AMERICA: ਸ਼ੱਕੀ ਹਲਾਤ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ, 16 ਦਿਨ ਪਹਿਲਾਂ ਹੀ ਗਏ ਸਨ ਪੜ੍ਹਾਈ ਲਈ

ਦਿਨੇਸ਼ ਦੇ ਦੋਸਤ ਉਸ ਨੂੰ ਮਿਲਣ ਲਈ ਉਸ ਦੇ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਦੋਵੇਂ ਨੂੰ ਸੁੱਤੇ ਪਏ ਪਾਏਆ। ਜਦੋਂ ਉਨ੍ਹਾਂ ਵੱਲੋਂ ਦੋਨੋਂ ਨੂੰ ਜਾਗਣ ਦੀ ਕੌਸ਼ੀਸ ਤੋਂ ਬਾਅਦ ਵੀ ਉਹ ਨਾ ਉੱਠੇ ਤਾਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ।

Share:

ਅਮਰੀਕਾ ਦੇ ਕਨੇਟੀਕਟ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਦੋਵੇਂ 16 ਦਿਨ ਪਹਿਲਾਂ ਹੀ ਉੱਚ ਪੜ੍ਹਾਈ ਲਈ ਅਮਰੀਕਾ ਗਏ ਸਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਗੱਟੂ ਦਿਨੇਸ਼ ਤੇਲੰਗਾਨਾ ਦਾ ਸੀ ਅਤੇ ਦੂਜਾ ਵਿਦਿਆਰਥੀ ਨਿਕੇਸ਼ ਆਂਧਰਾ ਪ੍ਰਦੇਸ਼ ਦਾ ਸੀ। ਪੁਲਿਸ ਨੇ ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਮੌਤ ਨੀਂਦ 'ਚ ਹੋਈ ਹੈ। ਗੱਟੂ ਦਿਨੇਸ਼ ਦੇ ਚਾਚਾ ਨੇ ਦੱਸਿਆ ਕਿ ਜਦੋਂ ਦਿਨੇਸ਼ ਦੇ ਦੋਸਤ ਉਸ ਨੂੰ ਮਿਲਣ ਲਈ ਉਸ ਦੇ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਦੋਵੇਂ ਨੂੰ ਸੁੱਤੇ ਪਏ ਪਾਏਆ। ਜਦੋਂ ਉਨ੍ਹਾਂ ਵੱਲੋਂ ਦੋਨੋਂ ਨੂੰ ਜਾਗਣ ਦੀ ਕੌਸ਼ੀਸ ਤੋਂ ਬਾਅਦ ਵੀ ਉਹ ਨਾ ਉੱਠੇ ਤਾਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਗੱਟੂ ਦਿਨੇਸ਼ ਦੇ ਪਰਿਵਾਰਕ ਮੈਂਬਰ ਹੋਏ ਅਮਰੀਕਾ ਲਈ ਰਵਾਨਾ

22 ਸਾਲਾ ਦਿਨੇਸ਼ ਦਾ ਪਰਿਵਾਰ ਉਸ ਦੀ ਮੌਤ ਨਾਲ ਸਦਮੇ 'ਚ ਹੈ। ਦਿਨੇਸ਼ ਦੇ ਪਿਤਾ ਨੂੰ ਸ਼ੱਕ ਹੈ ਕਿ ਉਸ ਦੇ ਪੁੱਤਰ ਅਤੇ ਉਸ ਦੇ ਦੋਸਤ ਦੀ ਮੌਤ ਜ਼ਹਿਰੀਲੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈ ਹੈ। ਦਿਨੇਸ਼ ਦੇ ਪਿਤਾ ਰੀਅਲਟਰ ਦਾ ਕੰਮ ਕਰਦੇ ਹਨ। ਦਿਨੇਸ਼ ਨੇ ਪਿਛਲੇ ਸਾਲ ਚੇਨਈ ਦੀ ਇੱਕ ਨਿੱਜੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਦੀ ਡਿਗਰੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਕਨੈਕਟੀਕਟ ਦੀ ਸੈਕਰਡ ਹਾਰਟ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਨਿਕੇਸ਼ ਦੇ ਪਰਿਵਾਰਕ ਮੈਂਬਰਾਂ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ। ਗੱਟੂ ਦਿਨੇਸ਼ ਦੇ ਪਰਿਵਾਰਕ ਮੈਂਬਰ ਅਮਰੀਕਾ ਲਈ ਰਵਾਨਾ ਹੋ ਗਏ ਹਨ।
 

ਇਹ ਵੀ ਪੜ੍ਹੋ