America: ਖਾਲਿਸਤਾਨੀਆਂ ਵੱਲੋਂ ਭਾਰਤੀ ਝੰਡੇ ਦਾ ਅਪਮਾਨ, ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਦੇ ਲਾਏ ਵਾਂਟਡ ਵਾਲੇ ਪੋਸਟਰ

ਇਹ ਰੈਲੀ ਬੀਤੇ ਸ਼ਨੀਵਾਰ ਨੂੰ ਕੱਢੀ ਗਈ ਸੀ। ਜਿਸ 'ਚ ਖਾਲਿਸਤਾਨੀ ਸਮਰਥਕ ਆਪਣੇ ਵਾਹਨਾਂ 'ਤੇ ਰੈਫਰੈਂਡਮ ਦੇ ਝੰਡੇ ਲਗਾ ਕੇ ਉਥੇ ਪਹੁੰਚੇ।

Share:

ਹਾਈਲਾਈਟਸ

  • ਰੈਲੀ ਦੌਰਾਨ ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਵੀ ਅਪਮਾਨ ਕੀਤਾ

ਭਾਰਤ ਪ੍ਰਤੀ ਗਤੀਵਿਧੀਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਕਾਂ ਦੇ ਵੱਲੋਂ ਭਾਰਤੀ ਝੰਡੇ ਦਾ ਅਪਮਾਨ ਕੀਤਾ ਗਿਆ ਹੈ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿਰੋਧ 'ਚ ਖਾਲਿਸਤਾਨੀਆਂ ਨੇ ਅਮਰੀਕਾ ਦੇ ਸਾਨਫਰਾਂਸਿਸਕੋ 'ਚ ਭਾਰਤ ਖਿਲਾਫ ਰੈਲੀ ਕੱਢੀ। ਇਹ ਰੈਲੀ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਗੋਲਡਨ ਗੇਟ ਬ੍ਰਿਜ ਨੇੜੇ ਕੱਢੀ ਗਈ। ਹਾਲਾਂਕਿ, ਖਾਲਿਸਤਾਨੀ ਸਮਰਥਕ ਰੈਲੀ ਵਿੱਚ ਜ਼ਿਆਦਾ ਭੀੜ ਇਕੱਠੀ ਕਰਨ ਵਿੱਚ ਅਸਮਰੱਥ ਰਹੇ। ਪਰ ਰੈਲੀ ਦੌਰਾਨ ਖਾਲਿਸਤਾਨੀਆਂ ਨੇ ਭਾਰਤੀ ਝੰਡੇ ਦਾ ਵੀ ਅਪਮਾਨ ਕੀਤਾ।

 

ਭਾਰਤ ਸਰਕਾਰ ਨੂੰ ਕਿਹਾ ਅੱਤਵਾਦੀ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੈਲੀ ਬੀਤੇ ਸ਼ਨੀਵਾਰ ਨੂੰ ਕੱਢੀ ਗਈ ਸੀ। ਜਿਸ 'ਚ ਖਾਲਿਸਤਾਨੀ ਸਮਰਥਕ ਆਪਣੇ ਵਾਹਨਾਂ 'ਤੇ ਰੈਫਰੈਂਡਮ ਦੇ ਝੰਡੇ ਲਗਾ ਕੇ ਉਥੇ ਪਹੁੰਚੇ। ਖਾਲਿਸਤਾਨੀਆਂ ਨੇ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਵਾਂਟਡ ਵਾਲੇ ਪੋਸਟਰ ਲਗਾਏ। ਰੈਲੀ ਵਿੱਚ ਆਏ ਖਾਲਿਸਤਾਨੀਆਂ ਨੇ ਆਪਣੀ ਗੱਡੀ ਦੇ ਵਿਚਕਾਰ ਭਾਰਤੀ ਝੰਡਾ ਲਟਕਾਇਆ ਹੋਇਆ ਸੀ, ਜਿਸ ਕਾਰਨ ਇਹ ਜ਼ਮੀਨ ਨੂੰ ਛੂਹ ਰਿਹਾ ਸੀ। ਇਸੇ ਰੈਲੀ 'ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤ ਸਰਕਾਰ ਨੂੰ ਅੱਤਵਾਦੀ ਕਿਹਾ।

ਇਹ ਵੀ ਪੜ੍ਹੋ