Health Tips: ਇੰਨ੍ਹਾਂ ਚੀਜਾਂ ਨੂੰ ਆਪਣੀ ਡਾਈਟ ਵਿੱਚ ਕਰੋਂ ਸ਼ਾਮਲ,ਨਹੀਂ ਹੋਵੇਗੀ ਫੈਟੀ ਲੀਵਰ ਦੀ ਸਮੱਸਿਆ

ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਣ ਲਈ ਤਹਾਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

Share:

Health Tips: ਜਦੋਂ ਲੀਵਰ ਵਿੱਚ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਉਦੋਂ ਇਹ ਫੈਟੀ ਲਿਵਰ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਚਰਬੀ ਵਾਲਾ ਲੀਵਰ ਦੋ ਕਿਸਮ ਦਾ ਹੁੰਦਾ ਹੈ ਅਲਕੋਹਲ ਅਤੇ ਗੈਰ- ਅਲਕੋਹਲ । ਮਾਹਿਰਾਂ ਅਨੁਸਾਰ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਕੁਝ ਮਹੱਤਵਪੂਰਨ ਬਦਲਾਅ ਕਰਕੇ ਇਸ ਸਮੱਸਿਆ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਆਪਣੀ ਡਾਈਟ 'ਚ ਫਾਈਬਰ, ਪਲਾਂਟ ਬੇਸਡ ਪ੍ਰੋਟੀਨ ਅਤੇ ਹੈਲਦੀ ਫੈਟ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਹਲਦੀ

ਹਲਦੀ ਵਿੱਚ ਕਰਕਿਊਮਿਨ ਤੱਤ ਹੁੰਦਾ ਹੈ ਜੋ ਫੈਟੀ ਲਿਵਰ ਨਾਲ ਨਿਪਟਣ ਵਿੱਚ ਮਦਦ ਕਰਦਾ ਹੈ। ਫੈਟੀ ਲਿਵਰ ਤੋਂ ਪੀੜਤ ਵਿਅਕਤੀ ਦੇ ਸਰੀਰ ਵਿੱਚ ਸੀਰਮ ਅਲਾਨਾਈਨ ਅਮੀਨੋ ਟ੍ਰਾਂਸਫਰੇਜ ਅਤੇ ਐਸਪਾਰਟੇਟ ਅਮੀਨੋ ਟ੍ਰਾਂਸਫਰੇਜ ਐਂਜ਼ਾਈਮ ਮੌਜੂਦ ਹੁੰਦੇ ਹਨ। ਸਰੀਰ 'ਚ ਇਨ੍ਹਾਂ ਦੀ ਮਾਤਰਾ ਘੱਟ ਕਰਨ ਲਈ ਕੱਚੀ ਹਲਦੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਉੱਚ ਫਾਈਬਰ

ਮੈਟਾਬੋਲਿਜ਼ਮ ਨੂੰ ਵਧਾਉਣ ਲਈ ਫਾਈਬਰ ਨਾਲ ਭਰਪੂਰ ਭੋਜਨ ਦੀ ਮਾਤਰਾ ਵਧਾਓ। ਇਸ ਨਾਲ ਫੈਟੀ ਲਿਵਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਖੁਰਾਕ ਵਿੱਚ ਨਿਯਮਤ ਤੌਰ 'ਤੇ ਸਾਬਤ ਅਨਾਜ ਖਾਣ ਨਾਲ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।

ਵਿਟਾਮਿਨ ਸੀ ਵਾਲੇ ਮੌਸਮੀ ਫਲ

ਐਂਟੀਆਕਸੀਡੈਂਟਸ ਨਾਲ ਭਰਪੂਰ ਮੌਸਮੀ ਫਲ ਨਾ ਸਿਰਫ ਸਰੀਰ ਨੂੰ ਛੂਤ ਦੀਆਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ, ਸਗੋਂ ਫੈਟੀ ਲਿਵਰ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹਨ। ਸਰਦੀਆਂ ਵਿੱਚ ਉਪਲਬਧ ਫਲਾਂ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ।

ਇਹ ਵੀ ਪੜ੍ਹੋ