ਜੰਗਬੰਦੀ ਖਤਮ ਹੋਣ ਤੋਂ ਬਾਅਦ 200 ਫਲਸਤੀਨੀਆਂ ਦੀ ਮੌਤ: ਇਜ਼ਰਾਈਲੀ ਫੌਜ ਨੇ ਹਮਾਸ ਦੇ 400 ਟਿਕਾਣੇ ਕੀਤੇ ਤਬਾਹ

ਡਾਕਟਰ ਵਿਦਾਊਟ ਬਾਰਡਰਜ਼ ਨੇ ਇਜ਼ਰਾਈਲ 'ਤੇ ਉਨ੍ਹਾਂ ਦੇ ਕਾਫਲੇ 'ਤੇ ਹਮਲਾ ਕਰਨ ਦਾ ਆਰੋਪ ਲਗਾਇਆ ਹੈ। ਕੌਮਾਂਤਰੀ ਸੰਗਠਨ ਨੇ ਹਮਲੇ ਦੀ ਵੀਡੀਓ ਸ਼ੇਅਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

Share:

ਹਮਾਸ ਦਾ ਕਹਿਣਾ ਹੈ ਕਿ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਗਾਜ਼ਾ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਸਪਤਾਲਾਂ ਦੇ ਫਰਸ਼ਾਂ 'ਤੇ ਲਾਸ਼ਾਂ ਪਈਆਂ ਹਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਸੈਨਿਕਾਂ ਨੇ ਹਮਾਸ ਦੇ 400 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।

ਮੋਸਾਦ ਚੀਫ਼ ਦਾ ਅਹਿਮ ਬਿਆਨ

ਜੰਗਬੰਦੀ ਖਤਮ ਹੋਣ ਨੂੰ ਲੈ ਕੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਮੁਖੀ ਡੇਵਿਡ ਬਰਨੀਆ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ- ਅਸੀਂ ਕਤਰ ਵਿੱਚ ਆਪਣੀ ਗੱਲਬਾਤ ਕਰਨ ਵਾਲੀ ਟੀਮ ਨੂੰ ਵਾਪਸ ਬੁਲਾ ਲਿਆ ਸੀ ਕਿਉਂਕਿ ਗੱਲਬਾਤ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਰਹੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟੀਮ ਨੂੰ ਵਾਪਸ ਬੁਲਾਉਣ ਦਾ ਹੁਕਮ ਦਿੱਤਾ।

ਗਾਜ਼ਾ ਦੇ ਹਸਪਤਾਲਾਂ ਦੀ ਹਾਲਾਤ ਡਰਾਉਣੀ 

ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਗਾਜ਼ਾ ਦੇ ਅਲ-ਅਹਲੀ ਹਸਪਤਾਲ ਦੀ ਸਥਿਤੀ ਇਕ ਡਰਾਉਣੀ ਫਿਲਮ ਵਰਗੀ ਹੈ। WHO ਦੇ ਅਨੁਸਾਰ, ਗਾਜ਼ਾ ਵਿੱਚ 32 ਵਿੱਚੋਂ ਸਿਰਫ 16 ਹਸਪਤਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਦੱਖਣੀ ਗਾਜ਼ਾ ਦੇ ਲੋਕਾਂ ਨੂੰ ਰਫਾਹ ਵੱਲ ਵਧਣ ਲਈ ਕਹਿ ਰਹੀ ਹੈ। ਇਜ਼ਰਾਈਲੀ ਫੌਜ ਨੇ ਉੱਤਰੀ ਗਾਜ਼ਾ ਨੂੰ ਪਹਿਲਾਂ ਹੀ ਖਾਲੀ ਕਰ ਲਿਆ ਹੈ। ਅਜਿਹੇ 'ਚ ਇਕ ਫਲਸਤੀਨੀ ਵਿਅਕਤੀ ਨੇ ਅਲ ਜਜ਼ੀਰਾ ਨੂੰ ਕਿਹਾ ਕਿ ਜਦੋਂ ਸਾਨੂੰ ਹਰ ਜਗ੍ਹਾ ਤੋਂ ਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਅਸੀਂ ਕਿੱਥੇ ਜਾਵਾਂਗੇ।

'ਹਮਾਸ ਨੇ ਵਾਅਦਾ ਤੋੜਿਆ'

ਅਮਰੀਕਾ ਨੇ ਹਮਾਸ 'ਤੇ ਜੰਗਬੰਦੀ ਨੂੰ ਖਤਮ ਕਰਨ ਦਾ ਆਰੋਪ ਲਗਾਇਆ ਹੈ। ਸ਼ੁੱਕਰਵਾਰ ਨੂੰ ਜੰਗਬੰਦੀ ਖਤਮ ਹੋਣ ਤੋਂ ਤੁਰੰਤ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਈਲ ਤੋਂ ਦੁਬਈ ਪਹੁੰਚੇ। ਇੱਥੇ ਉਨ੍ਹਾਂ ਕਿਹਾ- ਹਮਾਸ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਯੇਰੂਸ਼ਲਮ 'ਚ ਅੱਤਵਾਦੀ ਹਮਲਾ ਕੀਤਾ ਗਿਆ ਅਤੇ ਜੰਗਬੰਦੀ ਦੀ ਸੀਮਾ ਖਤਮ ਹੋਣ ਤੋਂ ਪਹਿਲਾਂ ਇਜ਼ਰਾਈਲ 'ਤੇ ਰਾਕੇਟ ਦਾਗੇ ਗਏ। ਇਸ ਕਾਰਨ ਜੰਗਬੰਦੀ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ। ਦਰਅਸਲ, ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਰ ਤੋਂ ਜੰਗ ਸ਼ੁਰੂ ਹੋ ਗਈ ਹੈ। ਗਾਜ਼ਾ ਤੋਂ ਮੱਧ ਇਜ਼ਰਾਈਲ 'ਤੇ 50 ਤੋਂ ਵੱਧ ਰਾਕੇਟ ਦਾਗੇ ਗਏ। ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ। ਇਸ ਤੋਂ ਤੁਰੰਤ ਬਾਅਦ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਮੁਖੀ ਜਨਰਲ ਹਰਜੀ ਹਲੇਵੀ ਨੇ ਤੇਲ ਅਵੀਵ ਵਿੱਚ ਚੋਟੀ ਦੇ ਕਮਾਂਡਰਾਂ ਨਾਲ ਇੱਕ ਲੰਬੀ ਮੀਟਿੰਗ ਕੀਤੀ

ਇਹ ਵੀ ਪੜ੍ਹੋ

Tags :