ਕੈਨੇਡਾ-ਅਮਰੀਕਾ ਦੀ ਸਖ਼ਤੀ ਮਗਰੋਂ ਇਸ ਦੇਸ਼ ਅੰਦਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ, ਅੰਕੜੇ ਆਏ ਸਾਮਣੇ 

ਅੰਕੜੇ ਜ਼ਾਹਿਰ ਕਰ ਰਹੇ ਹਨ ਕਿ ਇੱਥੇ ਨਾ ਸਿਰਫ ਭਾਰਤੀਆਂ ਨੇ ਆ ਕੇ ਡਿਗਰੀਆਂ ਹਾਸਲ ਕੀਤੀਆਂ ਬਲਿਕ ਬਿਜਨੈੱਸ ਤੇ ਰੁਜ਼ਗਾਰ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ। 

Courtesy: file photo

Share:

ਕੈਨੇਡਾ ਅਤੇ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਲਈ ਘੱਟ ਰਹੇ ਮੌਕਿਆਂ ਦੇ ਵਿਚਕਾਰ ਸਿੰਗਾਪੁਰ ਤੋਂ ਚੰਗੀ ਖ਼ਬਰ ਆ ਰਹੀ ਹੈ। ਸਿੰਗਾਪੁਰ ਸਰਕਾਰ ਦੇ ਅਨੁਸਾਰ, ਇੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, ਉਹਨਾਂ ਦੀ ਕਮਾਈ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਬਾਕੀ ਦੇਸ਼ਾਂ ਵਿੱਚ ਸਟੱਡੀ ਵੀਜ਼ਾ ਨਿਯਮ ਸਖਤ ਹੋਣ ਕਰਕੇ ਸਿੰਗਾਪੁਰ ਜਾਣਾ ਵੀ ਆਸਾਨ ਹੈ ਤੇ ਇੱਥੇ ਮੌਕੇ ਵੀ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਮਿਲ ਰਹੇ ਹਨ। ਜਿਸ ਕਰਕੇ ਇੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਇਸਤੋਂ ਇਲਾਵਾ ਭਾਰਤੀ ਵਿਦਿਆਰਥੀ ਵੀ ਇੱਥੇ ਜਾ ਕੇ ਆਪਣਾ ਭਵਿੱਖ ਸੁਨਹਿਰੀ ਬਣਾਉਣ ਲਈ ਵੀਜ਼ੇ ਲਗਵਾ ਰਹੇ ਹਨ। 

ਗ੍ਰਹਿ ਤੇ ਕਾਨੂੰਨ ਮੰਤਰੀ ਨੇ ਦਿੱਤੀ ਅਹਿਮ ਜਾਣਕਾਰੀ 

ਸਿੰਗਾਪੁਰ ਦੇ ਗ੍ਰਹਿ ਅਤੇ ਕਾਨੂੰਨ ਮੰਤਰੀ ਕੇ. ਸ਼ਨਮੁਗਮ ਨੇ ਕਿਹਾ ਕਿ ਸਿੰਗਾਪੁਰ ਵਿੱਚ ਭਾਰਤੀ ਭਾਈਚਾਰੇ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ ਅਤੇ ਰਾਸ਼ਟਰੀ ਅੰਕੜੇ ਔਸਤ ਘਰੇਲੂ ਆਮਦਨ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸੁਧਾਰ ਦਰਸਾਉਂਦੇ ਹਨ। ਸਿੰਗਾਪੁਰ ਦੀ ਜਨਗਣਨਾ ਦੇ ਆਧਾਰ 'ਤੇ, ਉਨ੍ਹਾਂ ਕਿਹਾ ਕਿ 2020 ਵਿੱਚ 25 ਸਾਲ ਅਤੇ ਇਸ ਤੋਂ ਵੱਧ ਉਮਰ ਦੇ 41 ਪ੍ਰਤੀਸ਼ਤ ਲੋਕਾਂ ਕੋਲ ਡਿਗਰੀ ਸੀ, ਜੋ ਕਿ 2000 ਵਿੱਚ 16.5 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਸਦਾ ਮਤਲਬ ਹੈ ਕਿ 10 ਵਿੱਚੋਂ ਚਾਰ ਭਾਰਤੀ ਗ੍ਰੈਜੂਏਟ ਹਨ। "ਇਸ ਦਾ ਕੁਝ ਕਾਰਨ ਇਮੀਗ੍ਰੇਸ਼ਨ ਹੈ ਪਰ ਇਸਦਾ ਵੱਡਾ ਹਿੱਸਾ ਭਾਈਚਾਰੇ ਦੀਆਂ ਸਥਿਤੀਆਂ ਵਿੱਚ ਸੁਧਾਰ ਦੇ ਕਾਰਨ ਹੈ।

ਸਿੰਡਾ ਦੇ ਪ੍ਰੋਗ੍ਰਾਮ ਦੌਰਾਨ ਅਹਿਮ ਗੱਲਾਂ ਕੀਤੀਆਂ

ਮੰਤਰੀ ਨੇ ਇਹ ਗੱਲ ਸਵੈ-ਸਹਾਇਤਾ ਸਮੂਹ ਸਿੰਗਾਪੁਰ ਇੰਡੀਅਨ ਡਿਵੈਲਪਮੈਂਟ ਐਸੋਸੀਏਸ਼ਨ (ਸਿੰਡਾ) ਦੇ ਦਾਨੀਆਂ, ਭਾਈਵਾਲਾਂ ਅਤੇ ਵਲੰਟੀਅਰਾਂ ਲਈ ਆਯੋਜਿਤ ਇੱਕ ਪ੍ਰਸ਼ੰਸਾ ਸਮਾਰੋਹ ਵਿੱਚ ਕਹੀ। ਇਸ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਭਾਈਚਾਰੇ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਸ਼ਨਮੁਗਮ ਸਿੰਡਾ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਸਕੂਲ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ 2020 ਵਿੱਚ, ਲਗਭਗ 18 ਪ੍ਰਤੀਸ਼ਤ ਭਾਰਤੀਆਂ ਨੇ ਸੈਕੰਡਰੀ ਸਿੱਖਿਆ ਤੋਂ ਬਿਨਾਂ ਸਕੂਲ ਛੱਡ ਦਿੱਤਾ, ਜਦੋਂ ਕਿ 2000 ਵਿੱਚ ਇਹ ਅੰਕੜਾ 38 ਪ੍ਰਤੀਸ਼ਤ ਸੀ।

ਭਾਰਤੀਆਂ ਦੀ ਆਮਦਨ ਵਿੱਚ ਵੀ ਹੋਇਆ ਵਾਧਾ 

ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਪਰਿਵਾਰਾਂ ਦੀ ਔਸਤ ਮਾਸਿਕ ਆਮਦਨ "2010-2020 ਦੇ ਵਿਚਕਾਰ 10 ਸਾਲਾਂ ਵਿੱਚ 40 ਪ੍ਰਤੀਸ਼ਤ ਵਧੀ ਹੈ"। ਇਹ 2010 ਵਿੱਚ 6,000 ਸਿੰਗਾਪੁਰੀ ਡਾਲਰ ਤੋਂ ਵਧ ਕੇ 2020 ਵਿੱਚ 8,500 ਸਿੰਗਾਪੁਰੀ ਡਾਲਰ ਹੋ ਗਿਆ। ਅੰਕੜੇ ਜ਼ਾਹਿਰ ਕਰ ਰਹੇ ਹਨ ਕਿ ਇੱਥੇ ਨਾ ਸਿਰਫ ਭਾਰਤੀਆਂ ਨੇ ਆ ਕੇ ਡਿਗਰੀਆਂ ਹਾਸਲ ਕੀਤੀਆਂ ਬਲਿਕ ਬਿਜਨੈੱਸ ਤੇ ਰੁਜ਼ਗਾਰ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ। 

ਇਹ ਵੀ ਪੜ੍ਹੋ