ਕੁਵੈਤ ਤੋਂ 98 ਲੱਖ ਦੇ ਸੋਨੇ ਦੀ ਬਣਾ ਲਿਆਇਆ ਰਾਡ, ਜ਼ਹਾਜ ਚੋਂ ਉਤਰਦਾ ਕਾਬੂ

ਵਿਦੇਸ਼ ਚੋਂ ਵਧ ਰਹੀ ਹੈ ਸੋਨੇ ਦੀ ਤਸਕਰੀ। ਹਵਾਈ ਅੱਡਿਆਂ 'ਤੇ ਕਸਟਮ ਵਿਭਾਗ ਨੇ ਵਧਾਈ ਚੌਕਸੀ। 

Share:

ਆਏ ਦਿਨ ਸੋਨਾ ਤਸਕਰੀ ਦੇ ਮਾਮਲੇ ਸਾਮਣੇ ਆ ਰਹੇ ਹਨ। ਵੱਖ-ਵੱਖ ਤਰੀਕੇ ਅਪਨਾਏ ਜਾ ਰਹੇ ਹਨ। ਪ੍ਰੰਤੂ ਕਸਟਮ ਵਿਭਾਗ ਦੀ ਚੌਕਸੀ ਅੱਗੇ ਇਹ ਤਸਕਰ ਫੇਲ੍ਹ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਹੋਰ ਸਾਮਣੇ ਆਇਆ। ਇਸ ਵਿੱਚ ਤਸਕਰ ਕੁਵੈਤ ਤੋਂ ਕਰੀਬ 98 ਲੱਖ ਰੁਪਏ ਕੀਮਤ ਦੇ ਸੋਨੇ ਦੀ ਰਾਡ ਬਣਾ ਲਿਆਇਆ। ਇਸਨੂੰ ਮੁਹਾਲੀ ਏਅਰਪੋਰਟ 'ਤੇ ਉਤਰਦੇ ਹੀ ਕਾਬੂ ਕਰ ਲਿਆ ਗਿਆ। ਕਸਟਮ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਾਣੋ ਪੂਰਾ ਮਾਮਲਾ  

ਕਸਟਮ ਕਮਿਸ਼ਨਰੇਟ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਮੁਹਾਲੀ ਤੋਂ ਇਕ ਯਾਤਰੀ ਕੋਲੋਂ 98 ਲੱਖ 61 ਹਜ਼ਾਰ ਰੁਪਏ ਦਾ ਸੋਨਾ ਫੜਿਆ। ਕਸਟਮ ਦੇ ਜੁਆਇੰਟ ਕਮਿਸ਼ਨਰ ਰਾਧੇ ਤਾਲੋ ਨੇ ਦੱਸਿਆ ਕਿ ਵਿਭਾਗ ਨੂੰ ਮਿਲੇ ਇਨਪੁਟ ਨੂੰ ਆਧਾਰ ਬਣਾ ਕੇ ਅਧਿਕਾਰੀਆਂ ਨੇ ਜਾਂਚ ਦੌਰਾਨ ਯਾਤਰੀ ਤੋਂ ਵਿਦੇਸ਼ ਤੋਂ ਸਮੱਗਲ ਕਰ ਕੇ ਲਿਆਂਦਾ ਗਿਆ ਸੋਨਾ ਬਰਾਮਦ ਕੀਤਾ। ਵਿਅਕਤੀ 1632 ਗਰਾਮ 24 ਕੈਰੇਟ ਸੋਨੇ ਨੂੰ ਰਾਡ ਦੇ ਰੂਪ ਵਿਚ ਲਿਜਾ ਰਿਹਾ ਸੀ। ਸੋਨੇ ਦੀ ਕੀਮਤ 98 ਲੱਖ 61 ਹਜ਼ਾਰ ਰੁਪਏ ਹੈ। ਇਹ ਸੋਨਾ ਯਾਤਰੀ ਨੇ ਕੁਵੈਤ ਦੀ ਉਡਾਣ ਤੋਂ ਰਿਸੀਵ ਕੀਤਾ ਸੀ। ਕਸਟਮ ਐਕਟ 1962 ਤਹਿਤ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਸ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਸੋਨਾ ਲਿਆਇਆ ਹੈ ਤੇ ਸੋਨਾ ਕਿਥੇ ਸਪਲਾਈ ਕਰਨਾ ਸੀ।

ਇਹ ਵੀ ਪੜ੍ਹੋ

Tags :