ਅਮਰੀਕੀ ਹਸਪਤਾਲ 'ਚ ਸ਼ੱਕੀ ਵਿਅਕਤੀ ਨੇ ਚਲਾਈਆਂ ਗੋਲੀਆਂ, ਕਈ ਲੋਕਾਂ ਦੀ ਮੌਤ

ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ ਕੋਨਕੋਰਡ ਦੇ ਹਸਪਤਾਲ ਵਿੱਚ ਗੋਲੀਬਾਰੀ ਦੇ ਪੀੜਤਾਂ ਦੀ ਸਹੀ ਗਿਣਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਨਿਊ ਹੈਂਪਸ਼ਾਇਰ ਹਸਪਤਾਲ ਵਿੱਚ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ ਹੈ। ਸ਼ੱਕੀ ਦੀ ਮੌਤ ਹੋ ਗਈ ਹੈ।

Share:

ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ ਕੋਨਕੋਰਡ ਦੇ ਇੱਕ ਹਸਪਤਾਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਸ਼ੱਕੀ ਵਿਅਕਤੀ ਵੱਲੋਂ ਹਸਪਤਾਲ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆ। ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ ਸ਼ੱਕੀ ਦੀ ਵੀ ਮੌਤ ਹੋ ਗਈ। ਉੱਤਰ-ਪੂਰਬੀ ਅਮਰੀਕੀ ਰਾਜ ਦੇ ਪੁਲਿਸ ਬਲ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਕੌਨਕੋਰਡ ਦੇ ਨਿਊ ਹੈਂਪਸ਼ਾਇਰ ਸਟੇਟ ਹਸਪਤਾਲ ਵਿੱਚ ਗੋਲੀਬਾਰੀ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

 

ਸਥਿਤੀ ਕਾਬੂ ਵਿੱਚ

ਪੀੜਤਾਂ ਦੀ ਸਹੀ ਗਿਣਤੀ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਰਾਜ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਨਿਊ ਹੈਂਪਸ਼ਾਇਰ ਹਸਪਤਾਲ ਵਿੱਚ ਸਥਿਤੀ ਨੂੰ ਕਾਬੂ ਵਿੱਚ ਲਿਆ ਗਿਆ ਹੈ। ਮੌਕੇ 'ਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਸ਼ੱਕੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ