ਅਲਾਸਕਾ ਏਅਰਲਾਈਨਜ਼ ਦੇ 170 ਤੋਂ ਵੱਧ ਬੋਇੰਗ 737 ਮੈਕਸ 9 ਜਹਾਜ਼ਾਂ ਦੀ ਉਡਾਣ 'ਤੇ ਰੋਕ

2018 ਵਿੱਚ, ਇਹ ਜਹਾਜ਼ ਪਹਿਲੀ ਵਾਰ ਇੰਡੋਨੇਸ਼ੀਆਈ ਏਅਰਲਾਈਨ ਦੇ ਅਧੀਨ ਉਡਾਣ ਭਰਦੇ ਸਮੇਂ ਕ੍ਰੈਸ਼ ਹੋਇਆ ਸੀ। ਉਦੋਂ ਕਰੀਬ 189 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਮਾਰਚ 2019 ਵਿੱਚ ਇੱਕ ਹੋਰ ਬੋਇੰਗ 737 ਮੈਕਸ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ਵਿੱਚ 157 ਲੋਕਾਂ ਦੀ ਮੌਤ ਹੋ ਗਈ ਸੀ।

Share:

ਹਾਈਲਾਈਟਸ

  • ਦਰਵਾਜ਼ਾ ਨਿਕਲਣ ਤੋਂ ਬਾਅਦ, ਜਹਾਜ਼ ਦੇ ਅੰਦਰ ਦਾ ਦਬਾਅ ਘੱਟ ਗਿਆ ਅਤੇ ਆਕਸੀਜਨ ਮਾਸਕ ਖੁੱਲ੍ਹ ਗਏ ਸਨ

ਅਮਰੀਕਾ ਦੇ ਹਵਾਈ ਸੁਰੱਖਿਆ ਰੈਗੂਲੇਟਰੀ ਨੇ 170 ਤੋਂ ਵੱਧ ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737 ਮੈਕਸ 9 ਜਹਾਜ਼ਾਂ ਦੀ ਉਡਾਣ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਏਅਰ ਸੇਫਟੀ ਰੈਗੂਲੇਟਰੀ ਦਾ ਇਹ ਫੈਸਲਾ ਓਰੇਗਨ 'ਚ ਹੋਈ ਘਟਨਾ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਬੋਇੰਗ ਜਹਾਜ਼ ਦਾ ਦਰਵਾਜ਼ਾ ਹਵਾ ਵਿੱਚ ਟੁੱਟ ਗਿਆ ਸੀ। ਇਸ ਨਾਲ ਯਾਤਰੀਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।

ਜਾਂਚ ਦੇ ਹੁਕਮ ਜਾਰੀ

ਰਿਪੋਰਟ ਮੁਤਾਬਕ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਬੋਇੰਗ ਦੇ 737 ਮੈਕਸ 9 ਜਹਾਜ਼ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਜਹਾਜ਼ ਉਡਾਣ ਭਰਨ ਦੇ ਯੋਗ ਹੋਣਗੇ। ਸ਼ਨੀਵਾਰ ਦੇਰ ਰਾਤ ਜਾਰੀ ਹੁਕਮਾਂ ਤੋਂ ਬਾਅਦ, ਲਗਭਗ 171 ਬੋਇੰਗ 737-9 ਮੈਕਸ ਸੀਰੀਜ਼ ਦੇ ਜਹਾਜ਼ ਅਮਰੀਕਾ ਵਿੱਚ ਉਡਾਣ ਨਹੀਂ ਭਰ ਸਕਣਗੇ। ਰਿਪੋਰਟ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 5 ਵਜੇ ਇਸ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ 16 ਹਜ਼ਾਰ ਫੁੱਟ ਦੀ ਉਚਾਈ 'ਤੇ ਉਖੜ ਗਿਆ ਸੀ। ਜਹਾਜ਼ ਵਿੱਚ 171 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇਹ ਜਹਾਜ਼ ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਸੀ। ਦਰਵਾਜ਼ਾ ਨਿਕਲਣ ਤੋਂ ਬਾਅਦ, ਜਹਾਜ਼ ਦੇ ਅੰਦਰ ਦਾ ਦਬਾਅ ਘੱਟ ਗਿਆ ਅਤੇ ਆਕਸੀਜਨ ਮਾਸਕ ਖੁੱਲ੍ਹ ਗਏ ਸਨ। ਜਹਾਜ਼ ਵਿਚ ਸਵਾਰ ਹਰ ਕੋਈ ਸੁਰੱਖਿਅਤ ਹੈ।

 

ਪਾਇਲਟ ਨੇ ਕੀਤੀ ਸੀ ਐਮਰਜੈਂਸੀ ਘੋਸ਼ਿਤ

ਰਿਪੋਰਟ ਮੁਤਾਬਕ ਜਹਾਜ਼ ਦੀ ਯਾਤਰੀ 20 ਸਾਲਾ ਐਲਿਜ਼ਾਬੇਥ ਨੇ ਕਿਹਾ ਕਿ ਜਹਾਜ਼ 'ਤੇ ਬੈਠਣ ਸਮੇਂ ਆਮ ਤੌਰ 'ਤੇ ਸੁਣਾਈ ਜਾਣ ਵਾਲੀ ਆਵਾਜ਼ ਨਾਲੋਂ 10 ਗੁਣਾ ਜ਼ਿਆਦਾ ਉੱਚੀ ਆਵਾਜ਼ ਆਈ। ਇੰਝ ਲੱਗਾ ਜਿਵੇਂ ਸਾਡੇ ਕੰਨ ਫੱਟ ਜਾਣਗੇ। ਜਹਾਜ਼ ਦੇ ਇਕ ਹੋਰ ਯਾਤਰੀ ਕੇਲੀ ਰਿੰਕਰ ਮੁਤਾਬਕ ਦਰਵਾਜ਼ੇ ਦੇ ਨਾਲ ਵਾਲੀ ਸੀਟ 'ਤੇ ਇਕ ਬੱਚਾ ਬੈਠਾ ਸੀ। ਉਸਦੀ ਕਮੀਜ਼ ਫਟ ਗਈ। ਰਿਪੋਰਟ ਮੁਤਾਬਕ ਪਾਇਲਟ ਨੇ ਦਰਵਾਜ਼ੇ ਵੱਖ ਹੁੰਦੇ ਹੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ। ਆਡੀਓ ਰਿਕਾਰਡਿੰਗ 'ਚ ਪਾਇਲਟ ਏਅਰ ਟ੍ਰੈਫਿਕ ਕੰਟਰੋਲ ਨੂੰ ਲੈਂਡਿੰਗ ਬਾਰੇ ਪੁੱਛਦਾ ਸੁਣਿਆ ਜਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਦੇ ਜਹਾਜ਼ ਦੁਨੀਆ 'ਚ ਸਭ ਤੋਂ ਜ਼ਿਆਦਾ ਵਰਤੇ ਜਾਂਦੇ ਹਨ। 

ਇਹ ਵੀ ਪੜ੍ਹੋ