IRAN'ਤੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਲਿਆ ਵੱਡਾ ਫੈਸਲਾ, ਜਾਣੋ ਕਿਉਂ ਭੇਜੇ 100 ਟਰੱਕ ਤਹਿਰਾਨ

ਪਾਕਿਸਤਾਨ ਅਤੇ ਈਰਾਨ ਵਿੱਚ ਤਣਾਅ ਦੇ ਬਾਵਜੂਦ ਵਪਾਰਕ ਗਤੀਵਿਧੀਆਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਾਕਿਸਤਾਨ ਨੇ ਈਰਾਨ 'ਤੇ ਜਵਾਬੀ ਕਾਰਵਾਈ ਕਰਦੇ ਹੋਏ 9 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਵਿਗੜ ਗਏ ਹਨ। ਪਰ ਇਸ ਦੌਰਾਨ ਪਾਕਿਸਤਾਨ ਨੇ ਵਪਾਰ ਲਈ 100 ਟਰੱਕ ਈਰਾਨ ਭੇਜੇ ਹਨ।

Share:

International News: ਈਰਾਨ 'ਤੇ ਕੀਤੇ ਗਏ ਜਵਾਬੀ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ  (PAKISTAN)ਨੇ ਵੱਡਾ ਫੈਸਲਾ ਲਿਆ ਹੈ। ਤਣਾਅ ਦਰਮਿਆਨ ਪਾਕਿਸਤਾਨ ਦੇ ਇਸ ਫੈਸਲੇ ਦੇ ਕਈ ਅਰਥ ਕੱਢੇ ਜਾ ਰਹੇ ਹਨ। ਈਰਾਨ ਨਾਲ ਸਬੰਧਾਂ ਵਿੱਚ ਭਾਰੀ ਤਣਾਅ ਦੇ ਬਾਵਜੂਦ ਪਾਕਿਸਤਾਨ ਨੇ ਵਪਾਰ ਨੂੰ ਪ੍ਰਭਾਵਿਤ ਨਾ ਕਰਨ ਦਾ ਫੈਸਲਾ ਲਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਤਣਾਅ ਦੇ ਵਿਚਕਾਰ ਵਪਾਰ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦਾ ਹੈ।

ਇਸ ਦਾ ਮਤਲਬ ਇਹ ਵੀ ਲਿਆ ਜਾ ਰਿਹਾ ਹੈ ਕਿ ਪਾਕਿਸਤਾਨ ਜਾਣਦਾ ਹੈ ਕਿ ਵਪਾਰ ਬੰਦ ਹੋਣ ਨਾਲ ਉਸ ਨੂੰ ਆਰਥਿਕ ਨੁਕਸਾਨ ਹੋਵੇਗਾ। ਦੂਜਾ ਮਤਲਬ ਇਹ ਹੈ ਕਿ ਪਾਕਿਸਤਾਨ ਜਵਾਬੀ ਹਵਾਈ ਹਮਲੇ ਕਰ ਕੇ ਮਾਮਲੇ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। 

ਸਰਹੱਦੀ ਲਾਂਘਿਆਂ 'ਤੇ ਵਪਾਰਕ ਗਤੀਵਿਧੀਆਂ ਆਮ ਤੌਰ ਜਾਰੀ 

ਇਸ ਲਈ, ਪਾਕਿਸਤਾਨ ਅਤੇ ਈਰਾਨ  (Iran) ਦਰਮਿਆਨ ਤਣਾਅ ਦੇ ਬਾਵਜੂਦ, ਅਸ਼ਾਂਤ ਬਲੋਚਿਸਤਾਨ ਸੂਬੇ ਦੇ ਸਾਰੇ ਸਰਹੱਦੀ ਲਾਂਘਿਆਂ 'ਤੇ ਵਪਾਰਕ ਗਤੀਵਿਧੀਆਂ ਆਮ ਤੌਰ 'ਤੇ ਜਾਰੀ ਹਨ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਮਕਰਾਨ ਦੇ ਕਮਿਸ਼ਨਰ ਸਈਦ ਅਹਿਮਦ ਉਮਰਾਨੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਫਤਾਨ ਸਰਹੱਦ ਤੋਂ ਸਬਜ਼ੀਆਂ ਅਤੇ ਹੋਰ ਸਾਮਾਨ ਲੈ ਕੇ 100 ਤੋਂ ਵੱਧ ਟਰੱਕ ਈਰਾਨ ਭੇਜੇ ਗਏ ਸਨ। ਪਾਕਿਸਤਾਨ ਨੇ ਵੀਰਵਾਰ ਨੂੰ ਈਰਾਨ ਦੇ ਸਿਸਤਾਨ-ਬਲੂਚਿਸਤਾਨ ਸੂਬੇ ਵਿੱਚ ਕਥਿਤ "ਅੱਤਵਾਦੀ ਟਿਕਾਣਿਆਂ" 'ਤੇ "ਸਟੀਕ ਫੌਜੀ ਹਮਲੇ" ਕੀਤੇ, ਜਿਸ ਵਿੱਚ ਨੌਂ ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਈਰਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੁੰਨੀ ਬਲੋਚ ਅੱਤਵਾਦੀ ਸਮੂਹ ਜੈਸ਼ ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ 

ਉਮਰਾਨੀ ਨੇ ਕਿਹਾ ਕਿ ਸਕਾਰਾਤਮਕ ਗੱਲ ਇਹ ਹੈ ਕਿ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਹੁਣ ਬਲੋਚਿਸਤਾਨ ਦੇ ਤਫਤਾਨ, ਗਵਾਦਰ, ਕੇਚ, ਪੰਜਗੁਰ ਅਤੇ ਵਾਸ਼ੁਕ ਦੀਆਂ ਸਰਹੱਦੀ ਚੌਕੀਆਂ ਰਾਹੀਂ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ, ''ਤਣਾਅ ਦੇ ਬਾਵਜੂਦ ਵਾਹਨਾਂ ਅਤੇ ਕੰਟੇਨਰਾਂ ਦੀ ਆਵਾਜਾਈ ਨਾਲ ਵਪਾਰ ਆਮ ਵਾਂਗ ਚੱਲ ਰਿਹਾ ਹੈ।'' ਪੰਜਗੁਰ ਦੇ ਡਿਪਟੀ ਕਮਿਸ਼ਨਰ ਮੁਮਤਾਜ਼ ਖੇਤਾਨ ਨੇ ਦੱਸਿਆ ਕਿ ਇਰਾਨ ਨੂੰ ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦੀ ਬਰਾਮਦ ਸਰਹੱਦ ਤੋਂ ਪਾਕਿਸਤਾਨ ਜਾ ਰਹੀ ਹੈ।

ਇਹ ਵੀ ਪੜ੍ਹੋ