Puerto Rico ਜਾ ਰਹੇ ਐਟਲਸ ਏਅਰ ਦੇ ਕਾਰਗੋ ਜਹਾਜ਼ ਦੇ ਇੰਜਣ 'ਚ ਲੱਗੀ ਅੱਗ

Takeoff ਦੇ ਤਿੰਨ ਮਿੰਟ ਬਾਅਦ ਇੰਜਣ ਵਿੱਚ ਖਰਾਬੀ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਏਅਰਪੋਰਟ ਨੂੰ ਇੰਜਣ 'ਚ ਅੱਗ ਲੱਗਣ ਦੀ ਸੂਚਨਾ ਦਿੱਤੀ।

Share:

Miami ਵਿੱਚ ਇੱਕ ਕਾਰਗੋ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਦੇ ਕਾਰਨ ਜਹਾਜ ਦੀ Emergency ਲੈਂਡਿੰਗ ਕਰਨੀ ਪਈ। ਮਿਲੀ ਜਾਣਕਾਰੀ ਦੇ ਅਨੁਸਾਰ ਇੰਜਣ ਫੇਲ ਹੋਣ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ Miami ਤੋਂ ਪੋਰਟੋ ਰੀਕੋ ਲਈ ਉਡਾਣ ਭਰੀ ਸੀ।

14 ਮਿੰਟ ਹਵਾ ਵਿੱਚ ਰਿਹਾ ਜਹਾਜ

Atlas Air cargo ਜਹਾਜ਼ ਟੇਕ ਆਫ ਤੋਂ ਬਾਅਦ ਕਰੀਬ 14 ਮਿੰਟ ਤੱਕ ਹਵਾ 'ਚ ਰਿਹਾ ਪਰ Takeoff ਦੇ ਤਿੰਨ ਮਿੰਟ ਬਾਅਦ ਹੀ ਇੰਜਣ 'ਚ ਖਰਾਬੀ ਦਾ ਪਤਾ ਲੱਗਾ। ਜਿਸ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਏਅਰਪੋਰਟ ਨੂੰ ਇੰਜਣ 'ਅੱਗ ਲੱਗਣ ਦੀ ਸੂਚਨਾ ਦਿੱਤੀ। ਘਟਨਾ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦਾ ਦੂਜਾ ਇੰਜਣ ਫੇਲ੍ਹ ਹੋ ਗਿਆ।

ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ

ਜਹਾਜ਼ ਦੀ Emergency ਲੈਂਡਿੰਗ ਤੋਂ ਬਾਅਦ, ਜਾਂਚ ਤੋਂ ਪਤਾ ਲੱਗਿਆ ਕਿ ਇੰਜਣ ਦੇ ਉਪਰਲੇ ਹਿੱਸੇ ਵਿੱਚ ਇੱਕ ਸਾਫਟਬਾਲ ਆਕਾਰ ਦਾ ਸੁਰਾਖ ਸੀ। ਹਾਦਸੇ ਦੀ ਚਸ਼ਮਦੀਦ ਗਵਾਹ Melanie Adaros ਨੇ ਦੱਸਿਆ ਕਿ ਉਹ ਰਾਤ ਕਰੀਬ 10.40 ਵਜੇ ਆਪਣੇ ਘਰ ਦੇ ਕੋਲ ਸੈਰ ਕਰ ਰਹੀ ਸੀ। ਉਸ ਨੇ ਜਹਾਜ਼ ਦੇ ਇੰਜਣ 'ਚੋਂ ਅੱਗ ਅਤੇ ਚੰਗਿਆੜੀਆਂ ਨਿਕਲਦੀਆਂ ਦੇਖਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ ਦੇ ਇੰਜਣ 'ਚ ਅੱਗ ਕਿਸ ਕਾਰਨ ਲੱਗੀ।

ਇਹ ਵੀ ਪੜ੍ਹੋ