Health News : ਸਰਦੀਆਂ 'ਚ ਸੁਪਰ ਫੂਡ ਨਾਲੋਂ ਘੱਟ ਨਹੀਂ ਗੁੜ ਵਾਲੀ ਚਾਹ, ਪੀਣ ਨਾਲ ਮਿਲਣਗੇ ਅਨੇਕ ਫਾਇਦੇ, ਤੁਸੀਂ ਵੀ ਕਰੋ ਸੇਵਨ   

ਚਾਹ ਦੀਆਂ ਕਈ ਕਿਸਮਾਂ ਹਨ। ਪਰ ਜੇਕਰ ਤੁਸੀਂ ਚੀਨੀ ਦੀ ਬਜਾਏ ਗੁੜ ਵਾਲੀ ਚਾਹ ਪੀਂਦੇ ਹੋ ਤਾਂ ਤੁਹਾ[s ਸਰੀਰ ਨੂੰ ਕਈ ਫਾਇਦੇ ਦੇਖਣ ਨੂੰ ਮਿਲਣਗੇ, ਜਾਣੋ ਕਿਵੇਂ?

Share:

ਹਾਈਲਾਈਟਸ

  • ਗੁੜ 'ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ
  • ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ

Health News: ਸਰਦੀ ਹੋਵੇ ਜਾਂ ਗਰਮੀ, ਚਾਹ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਬਲੈਕ ਟੀ ਹੋਵੇ ਜਾਂ ਲਾਲ ਜਾਂ ਦੁੱਧ ਵਾਲੀ ਚਾਹ, ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ। ਸਰਦੀਆਂ ਦੇ ਮੌਸਮ ਵਿਚ ਸਾਡੀ ਸਵੇਰ ਦੀ ਸ਼ੁਰੂਆਤ ਇਕ ਕੱਪ ਗਰਮ ਚਾਹ ਨਾਲ ਹੁੰਦੀ ਹੈ |ਅਜਿਹੀ ਸਥਿਤੀ ਵਿਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ ਨਾਲ ਨਾ ਸਿਰਫ ਗਰਮਾਹਟ ਮਿਲਦੀ ਹੈ ਬਲਕਿ ਇਹ ਸਾਨੂੰ ਤਾਜ਼ਗੀ ਅਤੇ ਊਰਜਾ ਨਾਲ ਵੀ ਭਰਪੂਰ ਕਰਦੀ ਹੈ |ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਸਾਡੇ ਲਈ ਫਾਇਦੇਮੰਦ ਹੁੰਦਾ ਹੈ |

Many benefits of this tea: ਇਸਦੇ ਸਿਹਤ ਲਈ ਬਹੁਤ ਫਾਇਦੇ ਹਨ। ਇਸ ਨੂੰ ਸਰਦੀਆਂ ਦਾ ਸੁਪਰ ਫੂਡ ਮੰਨਿਆ ਜਾਂਦਾ ਹੈ। ਮਾਹਵਾਰੀ ਦੇ ਦੌਰਾਨ ਪੇਟ ਦਰਦ ਨੂੰ ਦੂਰ ਕਰਨ ਵਿੱਚ ਗੁੜ ਦੀ ਚਾਹ ਫਾਇਦੇਮੰਦ ਹੈ |ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਤਣਾਅ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਆਰਾਮ ਪ੍ਰਦਾਨ ਕਰਦੇ ਹਨ।

ਇਮਿਊਨਿਟੀ ਵਧਾਉਂਦੀ ਹੈ

ਗੁੜ 'ਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੁੰਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹਨ। ਸਾਡੀ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਗੁੜ ਦੀ ਚਾਹ ਨੂੰ ਨਿਯਮਿਤ ਤੌਰ 'ਤੇ ਪੀਣ ਨਾਲ ਸਰੀਰ ਵਿਚ ਇਮਿਊਨਿਟੀ ਵਧਦੀ ਹੈ, ਜੋ ਕਿ ਕਿਸੇ ਵੀ ਵਿਅਕਤੀ ਲਈ ਸਿਹਤਮੰਦ ਰਹਿਣ ਦੀ ਕੁੰਜੀ ਹੈ। ਇਮਿਊਨਿਟੀ ਸਰੀਰ ਨੂੰ ਇਨਫੈਕਸ਼ਨਾਂ ਅਤੇ ਬੀਮਾਰੀਆਂ ਨਾਲ ਲੜਨ ਵਿਚ ਮਦਦ ਕਰਦੀ ਹੈ ਜਦੋਂ ਸਾਡਾ ਸਰੀਰ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਨਾਲ ਲੈਸ ਹੁੰਦਾ ਹੈ ਤਾਂ ਇਹ ਰੋਕਥਾਮ ਕਰਨ ਦੇ ਸਮਰੱਥ ਬਣ ਜਾਂਦਾ ਹੈ। 

ਗਰਭ ਅਵਸਥਾ ਦੌਰਾਨ ਫਾਇਦੇਮੰਦ 

ਗਰਭ ਅਵਸਥਾ ਦੌਰਾਨ ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ। ਗੁੜ ਵਿੱਚ ਕੈਲੋਰੀ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਦੀ ਚਾਹ ਗਰਭ ਅਵਸਥਾ ਦੌਰਾਨ ਕਮਜ਼ੋਰੀ ਨੂੰ ਘੱਟ ਕਰਦੀ ਹੈ ਅਤੇ ਮਾਂ ਅਤੇ ਬੱਚੇ ਦੋਵਾਂ ਲਈ ਊਰਜਾ ਦਾ ਵਧੀਆ ਸਰੋਤ ਹੈ, ਇਸ ਲਈ ਗਰਭਵਤੀ ਔਰਤਾਂ ਨੂੰ ਰੋਜ਼ਾਨਾ ਗੁੜ ਦੀ ਚਾਹ ਪੀਣੀ ਚਾਹੀਦੀ ਹੈ।

ਇਹ ਵੀ ਪੜ੍ਹੋ