ਬੰਬੀਹਾ ਗੈਂਗ ਦਾ ਸਰਗਰਮ ਗੈਂਗਸਟਰ ਦਿਲੇਰ ਕੋਟੀਆ ਕੈਲੀਫੋਰਨੀਆ ਦੇ ਸੈਕਰਾਮੈਂਟੋ ਤੋਂ ਗ੍ਰਿਫਤਾਰ

ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਟੀਆ ਨੇ ਭਾਰਤ ਵਿੱਚ ਕਈ ਹਾਈ ਪ੍ਰੋਫਾਈਲ ਅਪਰਾਧ ਕੀਤੇ ਸਨ।

Share:

ਹਾਈਲਾਈਟਸ

  • ਦਲੇਰ ਕੋਟੀਆ ਨੂੰ ਲੈ ਕੇ ਭਾਰਤੀ ਏਜੰਸੀਆਂ ਲਗਾਤਾਰ ਇੰਟਰਪੋਲ ਦੇ ਸੰਪਰਕ ਵਿੱਚ ਸਨ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਕੇਸ ਵਿੱਚ ਭਗੌੜੇ ਬੰਬੀਹਾ ਗੈਂਗ ਦੇ ਸਰਗਰਮ ਗੈਂਗਸਟਰ ਦਿਲੇਰ ਕੋਟੀਆ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਦਲੇਰ ਕੋਟੀਆ ਨੂੰ ਲੈ ਕੇ ਭਾਰਤੀ ਏਜੰਸੀਆਂ ਲਗਾਤਾਰ ਇੰਟਰਪੋਲ ਦੇ ਸੰਪਰਕ ਵਿੱਚ ਸਨ। 
ਵਿੱਕੀ ਗੌਂਡਰ ਦਾ ਸੀ ਕਰੀਬੀ 
ਦੱਸ ਦੇਈਏ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ 'ਚ ਮੁੱਖ ਦੋਸ਼ੀ ਵਿੱਕੀ ਗੌਂਡਰ ਦੇ ਨਾਲ ਕੋਟੀਆ ਵੀ ਮੌਜੂਦ ਸੀ, ਪਰ ਗੌਂਡਰ ਮੁਕਾਬਲੇ ਵਿੱਚ ਪੰਜਾਬ ਪੁਲਿਸ ਵੱਲੋਂ ਮਾਰਿਆ ਗਿਆ ਸੀ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਦਾ ਰਹਿਣ ਵਾਲਾ ਗੈਂਗਸਟਰ ਦਿਲੇਰ ਕੋਟੀਆ ਅਕਸਰ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਆਪਣੇ ਵਿਰੋਧੀਆਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ।

ਕੌਣ ਸੀ ਵਿੱਕੀ ਗੌਂਡਰ?
ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਿਸੇ ਸਮੇਂ ਸ਼ਾਨਦਾਰ ਡਿਸਕਸ ਥਰੋਅ ਖਿਡਾਰੀ ਸੀ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਵਸਨੀਕ ਹਰਜਿੰਦਰ ਭੁੱਲਰ ਨੇ ਮੁੱਢਲੀ ਵਿੱਦਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਇੱਥੇ ਰਹਿ ਕੇ ਉਸਨੇ ਰਾਜ ਪੱਧਰ ਤੱਕ ਡਿਸਕਸ ਥਰੋਅ ਵਿੱਚ ਤਗਮੇ ਜਿੱਤੇ, ਪਰ ਇਸ ਤੋਂ ਬਾਅਦ ਉਹ ਹੋਰ ਪੜ੍ਹਾਈ ਅਤੇ ਸਿਖਲਾਈ ਲਈ ਜਲੰਧਰ ਚਲਾ ਗਿਆ। ਹਰ ਕੋਈ ਉਸਨੂੰ ਡਿਸਕਸ ਥ੍ਰੋਅਰ ਅਤੇ ਚੰਗਾ ਵਿਦਿਆਰਥੀ ਹੋਣ ਕਰਕੇ ਪਿਆਰ ਕਰਦਾ ਸੀ। ਸਾਰਾ ਦਿਨ ਗਰਾਊਂਡ 'ਤੇ ਅਭਿਆਸ ਕਰਨ ਕਾਰਨ ਉਸ ਦਾ ਨਾਂ 'ਵਿੱਕੀ ਗਰਾਊਂਡਰ' ਪੈ ਗਿਆ ਪਰ ਆਮ ਬੋਲਚਾਲ 'ਚ ਗਰਾਊਂਡਰ ਸ਼ਬਦ 'ਗੌਂਡਰ' ਹੋ ਗਿਆ।

ਇਹ ਵੀ ਪੜ੍ਹੋ