ਸਿੰਗਾਪੁਰ ਵਿੱਚ ਲੈਂਡਿੰਗ ਦੌਰਾਨ ਏਅਰ ਚਾਈਨਾ ਜੈਟ ਦੇ ਇੰਜਣ ਨੂੰ ਲੱਗੀ ਅੱਗ 

ਏਅਰ ਚਾਈਨਾ ਜੈੱਟਲਾਈਨਰ ਏਅਅਰਬੱਸ ਏ320 ਦੇ ਇੰਜਣ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਵਿੱਚ 146 ਯਾਤਰੀ ਅਤੇ ਨੌਂ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜੈਟ ਨਾਲ ਇਹ ਹਾਦਸਾ ਸਿੰਗਾਪੁਰ ਵਿੱਚ ਲੈਂਡਿੰਗ ਦੌਰਾਨ ਹੋਇਆ ਜਦੋਂ ਇੰਜਣ ਵਿੱਚ ਅੱਗ ਲੱਗ ਗਈ। ਇਸ ਦੌਰਾਨ ਨੌਂ ਯਾਤਰੀ ਜ਼ਖਮੀ ਹੋ ਗਏ। ਇਸ ਘਟਨਾ ਕਾਰਨ ਜਹਾਜ਼ ਨੂੰ ਤੁਰੰਤ ਖਾਲੀ ਕਰਵਾਇਆ ਗਿਆ।  […]

Share:

ਏਅਰ ਚਾਈਨਾ ਜੈੱਟਲਾਈਨਰ ਏਅਅਰਬੱਸ ਏ320 ਦੇ ਇੰਜਣ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਵਿੱਚ 146 ਯਾਤਰੀ ਅਤੇ ਨੌਂ ਚਾਲਕ ਦਲ ਦੇ ਮੈਂਬਰ ਸਵਾਰ ਸਨ। ਜੈਟ ਨਾਲ ਇਹ ਹਾਦਸਾ ਸਿੰਗਾਪੁਰ ਵਿੱਚ ਲੈਂਡਿੰਗ ਦੌਰਾਨ ਹੋਇਆ ਜਦੋਂ ਇੰਜਣ ਵਿੱਚ ਅੱਗ ਲੱਗ ਗਈ। ਇਸ ਦੌਰਾਨ ਨੌਂ ਯਾਤਰੀ ਜ਼ਖਮੀ ਹੋ ਗਏ। ਇਸ ਘਟਨਾ ਕਾਰਨ ਜਹਾਜ਼ ਨੂੰ ਤੁਰੰਤ ਖਾਲੀ ਕਰਵਾਇਆ ਗਿਆ। 

ਏਪੀ ਦੁਆਰਾ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਐਮਰਜੈਂਸੀ ਲੈਂਡਿੰਗ ਸ਼ਾਮ 4:15 ਵਜੇ ਦੇ ਕਰੀਬ ਹੋਈ। ਜਹਾਜ਼ ਜੀ ਉਡਾਣ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਤੋਂ ਸ਼ੁਰੂ ਹੋਈ ਸੀ। ਬਿਆਨ ਵਿੱਚ ਕਿਹਾ ਗਿਆ ਕਿ ਨੌਂ ਵਿਅਕਤੀਆਂ ਨੂੰ ਨਿਕਾਸੀ ਦੌਰਾਨ ਧੂੰਏਂ ਦੇ ਸਾਹ ਲੈਣ ਅਤੇ ਘਬਰਾਹਟ ਕਾਰਨ ਮਾਮੂਲੀ ਸੱਟਾਂ ਲੱਗੀਆਂ ਹਨ।ਪਾਇਲਟ ਨੇ ਫਾਰਵਰਡ ਕਾਰਗੋ ਹੋਲਡ ਅਤੇ ਇੱਕ ਪਖਾਨੇ ਵਿੱਚ ਧੂੰਏਂ ਦੀ ਰਿਪੋਰਟ ਕਰਨ ਤੋਂ ਬਾਅਦ ਐਮਰਜੈਂਸੀ ਘੋਸ਼ਿਤ ਕੀਤੀ। ਇੱਕ ਯਾਤਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਧੂੰਏਂ ਨੇ ਕੈਬਿਨ ਦੀਆਂ ਲਾਈਟਾਂ ਨੂੰ ਧੁੰਦਲਾ ਕਰ ਦਿੱਤਾ ਸੀ। ਫਲਾਈਟ ਅਟੈਂਡੈਂਟਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਖੜ੍ਹੇ ਹੋਏ ਯਾਤਰੀਆਂ ਨੂੰ ਆਪਣੀਆਂ ਸੀਟਾਂ ਤੇ ਬਹਿਣ ਲਈ ਕਿਹਾ। ਚੀਨੀ ਮੀਡੀਆ ਨੇ ਦੱਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਖੱਬੇ ਇੰਜਣ ਵਿੱਚ ਲੱਗੀ ਅੱਗ ਬੁਝ ਗਈ। ਸੋਮਵਾਰ ਤੜਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਬਿਆਨ ਚ ਏਅਰ ਚਾਈਨਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਅੱਗ ਦਾ ਕਾਰਨ ਇੰਜਣ ਚ ਮਕੈਨੀਕਲ ਖਰਾਬੀ ਸੀ। ਜਿਸ ਕਰਕੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। 

ਗਲੋਬਲ ਟਾਈਮਜ਼ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਏਅਰ ਚਾਈਨਾ ਫਲਾਈਟ ਸੀਏ403 ਨੇ ਕੋਡ 7700 ਜਾਰੀ ਕੀਤਾ ਜਦੋਂ ਇਹ ਸਿੰਗਾਪੁਰ ਪਹੁੰਚਣ ਵਾਲੀ ਸੀ। ਏਹ ਕੋਡ ਐਮਰਜੈਂਸੀ ਦਾ ਸੰਕੇਤ ਦਿੰਦਾ ਹੈ। ਇੱਕ ਯਾਤਰੀ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਸਿਨਾ ਵੇਇਬੋ ਤੇ ਕਿਹਾ ਕਿ ਜਹਾਜ਼ ਦੇ ਉਤਰਨ ਦੌਰਾਨ ਅੱਗ ਲੱਗੀ ਲਗਭਗ 40 ਮਿੰਟ ਤੱਕ ਚੱਲੀ। ਇਸ ਤੋਂ ਇਲਾਵਾ ਆਨਲਾਈਨ ਪੋਸਟ ਕੀਤੇ ਗਏ ਇਕ ਹੋਰ ਵੀਡੀਓ ਵਿਚ ਯਾਤਰੀ ਐਮਰਜੈਂਸੀ ਸਲਾਈਡ ਤੋਂ ਹੇਠਾਂ ਖਿਸਕਦੇ ਅਤੇ ਜਹਾਜ਼ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ। ਏਐਨਆਈ ਦੇ ਅਨੁਸਾਰ ਇੱਕ ਆਦਮੀ ਆਪਣੇ ਸਮਾਨ ਨੂੰ ਖਾਲੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਲਾਤ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ। ਜਿਸ ਨਾਲ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ। ਪਰ ਸ਼ੁੱਕਰ ਹੈ ਕਿ ਸਾਰੇ ਯਾਤਰੀ ਖਤਰੇ ਤੋਂ ਬਾਹਰ ਹਨ। ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।ਜਹਾਜ਼ ਦੇ ਖਤਰੇ ਵਿੱਚ ਹੋਣ ਤੋਂ ਬਾਅਦ ਚਾਲਕ ਦਲ ਨੇ ਪ੍ਰਕਿਰਿਆਵਾਂ ਦੇ ਅਨੁਸਾਰ ਸਥਿਤੀ ਨੂੰ ਸੰਭਾਲਿਆ। ਏਅਰ ਚਾਈਨਾ ਦੇ ਅਨੁਸਾਰ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਨੇ ਵੀ ਐਮਰਜੈਂਸੀ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਹਨ।