ਹੁਣ ਚਮੜੀ ਸੜਨ ਤੇ ਮਰੀਜ਼ਾਂ ਨੂੰ ਮਿਲੇਗਾ ਵਧਿਆ ਤੇ ਸਸਤਾ ਇਲਾਜ਼, ਪੀਜੀਆਈ 'ਚ ਸਕਿਨ ਬੈਂਕ ਦਾ ਉਦਘਾਟਨ

ਕਈ ਕੇਸਾਂ ਵਿੱਚ ਸਮੇਂ ਸਿਰ ਇਲਾਜ ਨਾ ਮਿਲਣ ਕਾਰਣ ਮਰੀਜਾਂ ਦੇ ਜ਼ਖਮ ਖਰਾਬ ਹੋ ਜਾਉਂਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਤਰੀ ਭਾਰਤ ਦੇ ਪਹਿਲੇ ਸਕਿਨ ਬੈਂਕ ਦਾ ਪੀਜੀਆਈ ਚੰਡੀਗੜ੍ਹ ਵਿਖੇ ਉਦਘਾਟਨ ਕੀਤਾ ਗਿਆ।

Share:

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਰ ਸਾਲ 500 ਤੋਂ ਵੱਧ ਸੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਜਿਆਦਾਤਰ ਮਾਮਲਿਆਂ ਵਿੱਚ ਮਰੀਜ 40 ਫੀਸਦੀ ਤੋਂ ਵੀ ਵੱਧ ਸੜ ਚੁੱਕਾ ਹੁੰਦਾ ਹੈ। ਇਹਨਾਂ ਕੇਸਾਂ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਰੀਜ਼ ਦੀ ਡ੍ਰੈਸਿੰਗ ਕਰਕੇ 3 ਤੋਂ 4 ਹਫਤੇ ਵਿੱਚ ਉਸਦਾ ਜ਼ਖਮ ਭਰ ਦਿੱਤਾ ਜਾਵੇ। ਪਰ ਕਈ ਕੇਸਾਂ ਵਿੱਚ ਸਮੇਂ ਸਿਰ ਇਲਾਜ ਨਾ ਮਿਲਣ ਕਾਰਣ ਮਰੀਜਾਂ ਦੇ ਜ਼ਖਮ ਖਰਾਬ ਹੋ ਜਾਉਂਦੇ ਹਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਤਰੀ ਭਾਰਤ ਦੇ ਪਹਿਲੇ ਸਕਿਨ ਬੈਂਕ ਦਾ ਪੀਜੀਆਈ ਚੰਡੀਗੜ੍ਹ ਵਿਖੇ ਉਦਘਾਟਨ ਕੀਤਾ ਗਿਆ। ਸਕਿਨ ਬੈਂਕ ਵਿੱਚ ਮਰੀਜਾਂ ਨੂੰ ਵਧਿਆ ਤੇ ਸਸਤਾ ਇਲਾਜ਼ ਮਿਲੇਗਾ। ਮਰੀਜ਼ਾਂ ਦੇ ਜ਼ਖਮ ਵੀ ਤੇਜ਼ੀ ਨਾਲ ਭਰਣਗੇ।  

ਅੰਗਦਾਨ ਦੀ ਤਰ੍ਹਾਂ ਹੁਣ ਚਮੜੀ ਦਾਨ ਲਈ ਵੀ ਪ੍ਰੇਰਿਤ ਕਰਨਗੇ

ਸਕਿਨ ਬੈਂਕ ਦਾ ਲਾਇਸੈਂਸ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਵਲੋਂ ਦਿੱਤਾ ਗਿਆ ਹੈ। ਇਸ ਮੌਕੇ ਜਨਤਕ ਮੰਚ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਲੋਕਾਂ ਨੇ ਸਕਿਨ ਬੈਂਕ ਸਬੰਧੀ ਜਾਣਕਾਰੀ ਲਈ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਨੂੰ ਇਸ ਦੇ ਅਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਬੈਂਕ ਵਿੱਚ ਸਰੀਰ ਦਾਨੀ ਅਤੇ ਬਰੇਨ ਡੈਡ ਮਰੀਜ਼ਾਂ ਦੀ ਚਮੜੀ ਵੀ ਉਨ੍ਹਾਂ ਦੀ ਸਹਿਮਤੀ ਨਾਲ ਸੁਰੱਖਿਅਤ ਰੱਖੀ ਜਾਵੇਗੀ। ਇਸ ਦੀ ਮਦਦ ਨਾਲ ਅੱਗ ਨਾਲ ਸੜ ਚੁੱਕੇ ਮਰੀਜ਼ਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ 'ਚ ਮਦਦ ਮਿਲੇਗੀ। ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਅਤੁਲ ਪਰਾਸ਼ਰ ਨੇ ਕਿਹਾ ਕਿ ਅੰਗਦਾਨ ਦੀ ਤਰ੍ਹਾਂ ਹੁਣ ਨੁਮਾਇੰਦੇ ਗੰਭੀਰ ਮਰੀਜ਼ਾਂ ਦੇ ਪਰਿਵਾਰਾਂ ਨੂੰ ਵੀ ਚਮੜੀ ਦਾਨ ਲਈ ਪ੍ਰੇਰਿਤ ਕਰਨਗੇ।

ਇਹ ਵੀ ਪੜ੍ਹੋ