AFGHANISTAN: ਥਾਈਲੈਂਡ ਤੋਂ ਮਾਸਕੋ ਜਾ ਰਹੀ ਏਅਰ ਐਂਬੂਲੈਂਸ ਹਾਦਸਾਗ੍ਰਸਤ

ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਭਾਰਤ ਨਾਲ ਸੰਬੰਧਤ ਹੈ, ਪਰ ਹੁਣ ਭਾਰਤੀ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਾਫ ਕੀਤਾ ਹੈ ਕਿ ਇਹ ਜਹਾਜ਼ ਭਾਰਤ ਨਾਲ ਸੰਬੰਧਤ ਨਹੀਂ ਹੈ।

Share:

ਹਾਈਲਾਈਟਸ

  • ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਇਹ ਭਾਰਤੀ ਜਹਾਜ਼ ਸੀ

INTERNATIONAL NEWS: ਅਫਗਾਨਿਸਤਾਨ ਵਿੱਚ ਥਾਈਲੈਂਡ ਤੋਂ ਮਾਸਕੋ (MOSCOW) ਜਾ ਰਹੀ ਇੱਕ ਏਅਰ ਐਂਬੂਲੈਂਸ ਬਦਖਸ਼ਾਂ ਖਾਨ ਇਲਾਕੇ 'ਚ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਹ ਭਾਰਤ ਨਾਲ ਸੰਬੰਧਤ ਹੈ, ਪਰ ਹੁਣ ਭਾਰਤੀ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਾਫ ਕੀਤਾ ਹੈ ਕਿ ਇਹ ਜਹਾਜ਼ ਭਾਰਤ ਨਾਲ ਸੰਬੰਧਤ ਨਹੀਂ ਹੈ। ਹਾਲਾਂਕਿ ਇਸਨੇ ਰਸਤੇ ਵਿੱਚ ਭਾਰਤ ਦੇ ਗਯਾ ਹਵਾਈ ਅੱਡੇ 'ਤੇ ਤੇਲ ਭਰਿਆ ਸੀ।

ਤਕਨੀਕੀ ਖਰਾਬੀ ਆਈ ਸਾਹਮਣੇ

ਜਹਾਜ਼ ਤਕਨੀਕੀ ਖਰਾਬੀ ਕਾਰਨ ਆਪਣਾ ਰਸਤਾ ਭੁੱਲ ਗਿਆ ਸੀ। ਜਿਸ ਤੋਂ ਬਾਦ ਇਹ ਅਫਗਾਨਿਸਤਾਨ ( AFGHANISTAN) ਦੇ ਬਦਖਸ਼ਾਂ ਖਾਨ ਸੂਬੇ ਦੇ ਜੇਬਾਗ ਜ਼ਿਲੇ 'ਚ ਹਾਦਸਾਗ੍ਰਸਤ ਹੋ ਗਿਆ। ਜਿਸ ਥਾਂ 'ਤੇ ਹਾਦਸਾ ਵਾਪਰਿਆ ਉਹ ਪਹਾੜੀ ਇਲਾਕਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਇਹ ਭਾਰਤੀ ਜਹਾਜ਼ ਸੀ।

ਭਾਰਤ ਨਹੀਂ ਕਰਦਾ ਹਵਾਈ ਖੇਤਰ ਦਾ ਉਪਯੋਗ

ਸਾਲ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਕੋਈ ਵੀ ਭਾਰਤੀ ਜਹਾਜ਼ ਉਨ੍ਹਾਂ ਦੇ ਹਵਾਈ ਖੇਤਰ ਤੋਂ ਨਹੀਂ ਉੱਡਦਾ ਹੈ। ਇਸ ਦੌਰਾਨ ਬਦਖ਼ਸ਼ਾਂ ਸੂਚਨਾ ਵਿਭਾਗ ਦੇ ਬੁਲਾਰੇ ਜ਼ਬੀਹੁੱਲਾ ਅਮੀਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਨੂੰ ਇਲਾਕੇ ਵਿੱਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ