Thailand Blast News: 15 ਲੋਕਾਂ ਦੀ ਮੌਤ, ਥਾਈਲੈਂਡ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, ਵੱਧ ਸਕਦੀ ਹੈ ਮੌਤਾਂ ਦੀ ਗਿਣਤੀ

ਦੱਖਣੀ ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘੱਟੋ-ਘੱਟ 15 ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

Share:

Thailand Blast News: ਥਾਈਲੈਂਡ 'ਚ ਪਟਾਕਿਆਂ ਦੀ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਜ਼ਬਰਦਸਤ ਧਮਾਕੇ ਕਾਰਨ 15 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਏਪੀ ਦੀ ਰਿਪੋਰਟ ਦੇ ਅਨੁਸਾਰ, ਇੱਕ ਬਚਾਅ ਕਰਮਚਾਰੀ ਦਾ ਕਹਿਣਾ ਹੈ ਕਿ ਇਹ ਧਮਾਕਾ ਮੱਧ ਥਾਈਲੈਂਡ ਵਿੱਚ ਇੱਕ ਪਟਾਖਿਆਂ ਦੀ ਫੈਕਟਰੀ ਵਿੱਚ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਇਹ ਗਿਣਤੀ ਹੋਰ ਵਧ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੁਫਾਨ ਬੁਰੀ ਸੂਬੇ ਦੇ ਸਥਾਨਕ ਬਚਾਅ ਕਰਮਚਾਰੀਆਂ ਨੇ ਫੋਟੋਆਂ ਆਨਲਾਈਨ ਪੋਸਟ ਕੀਤੀਆਂ ਹਨ। ਦੇਖਿਆ ਜਾਵੇ ਤਾਂ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।

ਥਾਈਲੈਂਡ ਦੀ ਪਟਾਕਾ ਫੈਕਟਰੀ ਵਿੱਚ ਪਹਿਲਾਂ ਵੀ ਹੋ ਚੁੱਕਾ ਹੈ ਧਮਾਕਾ 

ਥਾਈਲੈਂਡ 'ਚ ਪਟਾਕਿਆਂ ਦੀ ਫੈਕਟਰੀ 'ਚ ਪਹਿਲਾਂ ਵੀ ਵੱਡਾ ਧਮਾਕਾ ਹੋ ਚੁੱਕਾ ਹੈ। ਪਿਛਲੇ ਸਾਲ ਜੁਲਾਈ ਵਿੱਚ ਥਾਈਲੈਂਡ ਵਿੱਚ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 115 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਇਹ ਧਮਾਕਾ ਨਰਾਥੀਵਾਸ ਸੂਬੇ ਦੇ ਸੁੰਗਈ ਕੋਲੋਕ ਸ਼ਹਿਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਇਆ।

ਇਸ ਧਮਾਕੇ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਉਸ ਸਮੇਂ ਦੇ ਸ਼ਹਿਰ ਦੇ ਗਵਰਨਰ ਸਨਾਨ ਪੋਂਗਕਸੋਰਨ ਨੇ ਕਿਹਾ ਸੀ ਕਿ 115 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਉਸ ਸਮੇਂ ਵੀ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤੇ ਗਏ ਸਨ।

ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ

ਧਮਾਕੇ ਬਾਰੇ ਰਾਜਪਾਲ ਨੇ ਕਿਹਾ ਸੀ ਕਿ ਜਦੋਂ ਜਾਂਚ ਕੀਤੀ ਗਈ ਤਾਂ ਸ਼ੁਰੂਆਤੀ ਤੌਰ 'ਤੇ ਇਹ ਸਾਹਮਣੇ ਆਇਆ ਕਿ ਪਟਾਕਾ ਫੈਕਟਰੀ ਵਿੱਚ ਧਮਾਕਾ ਸਟੀਲ ਦੀ ਵੈਲਡਿੰਗ ਦੌਰਾਨ ਅੱਗ ਲੱਗਣ ਤੋਂ ਬਾਅਦ ਹੋਇਆ। ਧਮਾਕੇ ਤੋਂ ਬਾਅਦ ਮੀਡੀਆ 'ਤੇ ਵਾਇਰਲ ਹੋਈ ਫੁਟੇਜ 'ਚ ਬਾਜ਼ਾਰ 'ਚੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ। ਧਮਾਕੇ ਕਾਰਨ ਕਈ ਦੁਕਾਨਾਂ, ਘਰ ਅਤੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਸ ਦੌਰਾਨ ਧੂੰਏਂ ਦਾ ਵੱਡਾ ਗੁਬਾਰ ਦੇਖਿਆ ਗਿਆ।

ਇਹ ਵੀ ਪੜ੍ਹੋ