Oklahoma ਵਿੱਚ ਏਅਰ ਐਂਬੂਲੈਂਸ ਕਰੈਸ਼, 3 ਦੀ ਮੌਤ

ਕੰਪਨੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ helicopter ਦਾ ਮਲਬਾ ਕਿੱਥੇ ਮਿਲਿਆ ਹੈ। ਮ੍ਰਿਤਕਾਂ ਬਾਰੇ ਵੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

Share:

ਹਾਈਲਾਈਟਸ

  • ਹੈਲੀਕਾਪਟਰ Oklahoma ਸਿਟੀ ਤੋਂ 113 ਕਿਲੋਮੀਟਰ ਪੱਛਮ ਵਿਚ ਵੇਦਰਫੋਰਡ ਸਥਿਤ ਬੇਸ 'ਤੇ ਵਾਪਸ ਆ ਰਿਹਾ ਸੀ

ਅਮਰੀਕਾ ਦੇ Oklahoma ਤੋਂ ਇੱਕ ਬੇਹੱ ਦਰਦਨਾਕ ਘਟਨਾ ਸਾਹਮਣੇ ਆਈ ਹੈ। Oklahoma ਸੂਬੇ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ air ambulance ਦੇ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਤ 11:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਕੰਟਰੋਲ ਸੈਂਟਰ (control center) ਦਾ ਏਅਰ ਇਵੈਕ ਲਾਈਫਟਾਈਮ ਹੈਲੀਕਾਪਟਰ ਚਾਲਕ ਦਲ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਵੇਦਰਫੋਰਡ ਨੇੜੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਸਾਹਮਣੇ ਆਈ।

Base ਤੇ ਵਾਪਸ ਆ ਰਿਹਾ ਸੀ ਹੈਲੀਕਾਪਟਰ

ਹੈਲੀਕਾਪਟਰ Oklahoma ਸਿਟੀ ਤੋਂ 113 ਕਿਲੋਮੀਟਰ ਪੱਛਮ ਵਿਚ ਵੇਦਰਫੋਰਡ ਸਥਿਤ ਬੇਸ 'ਤੇ ਵਾਪਸ ਆ ਰਿਹਾ ਸੀ। ਹਾਲਾਂਕਿ ਕੰਪਨੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਹੈਲੀਕਾਪਟਰ (ਬੈਲ 206 ਐਲ3) ਦਾ ਮਲਬਾ ਕਿੱਥੇ ਮਿਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਬਾਰੇ ਵੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ