USA ਦੇ 31 ਸਾਲਾ ਨੌਜਵਾਨ ਨੂੰ ਗਵਾਉਣਾ ਪਿਆ ਨੱਕ, ਪੜ੍ਹੋ ਵਜ੍ਹਾ...

ਸਥਿਤੀ ਇੰਨੀ ਨਾਜ਼ੁਕ ਹੋ ਗਈ ਕਿ ਬੀਮਾਰੀ ਦੀ ਲਾਗ ਉਸਦੇ ਦਿਮਾਗ ਅਤੇ ਅੱਖਾਂ ਦੇ ਨੇੜੇ ਪਹੁੰਚ ਗਈ ਸੀ, ਜਿਸਦੇ ਕਾਰਣ ਡਾਕਟਰਾਂ ਨੇ ਉਸਦਾ ਨੱਕ ਹਟਾਉਣ ਦਾ ਫੈਸਲਾ ਲਿਆ।

Share:

ਹਾਈਲਾਈਟਸ

  • ਹੁਣ ਉਸਨੂੰ ਇਲਾਜ ਕਰਾਂਦਿਆਂ ਲਗਭਗ ਦੋ ਸਾਲ ਹੋ ਗਏ ਹਨ

International News: ਇਕ ਅਜੀਬੋ-ਗਰੀਬ ਘਟਨਾ ਵਿੱਚ ਫਲੋਰੀਡਾ ਦੇ 31 ਸਾਲਾ ਬ੍ਰੈਂਡਨ ਬੂਥਬੀ ਨੂੰ ਇੱਕ ਗੰਭੀਰ ਫੰਗਲ ਇਨਫੈਕਸ਼ਨ ਕਾਰਨ ਆਪਣੀ ਨੱਕ ਗਵਾਉਣੀ ਪਈ। ਅਜਿਹਾ ਦੁਰਲੱਭ ਬੀਮਾਰੀ ਆਟੋਇਮਿਊਨ ਡਿਸਆਰਡਰ ਦੇ ਕਾਰਨ ਹੋਇਆ ਹੈ, ਜਿਸ ਨਾਲ ਜਾਨ ਵੀ ਜਾ ਸਕਦੀ ਹੈ। ਇਹ ਬੀਮਾਰੀ ਦੋ-ਮਿਲੀਅਨ ਲੋਕਾਂ ਵਿੱਚੋਂ ਇੱਕ ਨੂੰ ਹੁੰਦੀ ਹੈ। ਉਸਨੇ ਦੱਸਿਆ ਕਿ ਬੀਮਾਰੀ ਦੀ ਸ਼ੁਰੂਆਤ ਫਲੂ (Flu) ਵਰਗੇ ਲੱਛਣਾਂ ਨਾਲ ਹੋਈ, ਜੋ ਹੌਲੀ-ਹੌਲੀ ਵੱਧਜੀ ਚਲੀ ਗਈ। ਹਸਪਤਾਲ ਵਿੱਚ ਹੋਏ ਟੈਸਟਾਂ ਬਾਦ ਉਸਨੂੰ ਇਸ ਬੀਮਾਰੀ ਬਾਰੇ ਪਤਾ ਲੱਗਿਆ। ਸਥਿਤੀ ਇੰਨੀ ਨਾਜ਼ੁਕ ਹੋ ਗਈ ਕਿ ਬੀਮਾਰੀ ਦੀ ਲਾਗ ਉਸਦੇ ਦਿਮਾਗ ਅਤੇ ਅੱਖਾਂ ਦੇ ਨੇੜੇ ਪਹੁੰਚ ਗਈ ਸੀ, ਜਿਸਦੇ ਕਾਰਣ ਡਾਕਟਰਾਂ ਨੇ ਉਸਦਾ ਨੱਕ ਹਟਾਉਣ ਦਾ ਫੈਸਲਾ ਲਿਆ। ਬੂਥਬੀ ਦੱਸਦਾ ਹੈ, "ਜਦੋਂ ਉਸਦੇ ਨੱਕ ਨੂੰ ਲਾਗ ਲੱਗ ਗਈ ਤਾਂ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਉਸ ਦੀਆਂ ਪੰਜ ਸਰਜਰੀਆਂ ਕੀਤੀਆਂ ਗਈਆਂ।

ਠੀਕ ਹੋਣ ਵਿੱਚ ਤਿੰਨ ਸਾਲ ਲੱਗਣਗੇ 

ਬੂਥਬੀ ਨੂੰ ਬੀਮਾਰੀ ਤੋਂ ਪੂਰੀ ਰਿਕਵਰੀ ਲਈ ਅਜੇ ਹੋਰ ਲੜਾਈ ਲੜਨੀ ਪਵੇਗੀ। ਡਾਕਟਰਾਂ (Doctors) ਨੇ ਉਸਨੂੰ ਦੱਸਿਆ ਹੈ ਕਿ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਉਸਨੂੰ ਤਿੰਨ ਸਾਲ ਲੱਗ ਸਕਦੇ ਹਨ। ਹੁਣ ਉਸਨੂੰ ਇਲਾਜ ਕਰਾਂਦਿਆਂ ਲਗਭਗ ਦੋ ਸਾਲ ਹੋ ਗਏ ਹਨ, ਅਤੇ ਉਸਦੀ ਹਾਲਤ ਵਿੱਚ ਕਾਫੀ ਸੁਧਾਰ ਹੈ। ਉਸਦਾ ਕਹਿਣਾ ਹੈ ਕਿ "ਹੁਣ, ਉਹ ਰੋਜ਼ਾਨਾ ਪੂਰੀ ਤਰ੍ਹਾਂ ਵੱਖਰੀ ਮਾਨਸਿਕਤਾ ਨਾਲ ਜਾਗਦਾ ਹੈ। ਉਹ ਹਰ ਚੀਜ਼ ਦੀ ਕਦਰ ਕਰਦਾ ਹੈ, ਭਾਵੇਂ ਇਹ ਸਿਰਫ਼ ਬਾਹਰ ਖੜ੍ਹ ਕੇ ਮੌਸਮ ਦਾ ਆਨੰਦ ਲੈਣਾ ਹੋਵੇ ਜਾਂ ਧੀ ਨਾਲ ਸਮਾਂ ਬਿਤਾਉਣਾ ਹੋਵੇ।

ਇਹ ਵੀ ਪੜ੍ਹੋ