ਫਰਾਂਸ 'ਚ ਰੋਕਿਆ ਗਿਆ 300 ਭਾਰਤੀਆਂ ਨਾਲ ਭਰਿਆ ਜ਼ਹਾਜ, ਪੈਰਿਸ ਤੋਂ ਦਿੱਲੀ ਤੱਕ ਦਹਿਸ਼ਤ

ਮਨੁੱਖੀ ਤਸਕਰੀ ਦੇ ਸ਼ੱਕ 'ਚ ਅਚਾਨਕ ਜ਼ਹਾਜ ਨੂੰ ਰੋਕ ਲਿਆ ਗਿਆ। ਪੁਲਿਸ ਨੇ ਪੂਰੇ ਹਵਾਈ ਅੱਡੇ ਨੂੰ ਘੇਰਾ ਪਾਇਆ। ਸਬੰਧਤ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ। 

Share:

ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਨਿਕਾਰਾਗੁਆ ਜਾ ਰਹੇ ਇੱਕ ਜਹਾਜ਼ ਨੂੰ ਫਰਾਂਸ ਵਿਖੇ ਅਚਾਨਕ ਰੋਕ ਦਿੱਤਾ ਗਿਆ ਹੈ। ਇਸ ਜਹਾਜ਼ 'ਚ 303 ਭਾਰਤੀ ਯਾਤਰੀ ਸਵਾਰ ਹਨ। ਇਹ ਖ਼ਬਰ ਮਿਲਦੇ ਹੀ ਪੈਰਿਸ ਤੋਂ ਲੈ ਕੇ ਦਿੱਲੀ ਤੱਕ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਜਹਾਜ਼ ਨੂੰ 'ਮਨੁੱਖੀ ਤਸਕਰੀ' ਦੇ ਸ਼ੱਕ 'ਚ ਫਰਾਂਸ 'ਚ ਉਤਾਰਿਆ ਗਿਆ। ਫਰਾਂਸ ਵਿੱਚ ਭਾਰਤੀ ਦੂਤਾਵਾਸ ਨੇ ਯਾਤਰੀਆਂ ਨਾਲ ਗੱਲਬਾਤ ਕਰਨ ਲਈ ਕੌਂਸਲਰ ਅਕਸੈਸ ਪ੍ਰਾਪਤ ਕਰ ਲਿਆ ਹੈ। ਉਹ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।  ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਦੋ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ

ਦੇਸ਼ ਵਿਰੋਧੀ ਸੰਗਠਿਤ ਅਪਰਾਧ ਯੂਨਿਟ ਜੁਨਾਲਕੋ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਪੈਰਿਸ ਨੇ ਆਪਣੇ ਇੱਕ ਸਰਕਾਰੀ ਨੁਮਾਇੰਦੇ ਰਾਹੀਂ ਬਿਆਨ ਵਿੱਚ ਕਿਹਾ ਕਿ ਵਿਸ਼ੇਸ਼ ਜਾਂਚਕਰਤਾ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਅਗਲੇਰੀ ਜਾਂਚ ਲਈ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਰੋਮਾਨੀਆ ਦੀ ਕੰਪਨੀ 'ਲੀਜੈਂਡ ਏਅਰਲਾਈਨਜ਼' ਦਾ ਇੱਕ ਏ340 ਜਹਾਜ਼ ਵੀਰਵਾਰ ਨੂੰ ਉਤਰਨ ਤੋਂ ਬਾਅਦ ਵੇਟਰੀ ਹਵਾਈ ਅੱਡੇ 'ਤੇ ਖੜ੍ਹਾ ਰਿਹਾ।  

ਪੁਲਿਸ ਨੇ ਪੂਰਾ ਹਵਾਈ ਅੱਡਾ ਘੇਰਿਆ 

ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਵਿੱਚ ਈਂਧਨ ਭਰਿਆ ਜਾਣਾ ਸੀ ਅਤੇ ਜਹਾਜ਼ ਵਿੱਚ ਸਵਾਰ 303 ਭਾਰਤੀ ਨਾਗਰਿਕ ਸੰਭਾਵਤ ਤੌਰ ਤੇ ਯੂਏਈ ਵਿੱਚ ਕੰਮ ਕਰ ਰਹੇ ਹਨ। ਫਰਾਂਸ ਪਹੁੰਚਣ ਮਗਰੋਂ ਯਾਤਰੀਆਂ ਨੂੰ ਪਹਿਲਾਂ ਜਹਾਜ਼ 'ਚ ਰੱਖਿਆ ਗਿਆ ਪਰ ਫਿਰ ਬਾਹਰ ਕੱਢ ਕੇ ਟਰਮੀਨਲ ਬਿਲਡਿੰਗ 'ਚ ਭੇਜ ਦਿੱਤਾ ਗਿਆ।ਪੁਲਿਸ ਨੇ ਪੂਰੇ ਏਅਰਪੋਰਟ ਨੂੰ ਘੇਰ ਲਿਆ ਹੈ। ਫਰਾਂਸ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਦਰਅਸਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਹਾਜ਼ ਵਿੱਚ ਸਵਾਰ ਲੋਕ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਸਕਦੇ ਹਨ। ਸਬੰਧਤ ਏਅਰਲਾਈਨਜ਼ ਨੇ ਅਜੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ