America: ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਸਾਈਕਲ 'ਤੇ ਕੰਮ ਤੋਂ ਘਰ ਪਰਤ ਰਿਹਾ ਸੀ ਮ੍ਰਿਤਕ, ਕਾਰ ਦੀ ਚਪੇਟ ਵਿੱਚ ਆਉਣ ਕਰਕੇ ਹੋਈ ਮੌਤ

Share:

America ਦੇ ਇੰਡੀਆਨਾ ਤੋਂ ਇੱਕ ਬੇਹੱਦ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਇੰਡੀਆਨਾ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਸਿੰਘ ਦੇ ਵੱਜੋਂ ਹੋਈ ਹੈ ਜੋ ਕਿ ਪਿੰਡ ਜਹੂਰਾ ਜ਼ਿਲ੍ਹਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਸਾਈਕਲ 'ਤੇ ਕੰਮ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਹਾਈਵੇਅ 'ਤੇ ਜਾ ਰਹੀ ਇਕ ਕਾਰ ਦੀ ਚਪੇਟ 'ਚ ਆ ਗਿਆ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

11 ਮਹੀਨੇ ਪਹਿਲਾਂ ਗਿਆ ਸੀ America

ਵਰਿੰਦਰ ਸਿੰਘ ਦਾ ਉਸਦਾ ਵੱਡਾ ਭਰਾ ਪੁਰਤਗਾਲ ਵਿੱਚ ਹੈ। ਉਹ ਘਰ ਵਿੱਚ ਵਿੱਚੋਂ ਸਭ ਤੋ ਛੋਟਾ ਸੀ। ਉਸਦੇ ਦੇ ਪਿਤਾ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਵਰਿੰਦਰ ਸਿੰਘ 60 ਲੱਖ ਰੁਪਏ ਲਗਾ ਕੇ 11 ਮਹੀਨੇ ਪਹਿਲਾਂ America ਚਲਾ ਗਿਆ ਸੀ। ਇਸ ਘਟਨਾ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਕੇਂਦਰ ਸਰਕਾਰ ਨੂੰ ਵਰਿੰਦਰ ਦੀ ਮ੍ਰਿਤਕ ਦੇਹ ਨੂੰ America ਤੋਂ ਲਿਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ