ਆਦਾਤਾਂ ਵਿੱਚ ਬਦਲਾਅ ਕਰ ਰਿਹਾ ਸਮੇਂ ਤੋਂ ਪਹਿਲਾਂ ਹੱਡੀਆਂ ਕਮਜੋਰ,ਇਸ ਤਰ੍ਹਾਂ ਕਰੋ ਬਚਾਵ

ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਵ ਕਾਰਨ ਲੋਕਾਂ ਦੀਆਂ ਹੱਡੀਆਂ ਉਮਰ ਤੋਂ ਪਹਿਲਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ।

Share:

ਬਦਲ ਰਹੀ ਜੀਵਨ ਸ਼ੈਲੀ ਅਤੇ ਬਦਲ ਰਹੇ ਯੁੱਗ ਕਾਰਨ ਲੋਕਾਂ ਦੀਆਂ ਆਦਤਾਂ ਵਿੱਚ ਕਾਫੀ ਬਦਲਾਵ ਆ ਰਿਹਾ ਹੈ ਜਿਸ ਦਾ ਵੱਡਾ ਖਾਮਿਆਜਾ ਸਾਡੇ ਸਰੀਰ ਨੂੰ ਭੁਗਤਣਾ ਪੈ ਰਿਹਾ ਹੈ। ਮਨੁੱਖ ਦੀਆਂ ਕੁਝ ਖਰਾਬ ਆਦਤਾਂ ਕਰਕੇ ਹੱਡੀਆਂ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਸਰੀਰ ਦੀ ਮਾੜੀ ਹਾਲਤ ਪੈਦਾ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੈ।

 

ਹੱਡੀਆਂ ਤੇ ਟਿਕਿਆ ਮਨੁੱਖੀ ਢਾਂਚਾ

ਜੇਕਰ ਹੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਮਨੁੱਖੀ ਢਾਂਚਾ ਹੱਡੀਆਂ ਤੇ ਹੀ ਟਿਕਿਆ ਹੋਇਆ ਹੈ। ਸਰੀਰ ਨੂੰ ਮਜ਼ਬੂਤ ​​ਅਤੇ ਸਥਿਰ ਰੱਖਣ ਲਈ ਹੱਡੀਆਂ ਦੀ ਸਿਹਤ ਬਹੁਤ ਜ਼ਰੂਰੀ ਹੈ। ਹੱਡੀਆਂ ਹੀ ਸਾਡੇ ਸਰੀਰ ਦੀ ਅਸਲੀ ਤਾਕਤ ਹਨ। ਹੱਡੀਆਂ ਇੱਕ ਖਾਸ ਉਮਰ ਤੱਕ ਹੀ ਮਜ਼ਬੂਤ ​​ਰਹਿ ਸਕਦੀਆਂ ਹਨ। ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਵ ਕਾਰਨ ਲੋਕਾਂ ਦੀਆਂ ਹੱਡੀਆਂ ਉਮਰ ਤੋਂ ਪਹਿਲਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਅਜਿਹੇ 'ਚ ਹੱਡੀਆਂ ਅਤੇ ਜੋੜਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਓਸਟੀਓਪੋਰੋਸਿਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਕ ਰਿਪੋਰਟ ਅਨੁਸਾਰ ਗਲਤ ਜੀਵਨਸ਼ੈਲੀ, ਅਸੰਤੁਲਿਤ ਖੁਰਾਕ ਅਤੇ ਘਟੀ ਹੋਈ ਸਰੀਰਕ ਗਤੀਵਿਧੀਆਂ ਕਾਰਨ ਅੱਜਕੱਲ੍ਹ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹੱਡੀਆਂ ਦੀ ਕਮਜ਼ੋਰੀ ਅਤੇ ਓਸਟੀਓਪੋਰੋਸਿਸ ਦੇ ਮਾਮਲੇ ਸਾਹਮਣੇ ਆ ਰਹੇ ਹਨ।

 

ਗਲਤ ਜੀਵਨ ਸ਼ੈਲੀ ਹੱਡੀਆਂ ਦੇ ਕਮਜ਼ੋਰ ਹੋਣ ਦਾ ਵੱਡਾ ਕਾਰਨ

ਡਾਕਟਰਾਂ ਦੇ ਅਨੁਸਾਰ ਗਲਤ ਜੀਵਨ ਸ਼ੈਲੀ, ਖੁਰਾਕ ਅਤੇ ਕਸਰਤ ਦੀ ਕਮੀ ਅੱਜਕੱਲ੍ਹ ਹੱਡੀਆਂ ਦੇ ਕਮਜ਼ੋਰ ਹੋਣ ਦਾ ਵੱਡਾ ਕਾਰਨ ਬਣ ਗਈ ਹੈ। ਛੋਟੀ ਉਮਰ ਵਿੱਚ ਸੱਟ ਲੱਗਣ, ਤਿਲਕਣ, ਖੂਨ ਅਤੇ ਕੈਲਸ਼ੀਅਮ ਦੀ ਕਮੀ, ਧੁੱਪ ਦਾ ਘੱਟ ਸੰਪਰਕ ਅਤੇ ਗਲਤ ਖੁਰਾਕ ਆਦਿ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਹਾਲਤ ਵਿੱਚ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਬਣਿਆ ਰਹਿੰਦਾ ਹੈ ਅਤੇ ਤੁਰਨ-ਫਿਰਨ ਵਿੱਚ ਦਿੱਕਤ ਹੁੰਦੀ ਹੈ। ਹੱਡੀਆਂ ਦੇ ਕਮਜ਼ੋਰ ਹੋਣ ਕਾਰਨ ਕੱਦ ਛੋਟਾ ਨਜ਼ਰ ਆਉਣ ਲੱਗਦਾ ਹੈ। ਕਈ ਵਾਰ ਕਮਜ਼ੋਰ ਹੱਡੀਆਂ ਭੁਰਭੁਰਾ ਹੋਣ ਲੱਗਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਾਰ-ਵਾਰ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।

 

ਕੈਲਸ਼ੀਅਮ ਭਰਪੂਰ ਭੋਜਨ ਡਾਈਟ ਵਿੱਚ ਕਰੋ ਸ਼ਾਮਲ

ਜੇਕਰ ਅਸੀਂ ਸਮੇਂ ਤੋਂ ਪਹਿਲਾਂ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਣਾ ਚਾਹੁੰਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕੈਲਸ਼ੀਅਮ ਭਰਪੂਰ ਭੋਜਨ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਓਸਟੀਓਪੋਰੋਸਿਸ ਹੈ, ਉਨ੍ਹਾਂ ਨੂੰ ਰੋਜ਼ਾਨਾ 1200 ਗ੍ਰਾਮ ਕੈਲਸ਼ੀਅਮ ਵਾਲੀ ਖੁਰਾਕ ਲੈਣੀ ਚਾਹੀਦੀ ਹੈ। ਕੈਲਸ਼ੀਅਮ ਭਰਪੂਰ ਖੁਰਾਕ ਵਿੱਚ ਦੁੱਧ, ਦਹੀਂ, ਛਾਂ ਅਤੇ ਪਨੀਰ ਸ਼ਾਮਲ ਹਨ। ਇਸ ਤੋਂ ਇਲਾਵਾ ਸੋਇਆਬੀਨ, ਬਰੋਕਲੀ, ਟੋਫੂ ਅਤੇ ਅੰਜੀਰ ਵੀ ਕੈਲਸ਼ੀਅਮ ਦੇ ਚੰਗੇ ਸਰੋਤ ਹਨ। ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਸੂਰਜ ਦੀ ਰੌਸ਼ਨੀ ਲੈਣੀ ਚਾਹੀਦੀ ਹੈ। ਇੱਕ ਸੰਤੁਲਿਤ ਖੁਰਾਕ ਦੇ ਨਾਲ ਹੱਡੀਆਂ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ

Tags :