Pakistan: ਵੋਟਿੰਗ ਤੋਂ ਇਕ ਦਿਨ ਪਹਿਲਾਂ ਬਲੋਚਿਸਤਾਨ 'ਚ 2 ਆਤਮਘਾਤੀ ਹਮਲੇ, 27 ਲੋਕਾਂ ਦੀ ਮੌਤ 

Pakistan: ਪਹਿਲੀ ਘਟਨਾ ਪਿਨਿਸ਼ ਇਲਾਕੇ ਦੀ ਹੈ,ਜਿੱਥੇ 15 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਦੂਜਾ ਧਮਾਕਾ ਕਿਲਾ ਸੈਫੁੱਲਾ ਵਿੱਚ ਜੇਯੂਆਈ (ਐਫ) ਦੇ ਦਫ਼ਤਰ ਦੇ ਬਾਹਰ ਹੋਇਆ ਜਿਸ ਵਿੱਚ 12 ਲੋਕਾਂ ਦੀ ਜਾਨ ਚਲੀ ਗਈ। ਚੋਣ ਕਮਿਸ਼ਨ (ਈਸੀਪੀ) ਮੁਤਾਬਕ ਪਿਨਿਸ਼ ਵਿੱਚ  ਆਜ਼ਾਦ ਉਮੀਦਵਾਰ ਦੇ ਘਰ ਦੇ ਬਾਹਰ ਧਮਾਕਾ ਹੋਇਆ।

Share:

Pakistan: ਪਾਕਿਸਤਾਨ ਵਿਚ ਆਮ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਬਲੋਚਿਸਤਾਨ ਵਿਚ 2 ਆਤਮਘਾਤੀ ਹਮਲੇ ਹੋਏ। ਜਿਸ ਵਿਚ 27 ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਪਿਨਿਸ਼ ਇਲਾਕੇ ਦੀ ਹੈ,ਜਿੱਥੇ 15 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਦੂਜਾ ਧਮਾਕਾ ਕਿਲਾ ਸੈਫੁੱਲਾ ਵਿੱਚ ਜੇਯੂਆਈ (ਐਫ) ਦੇ ਦਫ਼ਤਰ ਦੇ ਬਾਹਰ ਹੋਇਆ ਜਿਸ ਵਿੱਚ 12 ਲੋਕਾਂ ਦੀ ਜਾਨ ਚਲੀ ਗਈ। ਚੋਣ ਕਮਿਸ਼ਨ (ਈਸੀਪੀ) ਮੁਤਾਬਕ ਪਿਨਿਸ਼ ਵਿੱਚ  ਆਜ਼ਾਦ ਉਮੀਦਵਾਰ ਦੇ ਘਰ ਦੇ ਬਾਹਰ ਧਮਾਕਾ ਹੋਇਆ। ਆਜ਼ਾਦ ਉਮੀਦਵਾਰ ਦੀ ਪਛਾਣ ਅਸਫੰਦਯਾਰ ਕੱਕੜ ਵਜੋਂ ਹੋਈ ਹੈ। ਕੱਕੜ ਪੀਬੀ-47 ਸੀਟ ਤੋਂ ਉਮੀਦਵਾਰ ਸਨ ਅਤੇ ਉਨ੍ਹਾਂ ਦਾ ਚੋਣ ਨਿਸ਼ਾਨ ਕਟੋਰਾ ਸੀ।

ਕਾਰਜਕਾਰੀ ਗ੍ਰਹਿ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਕੀਤੀ ਪ੍ਰਗਟ

ਕਾਰਜਕਾਰੀ ਗ੍ਰਹਿ ਮੰਤਰੀ ਗੌਹਰ ਇਜਾਜ਼ ਨੇ ਪਿਸ਼ਿਨ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਚੋਣ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ। ਟਵਿੱਟਰ 'ਤੇ ਇਕ ਪੋਸਟ ਦੇ ਅਨੁਸਾਰ, ਅੰਤਰਿਮ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਿਨਿਸ਼ ਵਿੱਚ ਹੋਏ ਧਮਾਕੇ ਦਾ ਨੋਟਿਸ ਲੈਂਦਿਆਂ ਸੂਬਾਈ ਮੁੱਖ ਸਕੱਤਰ ਅਤੇ ਸੂਬਾਈ ਪੁਲੀਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ।

ਕੁਝ ਘੰਟਿਆਂ ਬਾਅਦ ਕਿਲਾ ਸੈਫੁੱਲਾ 'ਚ ਹੋਇਆ ਸੀ ਦੂਜਾ ਧਮਾਕਾ

ਜਾਣਕਾਰੀ ਮੁਤਾਬਕ ਪਿਨਿਸ਼ 'ਚ ਧਮਾਕੇ ਦੇ ਕੁਝ ਘੰਟਿਆਂ ਬਾਅਦ ਕਿਲਾ ਸੈਫੁੱਲਾ 'ਚ ਦੂਜਾ ਧਮਾਕਾ ਹੋਇਆ। ਸ਼ਹਿਰ ਦੇ ਡਿਪਟੀ ਕਮਿਸ਼ਨਰ ਯਾਸਿਰ ਬਜ਼ਈ ਮੁਤਾਬਕ ਜੇਯੂਆਈ-ਐਫ ਦੇ ਚੋਣ ਦਫ਼ਤਰ ਦੇ ਬਾਹਰ ਹੋਏ ਧਮਾਕੇ ਵਿੱਚ 12 ਲੋਕ ਮਾਰੇ ਗਏ। ਚੋਣ ਕਮਿਸ਼ਨ ਨੇ ਕਿਹਾ ਕਿ ਧਮਾਕੇ ਦੀ ਖਬਰ ਮਿਲੀ ਹੈ, ਅਸੀਂ ਘਟਨਾ 'ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਇਟਰਜ਼ ਮੁਤਾਬਕ ਪਿਸ਼ੀਨ ਦੇ ਡਿਪਟੀ ਕਮਿਸ਼ਨਰ ਜੁਮਾ ਦਾਦ ਖਾਨ ਨੇ ਦੱਸਿਆ ਕਿ ਧਮਾਕਾ ਪਿਸ਼ੀਨ ਜ਼ਿਲ੍ਹੇ ਦੇ ਨੋਕੰਦੀ ਇਲਾਕੇ 'ਚ ਉਮੀਦਵਾਰ ਦੇ ਦਫ਼ਤਰ 'ਚ ਹੋਇਆ, ਜਦਕਿ ਬਲੋਚਿਸਤਾਨ ਦੇ ਕਾਰਜਕਾਰੀ ਗ੍ਰਹਿ ਅਤੇ ਕਬਾਇਲੀ ਮਾਮਲਿਆਂ ਦੇ ਮੰਤਰੀ ਮੀਰ ਜ਼ੁਬੈਰ ਖਾਨ ਜਮਾਲੀ ਨੇ ਪਿਸ਼ੀਨ 'ਚ ਹੋਏ ਧਮਾਕੇ ਦਾ ਨੋਟਿਸ ਲਿਆ ਹੈ। 

ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਪਿਸ਼ੀਨ ਧਮਾਕੇ ਦੀ ਰਿਪੋਰਟ ਮੰਗੀ

ਬਲੋਚਿਸਤਾਨ ਦੇ ਅੰਤਰਿਮ ਮੁੱਖ ਮੰਤਰੀ ਅਲੀ ਮਰਦਾਨ ਖਾਨ ਡੋਮਕੀ ਨੇ ਪਿਸ਼ਿਨ ਧਮਾਕੇ ਦੀ ਨਿੰਦਾ ਕੀਤੀ ਹੈ ਅਤੇ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗੀ ਹੈ। ਇੱਕ ਬਿਆਨ ਵਿੱਚ, ਉਸਨੇ ਜਾਨਾਂ ਦੇ ਨੁਕਸਾਨ 'ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਅਧਿਕਾਰੀਆਂ ਨੂੰ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ