ਸਰਦੀਆਂ 'ਚ ਬੰਦ ਕਮਰੇ 'ਚ ਸੌਣ ਨਾਲ ਜਾ ਸਕਦੀ ਹੈ ਤੁਹਾਡੀ ਜਾਨ

ਅਕਸਰ ਦੇਖਿਆ ਜਾਂਦਾ ਹੈ ਕਿ ਅੰਗੀਠੀ ਜਾਂ ਹੀਟਰ ਵਗੈਰਾ ਲਗਾ ਕੇ ਕਮਰਾ ਬੰਦ ਕਰ ਲਿਆ ਜਾਂਦਾ ਹੈ। ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ। ਇਸਦੇ ਲਈ ਸਾਵਧਾਨ ਰਹਿਣ ਦੀ ਲੋੜ ਹੈ।

Share:

ਫਰੀਦਕੋਟ ਦੇ ਜੈਤੋ ‘ਚ ਚੜਦੀ ਸਵੇਰ 70 ਸਾਲਾਂ ਬਜ਼ੁਰਗ ਔਰਤ ਅੰਗੀਠੀ ਸੇਕਣ ਸਮੇਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਘਰ ਵਿਚ ਮਾਂ ਪੁੱਤ ਦੋਵੇਂ ਹੀ ਰਹਿੰਦੇ ਸਨ।  ਬਜ਼ੁਰਗ ਔਰਤ ਦਾ ਪੁੱਤਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬਜ਼ੁਰਗ ਔਰਤ ਘਰ ਵਿਚ ਇਕੱਲੀ ਸੀ ਅਤੇ ਉਹ ਸਵੇਰ ਸਮੇਂ ਜਦੋਂ ਅੱਗ ਸੇਕਣ ਲਈ ਅੰਗੀਠੀ ਬਾਲੀ ਤਾਂ ਅੱਗ ਉਸਨੂੰ ਪੈ ਗਈ। ਬਜ਼ੁਰਗ ਹੋਣ ਕਾਰਨ ਔਰਤ ਮੰਜੇ ਤੋਂ ਉੱਠ ਨਹੀਂ ਸਕੀ ਅਤੇ ਕਮਰੇ ’ਚ ਹੀ ਸੜਕੇ ਰਾਖ਼ ਹੋ ਗਈ। ਪੁਲਿਸ ਵੱਲੋਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਸਰਦੀਆਂ 'ਚ ਹੋਰ ਵੀ ਅਨੇਕ ਮਾਮਲੇ ਸਾਮਣੇ ਆਉਂਦੇ ਹਨ ਜਿੱਥੇ ਲਾਪਰਵਾਹੀ ਨਾਲ ਕੀਮਤੀ ਜਾਨਾਂ ਗੁਆ ਲਈਆਂ ਜਾਂਦੀਆਂ ਹਨ। ਅੰਗੀਠੀ ਬਹੁਤ ਜ਼ਿਆਦਾ ਖਤਰਨਾਕ ਹੈ। 

 

photo
ਖੰਨਾ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੇ ਜਨਭਾਵਨਾ ਟਾਈਮਜ਼ ਨਾਲ ਗੱਲਬਾਤ ਕੀਤੀ। ਫੋਟੋ ਕ੍ਰੇਡਿਟ- ਜੇਬੀਟੀ

ਕੀ ਕਹਿਣਾ ਹੈ SMO ਡਾ. ਭਸੀਨ ਦਾ 

ਖੰਨਾ ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਦਾ ਕਹਿਣਾ ਹੈ ਕਿ ਸਭ ਤੋਂ ਜਰੂਰੀ ਹੈ ਕਿ ਵੇਂਟਿਲੇਸ਼ਨ (ਹਵਾ ਦਾ ਆਰ-ਪਾਰ ਹੋਣਾ)। ਜਿੱਥੇ ਵੇਂਟਿਲੇਸ਼ਨ ਨਹੀਂ ਹੈ ਉੱਥੇ ਖ਼ਤਰਾ ਹੈ। ਜੇਕਰ ਤੁਸੀਂ ਗਰਮਾਹਟ ਲਈ ਕੋਲਾ ਜਾਂ ਲੱਕੜ ਬਾਲਦੇ ਹੋ ਤਾਂ ਇਸਤੋਂ ਨਿਕਲਣ ਵਾਲੀ ਕਾਰਬਨ ਮੋਨੋਡਾਇਆਕਸਾਇਡ ਗੈਸ ਨਾਲ ਦਮ ਘੁੱਟ ਸਕਦਾ ਹੈ। ਖ਼ਾਸਤੌਰ 'ਤੇ ਜਦੋਂ ਵੇਂਟਿਲੇਸ਼ਨ ਦਾ ਕੋਈ ਪ੍ਰਬੰਧ ਨਾ ਹੋਵੇ। ਇਥੋਂ ਤੱਕ ਕਿ ਜੇਕਰ ਤੁਸੀਂ ਕਿਸੇ ਕਾਰ ਵਿੱਚ ਵੀ ਸਿਰਫ਼ ਇੰਜਨ ਚਲਾ ਕੇ ਬੈਠ ਜਾਓ ਤਾਂ ਉਸ ਨਾਲ ਵੀ ਦਮ ਘੁੱਟ ਸਕਦਾ ਹੈ। 

ਕਾਰਬਨ ਮੋਨੋਆਕਸਾਇਡ ਕਿਵੇਂ ਅਸਰ ਕਰਦੀ ਹੈ?

ਡਾ. ਭਸੀਨ ਮੁਤਾਬਕ ਕਾਰਬਨ ਮੋਨੋਆਕਸਾਇਡ ਇੱਕ ਜ਼ਹਿਰੀਲੀ ਗੈਸ ਹੈ। ਅਜਿਹੀ ਕਿਸੇ ਵੀ ਥਾਂ ਜਿੱਥੇ ਕੋਲਾ ਜਾਂ ਲੱਕੜ ਬੱਲ ਰਹੀ ਹੋਵੇ ਅਤੇ ਵੇਂਟਿਲੇਸ਼ਨ ਦਾ ਕੋਈ ਜ਼ਰੀਆ ਨਾ ਹੋਵੇ ਤਾਂ ਸਾਹ ਲੈਣ ਵੇਲੇ ਅਸੀਂ ਕਾਰਬਨ ਮੋਨੋਆਕਸਾਇਡ ਅਤੇ ਆਕਸੀਜਨ ਦੋਵੇਂ ਅੰਦਰ ਲੈਂਦੇ ਹਾਂ। ਕਾਰਬਨ ਮੋਨੋਆਕਸਾਇਡ ਹੀਮੋਗਲੋਬਿਨ ਨਾਲ ਮਿਲ ਕੇ ਕਾਰਬੋਆਕਸੀਹੀਮੋਗਲੋਬਿਲ 'ਚ ਬਦਲ ਜਾਂਦਾ ਹੈ। ਦਰਅਸਲ ਖ਼ੂਨ 'ਚ ਮੌਜੂਦ ਆਰਬੀਸੀ, ਆਕਸੀਜਨ ਦੀ ਤੁਲਨਾ 'ਚ ਕਾਰਬਨ ਮੋਨੋਆਕਸਾਇਡ ਨਾਲ ਪਹਿਲਾਂ ਜੁੜਦੀ ਹੈ। ਜੇਕਰ ਤੁਸੀਂ ਕਿਸੇ ਅਜਿਹੇ ਥਾਂ 'ਤੇ ਹੋ ਜਿੱਥੇ ਆਕਸੀਜਨ ਦੀ ਤੁਲਨਾ 'ਚ ਕਾਰਬਨ ਮੋਨੋਆਕਸਾਇਡ ਵਧੇਰੇ ਹੋਵੇ ਤਾਂ ਹੌਲੀ ਹੌਲੀ ਖ਼ੂਨ ਵਿੱਚ ਆਕਸੀਜਨ ਦੀ ਥਾਂ ਕਾਰਬਨ ਮੋਨੋਆਕਸਾਇਡ ਆ ਜਾਂਦੀ ਹੈ। ਜਿਸ ਨਾਲ ਸਰੀਰ ਦੇ ਅਹਿਮ ਹਿੱਸਿਆਂ 'ਚ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ। ਇਸ ਨਾਲ ਹਾਈਪੋਕਸਿਆ ਦੇ ਹਾਲਾਤ ਬਣ ਜਾਂਦੇ ਹਨ ਅਤੇ ਜਿਸ ਕਾਰਨ ਟੀਸ਼ੂ ਨਸ਼ਟ ਹੋਣ ਲੱਗਦੇ ਹਨ ਤੇ ਮੌਤ ਦਾ ਖਦਸ਼ਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ