America : ਇੱਕ ਵਾਰ ਫਿਰ ਭਾਰਤੀ ਮੂਲ ਦੇ Student ਦੀ ਭੇਦਭਰੇ ਹਾਲਾਤਾਂ ਵਿੱਚ ਮੌਤ, Cincinnati ਪੁਲਿਸ ਜੁਟੀ ਜਾਂਚ 'ਚ

ਪੁਲਿਸ ਜਾਂਚ ਜਾਰੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਕੋਈ ਸ਼ੱਕ ਨਹੀਂ ਹੈ। ਦੂਤਾਘਰ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਿਹਾ ਹੈ।

Share:

ਹਾਈਲਾਈਟਸ

  • ਜਾਰਜੀਆ ਵਿੱਚ ਵਿਵੇਕ ਸੈਣੀ ਨਾਮ ਦੇ ਇੱਕ ਭਾਰਤੀ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਗਈ ਸੀ

International News: ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਹੈ। ਵਿਦਿਆਰਥੀ ਦਾ ਨਾਂ ਸ਼੍ਰੇਅਸ ਰੈੱਡੀ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਦੋ ਹੋਰ ਵਿਦਿਆਰਥੀਆਂ ਦੀਆਂ ਵੀ ਲਾਸ਼ਾਂ ਮਿਲੀਆਂ ਸਨ। ਇਹ ਸਾਰੀਆਂ ਘਟਨਾਵਾਂ ਇਕ ਹਫਤੇ ਦੇ ਅੰਦਰ ਹੀ ਦੇਖਣ ਨੂੰ ਮਿਲੀਆਂ ਹਨ। ਸੂਤਰਾਂ ਮੁਤਾਬਕ ਸ਼੍ਰੇਅਸ ਰੈੱਡੀ ਨੇ Linder School of Business ਤੋਂ ਪੜ੍ਹਾਈ ਕੀਤੀ ਸੀ। ਇਹ ਘਟਨਾ ਅਮਰੀਕਾ ਦੇ ਸਿਨਸਿਨਾਟੀ 'ਚ ਵਾਪਰੀ ਹੈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Indian Embassy ਨੇ ਸ਼੍ਰੇਅਸ ਰੈੱਡੀ ਦੀ ਮੌਤ ਦੀ ਕੀਤੀ ਪੁਸ਼ਟੀ 

ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। social media platform 'ਤੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, "ਓਹਾਇਓ 'ਚ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ 'ਤੇ ਅਸੀਂ ਦੁਖੀ ਹਾਂ। ਪੁਲਿਸ ਜਾਂਚ ਜਾਰੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਕੋਈ ਸ਼ੱਕ ਨਹੀਂ ਹੈ। ਦੂਤਾਘਰ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਿਹਾ ਹੈ।"

ਪਹਿਲਾਂ Indian origin ਦੇ ਦੋ ਹੋਰ ਵਿਦਿਆਰਥੀਆਂ ਦੀ ਹੱਤਿਆ ਕੀਤੀ ਗਈ ਸੀ

ਸ਼੍ਰੇਅਸ ਰੈੱਡੀ ਤੋਂ ਪਹਿਲਾਂ ਭਾਰਤੀ ਮੂਲ ਦੇ ਦੋ ਹੋਰ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਇੰਡੀਆਨਾ 'ਚ ਨੀਲ ਆਚਾਰੀਆ ਨਾਂ ਦੇ ਵਿਦਿਆਰਥੀ ਦੀ ਲਾਸ਼ ਮਿਲੀ ਸੀ। ਜਾਰਜੀਆ ਵਿੱਚ ਵਿਵੇਕ ਸੈਣੀ ਨਾਮ ਦੇ ਇੱਕ ਭਾਰਤੀ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਗਈ ਸੀ। ਦਰਅਸਲ, ਭਾਰਤੀ ਵਿਦਿਆਰਥੀ ਨੇ ਇੱਕ ਬੇਘਰ ਵਿਅਕਤੀ ਪ੍ਰਤੀ ਦਿਆਲਤਾ ਦਿਖਾਈ ਸੀ ਅਤੇ ਵੱਖ-ਵੱਖ ਮੌਕਿਆਂ 'ਤੇ ਉਸਦੀ ਮਦਦ ਕੀਤੀ ਸੀ। ਹਾਲਾਂਕਿ, ਜਿਸ ਦਿਨ ਭਾਰਤੀ ਵਿਦਿਆਰਥੀ ਨੇ ਮਦਦ ਕਰਨੀ ਬੰਦ ਕਰ ਦਿੱਤੀ, ਉਸ ਦਿਨ ਉਸ ਵਿਅਕਤੀ ਨੇ ਭਾਰਤੀ ਵਿਦਿਆਰਥੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ