ਅਮਰੀਕਾ ਦਾ ਇੰਟਰਨੈੱਟ ਵਰਤ ਰਿਹਾ ਸੀ ਚੀਨ ਦਾ ਜਾਸੂਸੀ ਗੁਬਾਰਾ!

ਚੀਨ ਨੂੰ ਖੁਫੀਆ ਡਾਟਾ ਵਾਪਸ ਭੇਜਣ ਲਈ ਨੈੱਟਵਰਕ ਕਨੈਕਸ਼ਨ ਦੀ ਵਰਤੋਂ ਨਹੀਂ ਕੀਤੀ ਗਈ ਸੀ। ਪਰ ਗੁਬਾਰੇ ਨੇ ਸਾਰੀ ਮਹੱਤਵਪੂਰਨ ਜਾਣਕਾਰੀ ਆਪਣੇ ਅੰਦਰ ਸੰਭਾਲੀ ਹੋਈ ਸੀ, ਤਾਂ ਜੋ ਇਸਨੂੰ ਖੋਲ੍ਹ ਕੇ ਬਾਅਦ ਵਿੱਚ ਦੇਖਿਆ ਜਾ ਸਕੇ।

Share:

2023 ਦੀ ਸ਼ੁਰੂਆਤ ਵਿੱਚ ਚੀਨ ਨੇ ਅਮਰੀਕਾ ਵੱਲ ਇੱਕ ਜਾਸੂਸੀ ਗੁਬਾਰਾ ਭੇਜਿਆ ਸੀ। ਹੁਣ ਇੱਕ ਅਮਰੀਕੀ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਚੀਨ ਨੇ ਇਸ ਗੁਬਾਰੇ ਰਾਹੀਂ ਜਾਣਕਾਰੀ ਇਕੱਠੀ ਕਰਨ ਲਈ ਇੱਕ ਅਮਰੀਕੀ ਇੰਟਰਨੈਟ ਸੇਵਾ ਪ੍ਰਦਾਤਾ ਦੀ ਵਰਤੋਂ ਕੀਤੀ ਸੀ। ਜਿਸ ਦੇ ਜ਼ਰੀਏ ਇਸ ਨੇ ਨੇਵੀਗੇਸ਼ਨ ਅਤੇ ਲੋਕੇਸ਼ਨ ਨਾਲ ਜੁੜਿਆ ਡਾਟਾ ਟ੍ਰਾਂਸਫਰ ਕੀਤਾ।

 

ਮਹੱਤਵਪੂਰਨ ਜਾਣਕਾਰੀਆਂ ਕੀਤੀਆਂ ਇਕੱਠੀਆਂ

ਰਿਪੋਰਟ ਮੁਤਾਬਕ ਇਸ ਸਬੰਧ ਦੇ ਜ਼ਰੀਏ ਅਮਰੀਕੀ ਖੁਫੀਆ ਏਜੰਸੀਆਂ ਗੁਬਾਰੇ ਦੀ ਲੋਕੇਸ਼ਨ ਦਾ ਪਤਾ ਲਗਾਉਣ ਅਤੇ ਮਹੱਤਵਪੂਰਨ ਜਾਣਕਾਰੀਆਂ ਇਕੱਠੀਆਂ ਕਰਨ 'ਚ ਸਫਲ ਰਹੀਆਂ। ਹਾਲਾਂਕਿ, ਇੱਥੇ ਇੰਟਰਨੈਟ ਸੇਵਾ ਪ੍ਰਦਾਤਾ ਦੀ ਪਛਾਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਇਹ ਗੁਬਾਰਾ ਅਮਰੀਕਾ ਦੇ ਉਪਰੋਂ ਲੰਘ ਰਿਹਾ ਸੀ, ਤਾਂ ਇਹ ਬੀਜਿੰਗ ਨਾਲ ਸੰਚਾਰ ਸਥਾਪਤ ਕਰਨ ਵਿਚ ਸਮਰੱਥ ਸੀ।

 

ਗੁਬਾਰੇ ਨੂੰ ਲਿਆ ਕਬਜ਼ੇ ਵਿਚ

ਅਧਿਕਾਰੀਆਂ ਨੇ ਕਿਹਾ ਕਿ ਚੀਨ ਨੂੰ ਖੁਫੀਆ ਡਾਟਾ ਵਾਪਸ ਭੇਜਣ ਲਈ ਨੈੱਟਵਰਕ ਕੁਨੈਕਸ਼ਨ ਦੀ ਵਰਤੋਂ ਨਹੀਂ ਕੀਤੀ ਗਈ ਸੀ। ਪਰ ਗੁਬਾਰੇ ਨੇ ਸਾਰੀ ਮਹੱਤਵਪੂਰਨ ਜਾਣਕਾਰੀ ਆਪਣੇ ਅੰਦਰ ਸੰਭਾਲੀ ਹੋਈ ਸੀ, ਤਾਂ ਜੋ ਇਸਨੂੰ ਖੋਲ੍ਹ ਕੇ ਬਾਅਦ ਵਿੱਚ ਦੇਖਿਆ ਜਾ ਸਕੇ। ਅਮਰੀਕਾ ਨੇ ਇਸ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਫਰਵਰੀ ਵਿਚ ਇਸ ਨੂੰ ਬੰਦ ਕਰ ਦਿੱਤਾ ਸੀ। ਅਤੇ ਇਸ ਵਿੱਚ ਸਟੋਰ ਕੀਤੀ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ। ਇਸ ਦੇ ਨਾਲ ਹੀ ਐਫਬੀਆਈ ਅਤੇ ਨੈਸ਼ਨਲ ਇੰਟੈਲੀਜੈਂਸ ਦਫ਼ਤਰ ਨੇ ਇਸ ਸਬੰਧ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੀਐਨਐਨ ਨੇ ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਤੋਂ ਵੀ ਜਵਾਬ ਲੈਣ ਦੀ ਕੋਸ਼ਿਸ਼ ਕੀਤੀ।

 

ਚੀਨ ਨੇ ਰੱਖਿਆ ਪੱਖ

ਇਸ ਦੇ ਨਾਲ ਹੀ ਚੀਨ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਉਸ ਦੇ ਪਾਸਿਓਂ ਆਇਆ ਗੁਬਾਰਾ ਮੌਸਮ ਦਾ ਗੁਬਾਰਾ ਸੀ, ਜਿਸ ਨੂੰ ਮੌਸਮ ਦੀ ਜਾਣਕਾਰੀ ਇਕੱਠੀ ਕਰਨ ਲਈ ਉਡਾਇਆ ਗਿਆ ਸੀ ਪਰ ਉਹ ਆਪਣਾ ਰਸਤਾ ਭਟਕ ਗਿਆ ਸੀ। ਪਰ ਇਸ ਤੋਂ ਪਹਿਲਾਂ ਸੀਐਨਐਨ ਦੁਆਰਾ ਦਿੱਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਯੂਐਸ ਇੰਟੈਲੀਜੈਂਸ ਨੇ ਖੋਜ ਕੀਤੀ ਹੈ ਕਿ ਗੁਬਾਰਾ ਚੀਨੀ ਫੌਜ ਦੇ ਨਿਗਰਾਨੀ ਪ੍ਰੋਗਰਾਮ ਦਾ ਹਿੱਸਾ ਸੀ।

ਇਹ ਵੀ ਪੜ੍ਹੋ

Tags :