ਅਮਰੀਕਾ ਛੁੱਟੀਆਂ ਮਨਾਉਣ ਗਏ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

ਟੈਕਸਾਸ ਵਿੱਚ ਯੂਐਸ ਹਾਈਵੇਅ 67 ਉੱਤੇ ਇੱਕ ਪਿਕਅਪ ਟਰੱਕ ਅਤੇ ਇੱਕ ਮਿਨੀਵੈਨ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਮੁਮੀਦੀਵਰਮ ਦੀ ਨੁਮਾਇੰਦਗੀ ਕਰਨ ਵਾਲੇ ਵਾਈਐਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਪੋਨਾਡਾ ਵੈਂਕਟ ਸਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸਨ।

Share:

ਹਾਈਲਾਈਟਸ

  • ਪਰਿਵਾਰ ਦੇ ਸਾਰੇ ਮੈਂਬਰ ਟੈਕਸਾਸ 'ਚ ਆਪਣੇ ਰਿਸ਼ਤੇਦਾਰ ਵਿਸ਼ਾਲ ਦੇ ਘਰ ਕ੍ਰਿਸਮਸ ਦੀਆਂ ਛੁੱਟੀਆਂ ਬਿਤਾਉਣ ਗਏ ਹੋਏ ਸਨ

ਵਿਜੇਵਾੜਾ ਆਂਧਰਾ ਪ੍ਰਦੇਸ਼ ਦੀ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਮੁਮੀਦੀਵਰਮ ਤੋਂ ਵਿਧਾਇਕ ਪੀ ਵੈਂਕਟ ਸਤੀਸ਼ ਕੁਮਾਰ ਦੇ ਛੇ ਰਿਸ਼ਤੇਦਾਰਾਂ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਟੈਕਸਾਸ ਦੇ ਹਾਈਵੇਅ 67 'ਤੇ ਕਲੈਬਰਨ ਸ਼ਹਿਰ ਦੇ ਨੇੜੇ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿੱਚ ਸਵਾਰ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪੀ ਨਾਗੇਸ਼ਵਰ ਰਾਏ, ਸੀਤਾ ਮਹਾਲਕਸ਼ਮੀ, ਨਵੀਨਾ, ਕ੍ਰਿਤਿਕ, ਨਿਸ਼ਿਤਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਪੀ ਨਾਗੇਸ਼ਵਰ ਰਾਏ ਵਿਧਾਇਕ ਦੇ ਚਾਚਾ ਸਨ। ਕਾਰ ਵਿੱਚ ਸੱਤ ਲੋਕ ਸਵਾਰ ਸਨ। ਇਸ ਹਾਦਸੇ 'ਚ ਕਾਰ 'ਚ ਸਵਾਰ ਇਕਲੌਤਾ ਵਿਅਕਤੀ ਲੋਕੇਸ਼ ਵਾਲ-ਵਾਲ ਬਚ ਗਿਆ। ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

 

ਏਅਰ ਲਿਫਟ ਕੀਤਾ ਗਿਆ

ਜ਼ਖਮੀ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਗਲਤੀ ਸੀ। ਟਰੱਕ ਚਲਾ ਰਿਹਾ 17 ਸਾਲਾ ਅਮਰੀਕੀ ਨੌਜਵਾਨ ਗਲਤ ਦਿਸ਼ਾ ਤੋਂ ਆਇਆ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟਰੱਕ 'ਤੇ ਦੋ ਵਿਅਕਤੀ ਸਵਾਰ ਸਨ, ਉਹ ਵੀ ਜ਼ਖਮੀ ਹੋ ਗਏ ਹਨ। ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਪਰਿਵਾਰ ਦੇ ਸਾਰੇ ਮੈਂਬਰ ਟੈਕਸਾਸ 'ਚ ਇਕ ਹੋਰ ਰਿਸ਼ਤੇਦਾਰ ਵਿਸ਼ਾਲ ਦੇ ਘਰ ਕ੍ਰਿਸਮਸ ਦੀਆਂ ਛੁੱਟੀਆਂ ਬਿਤਾਉਣ ਗਏ ਹੋਏ ਸਨ। ਉਹ ਚਿੜੀਆਘਰ ਦਾ ਦੌਰਾ ਕਰਕੇ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ