ਮੇਟਾਵਰਸ ਗੇਮ ਖੇਡ ਰਹੀ 16 ਸਾਲ ਦੀ ਕੁੜੀ ਨਾਲ ਹੋਇਆ ਆਨਲਾਈਨ ਗੈਂਗਰੇਪ

ਘਟਨਾ ਤੋਂ ਬਾਅਦ ਕੁੜੀ ਗਹਿਰੇ ਸਦਮੇ ਵਿੱਚ ਚਲੀ ਗਈ ਹੈ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਹਾਈਲਾਈਟਸ

  • 16 ਸਾਲ ਦੀ ਲੜਕੀ ਵਰਚੁਅਲ ਰਿਐਲਿਟੀ ਹੈਡਸੈਟ ਪਹਿਨ ਕੇ ਆਨਲਾਈਨ ਗੇਮ ਖੇਡ ਰਹੀ ਸੀ।
  • ਉਸਦਾ ਵਰਚੁਅਲ ਅਵਤਾਰ ਮੁੰਡਿਆਂ ਦੇ ਇੱਕ ਵਰਚੁਅਲ ਸਮੂਹ ਨਾਲ ਘਿਰ ਗਿਆ।
  • ਉਨ੍ਹਾਂ ਸਾਰਿਆਂ ਨੇ ਲੜਕੀ 'ਤੇ ਹਮਲਾ ਕੀਤਾ ਅਤੇ ਵਾਰੀ-ਵਾਰੀ ਉਸ ਨਾਲ ਗੈਂਗਰੇਪ ਵੀ ਕੀਤਾ।

Virtual Gangrape: ਬ੍ਰਿਟੇਨ ਤੋਂ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਗੇਮ ਖੇਡ ਰਹੀ 16 ਸਾਲ ਦੀ ਕੁੜੀ ਦੇ ਵਰਚੁਅਲ ਅਵਤਾਰ ਨਾਲ ਆਨਲਾਈਨ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਕੁੜੀ ਗਹਿਰੇ ਸਦਮੇ ਵਿੱਚ ਚਲੀ ਗਈ ਹੈ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਿਕ 16 ਸਾਲ ਦੀ ਲੜਕੀ ਵਰਚੁਅਲ ਰਿਐਲਿਟੀ (VR) ਹੈਡਸੈਟ ਪਹਿਨ ਕੇ ਆਨਲਾਈਨ ਗੇਮ ਖੇਡ ਰਹੀ ਸੀ, ਜਦੋਂ ਉਸਦਾ ਵਰਚੁਅਲ ਅਵਤਾਰ ਮੁੰਡਿਆਂ ਦੇ ਇੱਕ ਵਰਚੁਅਲ ਸਮੂਹ ਨਾਲ ਘਿਰ ਗਿਆ। ਉਨ੍ਹਾਂ ਸਾਰਿਆਂ ਨੇ ਲੜਕੀ 'ਤੇ ਹਮਲਾ ਕੀਤਾ ਅਤੇ ਵਾਰੀ-ਵਾਰੀ ਉਸ ਨਾਲ ਗੈਂਗਰੇਪ ਵੀ ਕੀਤਾ।

'ਹੋਰਾਈਜ਼ਨ ਵਰਲਡਜ਼' ਨਾਂ ਦੀ ਗੇਮ ਖੇਡਦੇ ਸਮੇਂ ਹੋਈ ਸ਼ਿਕਾਰ

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤ ਲੜਕੀ ਨੂੰ ਸਰੀਰਕ ਤੌਰ 'ਤੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ, ਪਰ ਉਸ ਨੂੰ ਉਹੀ ਮਨੋਵਿਗਿਆਨਕ ਅਤੇ ਭਾਵਨਾਤਮਕ ਸਦਮਾ ਝੱਲਣਾ ਪਿਆ ਸੀ, ਜੋ ਅਸਲ ਸੰਸਾਰ ਵਿੱਚ ਸਮੂਹਿਕ ਬਲਾਤਕਾਰ ਪੀੜਤਾ ਅਨੁਭਵ ਕਰਦੀ ਹੈ। ਅਜਿਹੇ 'ਚ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲੜਕੀ 'ਹੋਰਾਈਜ਼ਨ ਵਰਲਡਜ਼' ਨਾਂ ਦੀ ਗੇਮ ਖੇਡ ਰਹੀ ਸੀ। ਇਹ ਮੈਟਾ ਦਾ ਇੱਕ ਉਤਪਾਦ ਹੈ, ਜਿਸਨੂੰ ਪਹਿਲਾਂ ਫੇਸਬੁੱਕ ਵਜੋਂ ਜਾਣਿਆ ਜਾਂਦਾ ਸੀ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਪਲੇਟਫਾਰਮ 'ਤੇ ਵਰਚੁਅਲ ਜਿਨਸੀ ਸ਼ੋਸ਼ਣ ਦੀਆਂ ਕਈ ਸ਼ਿਕਾਇਤਾਂ ਆਈਆਂ ਹਨ, ਪਰ ਯੂਕੇ ਵਿੱਚ ਅੱਜ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ