ਗੋ-ਫਸਟ ਪਾਇਲਟਾਂ ਲਈ ਏਅਰ ਇੰਡੀਆ ਵਧੀਆ ਵਿਕਲਪ ਬਣੀ

ਗੋ ਏਅਰਲਾਈਨਜ਼ ਜਿਸ  ਨੇ ਦੀਵਾਲੀਆਪੁਣੇ ਲਈ ਅਰਜੀ ਦਾਇਰ ਕੀਤੀ ਹੈ ਦੇ ਪਾਇਲਟ ਕਥਿਤ ਤੌਰ ‘ਤੇ ਏਅਰ ਇੰਡੀਆ ਵਿੱਚ ਨੌਕਰੀਆਂ ਲਈ ਅਰਜ਼ੀ ਦੇ ਰਹੇ ਹਨ। ਏਅਰਲਾਈਨ ਏਅਰਬੱਸ ਏ320 ਪਾਇਲਟਾਂ ਲਈ ਵਾਕ-ਇਨ ਇੰਟਰਵਿਊ ਵਧਾ ਰਹੀ ਹੈ। ਏਅਰ ਇੰਡੀਆ ਕਥਿਤ ਤੌਰ ‘ਤੇ ਗੋ ਏਅਰਲਾਈਨਜ਼ ਦੇ ਤਜਰਬੇਕਾਰ ਪਾਇਲਟਾਂ ਤੋਂ ਪ੍ਰਭਾਵਿਤ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਇੰਡੀਗੋ ਏਅਰਲਾਈਨਜ਼ ਵੀ ਗੋ […]

Share:

ਗੋ ਏਅਰਲਾਈਨਜ਼ ਜਿਸ  ਨੇ ਦੀਵਾਲੀਆਪੁਣੇ ਲਈ ਅਰਜੀ ਦਾਇਰ ਕੀਤੀ ਹੈ ਦੇ ਪਾਇਲਟ ਕਥਿਤ ਤੌਰ ‘ਤੇ ਏਅਰ ਇੰਡੀਆ ਵਿੱਚ ਨੌਕਰੀਆਂ ਲਈ ਅਰਜ਼ੀ ਦੇ ਰਹੇ ਹਨ। ਏਅਰਲਾਈਨ ਏਅਰਬੱਸ ਏ320 ਪਾਇਲਟਾਂ ਲਈ ਵਾਕ-ਇਨ ਇੰਟਰਵਿਊ ਵਧਾ ਰਹੀ ਹੈ। ਏਅਰ ਇੰਡੀਆ ਕਥਿਤ ਤੌਰ ‘ਤੇ ਗੋ ਏਅਰਲਾਈਨਜ਼ ਦੇ ਤਜਰਬੇਕਾਰ ਪਾਇਲਟਾਂ ਤੋਂ ਪ੍ਰਭਾਵਿਤ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਇੰਡੀਗੋ ਏਅਰਲਾਈਨਜ਼ ਵੀ ਗੋ ਏਅਰਲਾਈਨਜ਼ ਦੇ ਪਾਇਲਟਾਂ ਤੋਂ ਅਰਜ਼ੀਆਂ ਲੈ ਰਹੀ ਹੈ। ਗੋ-ਫਸਟ ਦੁਆਰਾ ਦੀਵਾਲੀਆਪੁਣੇ ਲਈ ਅਰਜੀ ਦਾਇਰ ਕਰਨ ਦੇ ਨਾਲ ਏਅਰਲਾਈਨ ਦੇ ਪਾਇਲਟ ਨੌਕਰੀ ਦੇ ਹੋਰ ਮੌਕੇ ਲੱਭ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਏਅਰ ਇੰਡੀਆ ਨੂੰ ਦੂਜੀਆਂ ਏਅਰਲਾਈਨਾਂ ਨਾਲੋਂ ਵੱਧ ਤਰਜੀਹ ਦੇ ਰਹੇ ਹਨ।

ਆਈਏਐਨਐਸ ਰਿਪੋਰਟਾਂ ਦੇ ਹਵਾਲੇ ਅਨੁਸਾਰ, ਟਾਟਾ ਦੀ ਅਗਵਾਈ ਵਾਲੀ ਏਅਰ ਇੰਡੀਆ ਨੇ ਗੋ ਏਅਰਲਾਈਨਜ਼ ਦੇ ਵੱਡੀ ਗਿਣਤੀ ਵਿੱਚ ਬਿਨੈਕਾਰਾਂ ਕਰਕੇ ਏਅਰਬੱਸ ਏ320 ਪਾਇਲਟਾਂ ਲਈ ਗੁਰੂਗ੍ਰਾਮ ਵਿੱਚ ਵਾਕ-ਇਨ ਇੰਟਰਵਿਊ ਨੂੰ ਇੱਕ ਹੋਰ ਦਿਨ ਲਈ ਵਧਾ ਦਿੱਤਾ ਹੈ। ਇੱਕ ਸੀਨੀਅਰ ਪਾਇਲਟ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਆਈਏਐਨਐਸ ਨੂੰ ਦੱਸਿਆ ਕਿ ਗੋ ਏਅਰਲਾਈਨਜ਼ ਦੇ ਪਾਇਲਟ ਤਜਰਬੇਕਾਰ ਹਨ ਅਤੇ ਉਹ ਉਡਾਣ ਭਰਨ ਲਈ ਤਿਆਰ ਵੀ ਹਨ ਜਿਸ ਕਰਕੇ  ਇਹ ਏਅਰ ਇੰਡੀਆ ਲਈ ਇੱਕ ਵਧੀਆ ਮੌਕਾ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਅਸਲ ਵਿੱਚ ਵਿਸਤਾਰਾ ਅਤੇ ਏਅਰਏਸ਼ੀਆ ਦਾ ਏਅਰ ਇੰਡੀਆ ਵਿੱਚ ਰਲੇਵਾਂ ਹੋ ਸਕਦਾ ਹੈ। ਇਸ ਲਈ ਉੱਥੇ ਜਾਣ ਅਤੇ ਏਅਰ ਇੰਡੀਆ ਵਿੱਚ ਵਾਪਸ ਆਉਣ ਦਾ ਕੋਈ ਮਤਲਬ ਨਹੀਂ ਬਣਦਾ।

ਵਾਡੀਆ ਸਮੂਹ ਦੀ ਗੋ ਏਅਰਲਾਈਨਜ਼ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐੱਲਟੀ) ਕੋਲ ਸਵੈਇੱਛਤ ਦੀਵਾਲੀਆਪੁਣੇ ਦੀ ਪਟੀਸ਼ਨ ਦਾਇਰ ਕੀਤੀ ਹੈ ਅਤੇ ਕੁਝ ਸਮੇਂ ਲਈ ਆਪਣੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ। ਸ਼ੁੱਕਰਵਾਰ ਨੂੰ, ਗੋ ਫਸਟ ਨੇ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਦੀ ਮਿਆਦ 12 ਮਈ ਤੱਕ ਵਧਾ ਦਿੱਤੀ ਹੈ। 

ਏਅਰਲਾਈਨ ਨੇ ਕਿਹਾ, “ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਸੰਚਾਲਨ ਕਾਰਨਾਂ ਕਰਕੇ 12 ਮਈ 2023 ਤੱਕ ਨਿਰਧਾਰਤ ਗੋ-ਫਸਟ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀਂ ਉਡਾਣ ਰੱਦ ਹੋਣ ਕਾਰਨ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਛੇਤੀ ਹੀ ਭੁਗਤਾਨ ਦੇ ਅਸਲ ਢਾਂਚੇ ਅਨੁਸਾਰ ਪੂਰਾ ਰਿਫੰਡ ਜਾਰੀ ਕੀਤਾ ਜਾਵੇਗਾ। ਅਸੀਂ ਸਵੀਕਾਰ ਕਰਦੇ ਹਾਂ ਕਿ ਉਡਾਣ ਰੱਦ ਹੋਣ ਨਾਲ ਤੁਹਾਡੀ ਯਾਤਰਾ ਦੀਆਂ ਯੋਜਨਾਵਾਂ ਵਿੱਚ ਵਿਘਨ ਪੈ ਸਕਦਾ ਹੈ ਅਤੇ ਅਸੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਤੇ ਅਸੀਂ ਤੁਹਾਡੇ ਧੀਰਜ ਲਈ ਤੁਹਾਡਾ ਧੰਨਵਾਦ ਕਰਦੇ ਹਾਂ।

ਏਅਰਲਾਈਨ ਨੇ ਉਡਾਣਾ ਰੱਦ ਕਰਨ ਬਾਰੇ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਜਵਾਬਾਂ ਦੇ ਨਾਲ ਇੱਕ ਪੰਨੇ ਦਾ ਲਿੰਕ ਸਾਂਝਾ ਕੀਤਾ।