ਚੀਨ 'ਚ ਲੱਗੀ ਭਿਆਨਕ ਅੱਗ, ਜਿਉਂਦੇ ਸੜ ਗਏ 26 ਲੋਕ

ਕੋਲਾ ਖਾਨ ਕੰਪਨੀ ਦੀ ਇਮਾਰਤ 'ਚ ਭਿਆਨਕ ਅੱਗ ਲੱਗੀ। ਜਿਸ ਨਾਲ 26 ਮੌਤਾਂ ਹੋਈਆਂ। 63 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

Share:

ਹਾਈਲਾਈਟਸ

  • ਕੋਲਾ ਖਾਨ ਕੰਪਨੀ
  • ਭਿਆਨਕ ਅੱਗ

ਚੀਨ ਦੇ ਸ਼ਾਂਕਸੀ ਸੂਬੇ 'ਚ ਭਿਆਨਕ ਅੱਗ ਲੱਗੀ। ਇਸ ਹਾਦਸੇ 'ਚ 26 ਜਣੇ ਜਿਉਂਦੇ ਸੜ ਗਏ। ਇੱਕ ਕੋਲਾ ਖਾਨ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗੀ। ਚੀਨ ਦੀ ਸਰਕਾਰੀ ਮੀਡੀਆ ਏਜੰਸੀ ਨੈਸ਼ਨਲ ਨੇ ਸ਼ਾਂਕਸੀ ਦੀ ਸ਼ਾਖਾ ਮਾਈਨ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਜਾਣਕਾਰੀ ਦੇ ਅਨੁਸਾਰ ਚੀਨ ਦੇ ਲਿਊਲਿਯਾਂਗ ਸ਼ਹਿਰ ਦੇ ਲਿਸ਼ੀ ਇਲਾਕੇ 'ਚ ਕੰਪਨੀ ਦੀ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਇਸਨੇ ਦੋ ਮੰਜ਼ਿਲਾਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ। 26 ਜਣੇ ਜਿਉਂਦੇ ਸੜ ਗਏ। ਜਦਕਿ, ਬਚਾਅ ਕਾਰਜਾਂ ਰਾਹੀਂ 63 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹਨਾਂ ਚੋਂ 51 ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਸਥਾਨਕ ਅਧਿਕਾਰੀਆਂ ਮੁਤਾਬਕ ਇਮਾਰਤ ਅੰਦਰ ਬਚਾਅ ਕਾਰਜ ਕੀਤੇ ਜਾ ਰਹੇ ਹਨ। ਸਿਨਹੂਆ ਦੀ ਰਿਪੋਰਟ ਅਨੁਸਾਰ ਇਹ ਇਮਾਰਤ ਪ੍ਰਾਈਵੇਟ ਫਰਮ ਯੋਂਗਜੂ ਕੋਲਾ ਖਾਨ ਦੀ ਹੈ, ਜਿਸਦੀ ਉਤਪਾਦਨ ਸਮਰੱਥਾ ਇੱਕ ਸਾਲ ਵਿੱਚ 120 ਟਨ ਹੈ। ਇੱਥੇ ਵੱਡੀ ਗਿਣਤੀ 'ਚ ਕਰਮਚਾਰੀ ਕੰਮ ਕਰਦੇ ਹਨ। ਜਦੋਂ ਅੱਗ ਲੱਗੀ ਤਾਂ ਕਾਫੀ ਲੋਕ ਕੰਪਨੀ 'ਚ ਮੌਜੂਦ ਸੀ। ਜਿਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। 26 ਜਣੇ ਜਿਉਂਦੇ ਸੜ ਗਏ। 

ਚੀਨ 'ਚ ਅੱਗ ਲੱਗਣ ਦੀਆਂ ਘਟਨਾਵਾਂ ਆਮ 

ਚੀਨ 'ਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇੱਕ ਰਿਪੋਰਟ ਮੁਤਾਬਕ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ਵਿੱਚ ਢਿੱਲ ਕਾਰਨ ਚੀਨ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ। ਇਸ ਸਾਲ ਜੁਲਾਈ ਮਹੀਨੇ ਵਿੱਚ ਚੀਨ ਦੇ ਉੱਤਰ-ਪੂਰਬ ਵਿੱਚ ਇੱਕ ਸਕੂਲ ਜਿੰਮ ਦੀ ਛੱਤ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ। ਇਸਤੋਂ ਠੀਕ ਇੱਕ ਮਹੀਨਾ ਪਹਿਲਾਂ ਉੱਤਰੀ-ਪੱਛਮੀ ਚੀਨ ਵਿੱਚ ਇੱਕ ਰੈਸਟੋਰੈਂਟ ਵਿੱਚ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ ਹੋ ਗਈ ਸੀ। ਚੀਨ 'ਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਦੇਸ਼ ਵਿਆਪੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਇਸ ਸਾਲ ਅਪ੍ਰੈਲ ਵਿੱਚ ਬੀਜਿੰਗ ਦੇ ਇੱਕ ਹਸਪਤਾਲ ਵਿੱਚ ਅੱਗ ਲੱਗੀ। ਜਿਸ ਵਿੱਚ 29 ਲੋਕਾਂ ਦੀ ਮੌਤ ਹੋ ਗਈ ਸੀ।  ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ 2015 ਵਿੱਚ ਚੀਨ ਦੇ ਤਿਆਨਜਿਨ ਵਿੱਚ ਵਾਪਰਿਆ ਸੀ, ਜਦੋਂ ਇੱਕ ਰਸਾਇਣਕ ਗੋਦਾਮ ਵਿੱਚ ਧਮਾਕੇ ਨਾਲ 165 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ

Tags :