ਅਮਰੀਕੀ ਰਾਸ਼ਟਰਪਤੀ ਨਾਲ ਵਾਪਰੇ ਹਾਦਸੇ ਦੀ ਵੀਡੀਓ ਆਈ ਸਾਮਣੇ

ਹਾਦਸੇ ਸਮੇਂ ਰਾਸ਼ਟਰਪਤੀ ਦੇ ਨਾਲ ਉਹਨਾਂ ਦੀ ਪਤਨੀ ਵੀ ਸੀ। ਸੀਕ੍ਰੇਟ ਸਰਵਿਸ ਨੇ ਮੁਲਜ਼ਮ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। 

Share:

ਅਮਰੀਕਾ ਦੇ ਡੈਲਵੇਅਰ ’ਚ ਐਤਵਾਰ ਦੀ ਰਾਤ ਨੂੰ ਰਾਸ਼ਟਰਪਤੀ ਜੋ ਬਾਈਡਨ ਦੇ ਕਾਫ਼ਲੇ ਨਾਲ ਕਾਰ ਟਕਰਾ ਗਈ। ਇਹ ਘਟਨਾ ਉਦੋਂ ਹੋਈ ਜਦੋਂ ਉਹ ਕੈਂਪੇਨ ਹੈੱਡਕੁਆਰਟਰ ਤੋਂ ਨਿਕਲ ਰਹੇ ਸਨ। ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ। ਘਟਨਾ ’ਚ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੋਵੇਂ ਸੁਰੱਖਿਅਤ ਹਨ। 

ਕਦੋਂ ਹੋਇਆ ਹਾਦਸਾ 

ਜੋ ਬਾਈਡਨ ਆਪਣੀ ਚੋਣ ਟੀਮ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਰਾਤ ਕਰੀਬ ਅੱਠ ਵਜੇ ਬਾਹਰ ਨਿਕਲੇ ਸਨ। ਉਹ ਮੀਡੀਆ ਦੇ ਸਵਾਲਾਂ ਦਾ ਜਵਾਬ ਹੀ ਦੇ ਰਹੇ ਸਨ ਕਿ ਸਿਲਵਰ ਰੰਗ ਦੀ ਇਕ ਸੇਡਾਨ ਕੈਂਪੇਨ ਹੈੱਡਕੁਆਰਟਰ ਦੇ ਚੌਰਾਹੇ ਨੂੰ ਘੇਰ ਕੇ ਖੜ੍ਹੀ ਕਾਫਲੇ ਦੀ ਐੱਸਯੂਵੀ ਨਾਲ ਜਾ ਟਕਰਾਈ। ਉਸ ’ਤੇ ਡੈਲਵੇਅਰ ਦੀ ਨੰਬਰ ਪਲੇਟ ਲੱਗੀ ਸੀ।

ਸੀਸੀਟੀਵੀ ਆਈ ਸਾਮਣੇ 

ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਘਟਨਾ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟ ਜੋ ਬਾਈਡਨ ਨੂੰ ਕਾਰ ਤੱਕ ਐਸਕਾਰਟ ਕਰਦੇ ਹੋਏ ਲਿਜਾ ਰਹੇ ਹਨ। ਟੱਕਰ ’ਚ ਸੇਡਾਨ ਕਾਰ ਦਾ ਬੰਪਰ ਨੁਕਸਾਨਿਆ ਗਿਆ। ਦੇਖਦਿਆਂ ਹੀ ਦੇਖਦਿਆਂ ਸੁਰੱਖਿਆ ਮੁਲਾਜ਼ਮਾਂ ਨੇ ਸੇਡਾਨ ਕਾਰ ਨੂੰ ਘੇਰ ਲਿਆ। ਉਨ੍ਹਾਂ ਨੇ ਕਾਰ ਡਰਾਈਵਰ ’ਤੇ ਹਥਿਆਰ ਤਾਣ ਦਿੱਤੇ। ਬਾਈਡਨ ਰਾਤ 8.20 ਵਜੇ ਸੁਰੱਖਿਅਤ ਆਪਣੀ ਰਿਹਾਇਸ਼ ’ਤੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ