸ ਰਾਵਲਪਿੰਡੀ ਤੋਂ ਕਰਾਚੀ ਸ਼ਿਫਟ ਕੀਤਾ ਸੀ। ਅਦਨਾਨ ਲਸ਼ਕਰ-ਏ-ਤੋਇਬਾ ਮੁਖੀ ਹਾਫਿਜ਼ ਸਈਦ ਦਾ ਕਰੀਬੀ ਸੀ। 

ਭਾਰਤ 'ਚ ਕਰਾਏ ਹਮਲੇ 

ਅਦਨਾਨ 2016 ਵਿੱਚ ਪੰਪੋਰ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਲੇ ਉੱਤੇ ਹੋਏ ਹਮਲੇ ਦਾ ਮਾਸਟਰਮਾਈਂਡ ਸੀ। ਜਿਸ ਵਿੱਚ 8 ਜਵਾਨ ਸ਼ਹੀਦ ਹੋਏ ਸਨ ਅਤੇ 22 ਸੈਨਿਕ ਜ਼ਖ਼ਮੀ ਹੋ ਗਏ ਸਨ। 2015 'ਚ ਅਦਨਾਨ ਨੇ ਜੰਮੂ ਦੇ ਊਧਮਪੁਰ 'ਚ ਵੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਕਾਫਲੇ 'ਤੇ ਹਮਲਾ ਕਰਾਇਆ ਸੀ।  ਜਿਸ 'ਚ ਬੀਐੱਸਐੱਫ ਦੇ 2 ਜਵਾਨ ਸ਼ਹੀਦ ਹੋ ਗਏ ਸਨ ਅਤੇ 13 ਜਵਾਨ ਜ਼ਖਮੀ ਹੋ ਗਏ ਸਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇਸ ਹਮਲੇ ਦੀ ਚਾਰਜਸ਼ੀਟ ਵਿੱਚ ਅਦਨਾਨ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ। ਸੂਤਰਾਂ ਮੁਤਾਬਕ ਅਦਨਾਨ ਨੂੰ ਭਾਰਤ 'ਚ ਘੁਸਪੈਠ ਕਰਨ ਅਤੇ ਅੱਤਵਾਦੀ ਹਮਲੇ ਕਰਨ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਅਤੇ ਪਾਕਿਸਤਾਨੀ ਫੌਜ ਦਾ ਸਮਰਥਨ ਹਾਸਲ ਸੀ। ਉਨ੍ਹਾਂ ਦੀ ਮਦਦ ਨਾਲ ਉਹ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। 

 

ਇਹ ਵੀ ਪੜ੍ਹੋ