Russian Plane Crashs: ਯੂਕਰੇਨੀ ਕੈਦੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨਾਲ ਹੋਇਆ ਵੱਡਾ ਹਾਦਸਾ, 65 ਮੌਤਾਂ

Russian Plane Crashs: ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ਵਿੱਚ ਵਾਪਰਿਆ। ਇਸ ਜਹਾਜ਼ ਵਿੱਚ 65 ਕੈਦੀ ਮੌਜੂਦ ਸਨ। ਜਹਾਜ਼ ਵਿੱਚ ਸਵਾਰ ਯੂਕਰੇਨੀ ਫੌਜ ਦੇ ਸਿਪਾਹੀ ਸਨ, ਜਿਨ੍ਹਾਂ ਨੂੰ ਬੇਲਗੋਰੋਡ ਖੇਤਰ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਵਿੱਚ ਛੇ ਚਾਲਕ ਦਲ ਦੇ ਮੈਂਬਰ ਅਤੇ ਤਿੰਨ ਐਸਕਾਰਟ ਸਨ।ਇਹ ਰੂਸ ਦਾ IL-76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ।

Share:

Russian Plane Crashs: ਯੂਕਰੇਨੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਰੂਸ ਵਿੱਚ ਕ੍ਰੈਸ਼ ਹੋ ਗਿਆ। ਰੱਖਿਆ ਮੰਤਰਾਲੇ ਦੇ ਅਨੁਸਾਰ ਬੁੱਧਵਾਰ ਨੂੰ ਰੂਸ ਦੇ ਬੇਲਗੋਰੋਡ ਖੇਤਰ ਵਿੱਚ ਰੂਸੀ ਇਲਯੂਸ਼ਿਨ ਆਈਐਲ-76 ਮਿਲਟਰੀ ਟ੍ਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ਵਿੱਚ ਵਾਪਰਿਆ। ਇਸ ਜਹਾਜ਼ ਵਿੱਚ 65 ਕੈਦੀ ਮੌਜੂਦ ਸਨ। ਜਹਾਜ਼ ਵਿੱਚ ਸਵਾਰ ਯੂਕਰੇਨੀ ਫੌਜ ਦੇ ਸਿਪਾਹੀ ਸਨ, ਜਿਨ੍ਹਾਂ ਨੂੰ ਬੇਲਗੋਰੋਡ ਖੇਤਰ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਵਿੱਚ ਛੇ ਚਾਲਕ ਦਲ ਦੇ ਮੈਂਬਰ ਅਤੇ ਤਿੰਨ ਐਸਕਾਰਟ ਸਨ। ਇਹ ਰੂਸ ਦਾ IL-76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਕੈਦੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਜਹਾਜ਼ ਵਿੱਚ 90 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ।

ਯੂਕਰੇਨੀ ਮਿਜ਼ਾਈਲਾਂ ਦੇ ਨਿਸ਼ਾਨੇ 'ਤੇ ਸੀ ਜਹਾਜ

ਰੱਖਿਆ ਮੰਤਰਾਲੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਇਲਯੂਸ਼ਿਨ ਆਈਐਲ-76 ਕਰੈਸ਼ ਹੋ ਗਿਆ ਹੈ, ਜਿਸ ਨੂੰ ਹਾਲ ਹੀ ਦੇ ਹਫ਼ਤਿਆਂ ਵਿੱਚ ਯੂਕਰੇਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੁਆਰਾ ਨਿਯਮਿਤ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ। ਰੂਸ ਦੇ ਸਥਾਨਕ ਗਵਰਨਰ ਵਾਇਚੇਸਲਾਵ ਗਲੇਡਕੋਵ ਨੇ ਕਿਹਾ ਕਿ ਇਹ ਘਟਨਾ ਕੋਰੋਚਾਂਸਕੀ ਜ਼ਿਲ੍ਹੇ ਵਿੱਚ ਵਾਪਰੀ ਹੈ ਅਤੇ ਉਹ ਘਟਨਾ ਸਥਾਨ ਦਾ ਦੌਰਾ ਕਰਨਗੇ ਅਤੇ ਇਸ ਦਾ ਮੁਆਇਨਾ ਕਰਨਗੇ।

ਹਾਦਸੇ ਦੀ ਵੀਡੀਓ ਵੀ ਆਈ ਸਾਹਮਣੇ

ਹਾਦਸੇ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਵਿਚ ਰੂਸੀ ਫੌਜ ਦਾ ਇਕ ਟਰਾਂਸਪੋਰਟ ਜਹਾਜ਼ ਅਚਾਨਕ ਤੇਜ਼ੀ ਨਾਲ ਹੇਠਾਂ ਆਉਂਦਾ ਦੇਖਿਆ ਗਿਆ। ਇਕ ਛੋਟੀ ਰਿਫਾਇਨਰੀ ਤੋਂ ਕੁਝ ਦੂਰੀ 'ਤੇ ਹਾਦਸਾ ਦੇਖਿਆ ਜਾ ਸਕਦਾ ਹੈ। ਇਹ ਜਹਾਜ਼ ਲੁਸ਼ਿਨ ਆਈਲ-76 ਸੀ ਅਤੇ ਇਸ ਦੀ ਲੰਬਾਈ 164 ਫੁੱਟ ਸੀ। ਕਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ