China ਦੇ ਪਹਾੜੀ ਇਲਾਕਿਆਂ ਵਿੱਚ ਵੱਡਾ ਹਾਦਸਾ, ਲੈਂਡਸਲਾਈਡ ਦੇ ਕਾਰਨ 44 ਲੋਕ ਦੱਬੇ, ਕਈ ਮਾਕਨ ਵੀ ਹੋਏ ਤਬਾਹ 

Big Incident in China: ਚੀਨ 'ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਵਾਪਰੀ ਹੈ। ਇਸ ਜ਼ਮੀਨ ਖਿਸਕਣ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ ਹਨ। ਕਈ ਮਕਾਨ ਵੀ ਤਬਾਹ ਹੋ ਗਏ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

Share:

China Landslide News: ਚੀਨ ਦੇ ਪਹਾੜੀ ਇਲਾਕੇ 'ਚ ਵੱਡਾ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਚੀਨ 'ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਵਾਪਰੀ ਹੈ। ਪਹਾੜੀ ਖੇਤਰ ਵਿੱਚ ਵਾਪਰੇ ਇਸ ਭਿਆਨਕ ਜ਼ਮੀਨ ਖਿਸਕਣ ਦੇ ਹਾਦਸੇ ਵਿੱਚ 44 ਲੋਕ ਮਲਬੇ ਹੇਠ ਦੱਬੇ ਗਏ ਹਨ। ਇਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਜ਼ਮੀਨ ਖਿਸਕਣ 'ਚ ਵੱਡੀ ਗਿਣਤੀ 'ਚ ਘਰ ਮਲਬੇ ਹੇਠਾਂ ਦੱਬ ਗਏ ਹਨ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚੀਨ ਦੇ ਪਹਾੜੀ ਖੇਤਰ ਯੂਨਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ।

ਅਸਲ 'ਚ ਜ਼ਮੀਨ ਖਿਸਕਣ 'ਚ 44 ਲੋਕਾਂ ਦੇ ਮਲਬੇ ਹੇਠਾਂ ਦੱਬਣ ਦੀ ਖਬਰ ਹੈ। ਘਟਨਾ ਵਾਲੀ ਥਾਂ ਤੋਂ 200 ਲੋਕਾਂ ਨੂੰ ਬਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਜ਼ਮੀਨ ਖਿਸਕਣ ਨਾਲ ਕਈ ਘਰ ਤਬਾਹ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ 'ਚ ਵਾਪਰੀ। ਯੂਨਾਨ ਦੇ ਲਿਆਂਗਸੁਈ ਪਿੰਡ 'ਚ ਸੋਮਵਾਰ ਸਵੇਰੇ ਕਰੀਬ 6 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।

ਮਲਬੇ ਹੇਠਾਂ ਦੱਬੇ ਗਏ 18 ਘਰ  

ਹਾਦਸੇ ਦਾ ਇਲਾਕਾ ਝੇਨਜਿਆਂਗ ਕਾਉਂਟੀ ਦੇ ਤਾਂਗਫਾਂਗ ਸ਼ਹਿਰ ਦਾ ਹੈ। ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ 18 ਘਰ ਮਲਬੇ ਹੇਠਾਂ ਦੱਬ ਗਏ ਹਨ। 

ਪ੍ਰਭਾਵਿਤ ਇਲਾਕਿਆਂ ਚੋਂ ਵੱਡੀ ਗਿਣਤੀ 'ਚ ਬਚਾਏ ਲੋਕ 

ਪ੍ਰਭਾਵਿਤ ਖੇਤਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਵੀ ਜਾਰੀ ਹਨ। ਜ਼ਮੀਨ ਖਿਸਕਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚੀਨ ਦੇ ਯੂਨਾਨ ਸੂਬੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਚੀਨ ਦਾ ਦੂਰ-ਦੁਰਾਡੇ ਦਾ ਇਲਾਕਾ ਹੈ, ਜਿੱਥੇ ਵੱਡੇ-ਵੱਡੇ ਪਹਾੜ ਹਨ।

ਇਹ ਵੀ ਪੜ੍ਹੋ