Health Benefits of Grapes : ਜੇਕਰ ਰੋਜ਼ਾਨਾ ਖਾਓਗੇ ਅੰਗੂਰ ਤਾਂ ਕਈ ਪ੍ਰਕਾਰ ਦੇ ਰੋਗ ਰਹਿਣਗੇ ਦੂਰ.......ਜਾਣੋ ਕਿਵੇਂ

Health Benefits of Grapes : ਲਗਭਗ ਸਾਰੇ ਫ਼ਲ ਹੀ ਸ਼ਰੀਰ ਲਈ ਫਾਇਦੇਮੰਦ ਹੁੰਦੇ ਹਨ। ਪ੍ਰੰਤੂ, ਅੱਜ ਅਸੀਂ ਅੰਗੂਰਾਂ ਦੀ ਗੱਲ ਕਰਦੇ ਹਾਂ ਕਿ ਅੰਗੂਰ ਖਾਣ ਨਾਲ ਸ਼ਰੀਰ ਨੂੰ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ਤੇ ਕਿਸ ਤਰ੍ਹਾਂ ਇਹ ਫ਼ਲ ਸਾਨੂੰ ਸਿਹਤਮੰਦ ਰੱਖ ਸਕਦਾ ਹੈ। 

Share:

ਹਾਈਲਾਈਟਸ

  • ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ
  • ਅੰਗੂਰ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹ
Health Benefits of Grapes : ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਫਲ ਨਿਯਮਿਤ ਰੂਪ ਨਾਲ ਖਾਣ ਨਾਲ ਸਰੀਰ ਵਿੱਚ ਪੌਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸੇਬ ਤੋਂ ਲੈ ਕੇ ਅੰਗੂਰ ਤੱਕ ਕਈ ਅਜਿਹੇ ਫਲ ਹਨ ਜੋ ਨਾ ਸਿਰਫ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਸਗੋਂ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੇ ਹਨ। 
 
ਅੰਗੂਰਾਂ ਦੀਆਂ ਕਿਸਮਾਂ 
 
ਬਾਜ਼ਾਰ ਵਿੱਚ ਅੰਗੂਰ ਦੀਆਂ ਕਈ ਕਿਸਮਾਂ ਉਪਲਬਧ ਹਨ। ਕਾਲੇ ਅੰਗੂਰ, ਹਰੇ ਅੰਗੂਰ, ਹਲਕੇ ਪੀਲੇ ਅੰਗੂਰ ਅਤੇ ਲਾਲ ਅੰਗੂਰ। ਅੰਗੂਰ ਖਾਣ ਨਾਲ ਕੈਂਸਰ, ਅਲਜ਼ਾਈਮਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਆਓ ਜਾਣਦੇ ਹਾਂ ਰੋਜ਼ਾਨਾ ਅੰਗੂਰ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ ਅਤੇ ਕਿਹੜੀਆਂ ਬੀਮਾਰੀਆਂ 'ਚ ਅੰਗੂਰ ਕਾਰਗਰ ਸਾਬਤ ਹੁੰਦੇ ਹਨ।

ਅੰਗੂਰ ਇਨ੍ਹਾਂ ਬੀਮਾਰੀਆਂ 'ਚ ਫਾਇਦੇਮੰਦ ਹਨ 
 
ਦਿਲ ਲਈ ਫਾਇਦੇਮੰਦ - ਅੰਗੂਰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਅੰਗੂਰ 'ਚ ਅਜਿਹੇ ਕਈ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਰੱਖਦੇ ਹਨ। ਇਹ ਦਿਲ ਦੇ ਰੋਗਾਂ ਨੂੰ ਘੱਟ ਕਰਦਾ ਹੈ। 
 
ਕੈਂਸਰ ਤੋਂ ਬਚਾਅ - ਅੰਗੂਰ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਰੋਜ਼ਾਨਾ ਅੰਗੂਰ ਖਾਣ ਨਾਲ ਕੈਂਸਰ ਤੋਂ ਬਚਾਅ ਤੇ ਇਸਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
 
ਹੱਡੀਆਂ ਲਈ ਫਾਇਦੇਮੰਦ - ਅੰਗੂਰ ਵਿੱਚ ਪੋਟਾਸ਼ੀਅਮ, ਮੈਂਗਨੀਜ਼,  ਵਿਟਾਮਿਨ ਬੀ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ​​ਹੋ ਜਾਂਦੀਆਂ ਹਨ। ਅੰਗੂਰ ਖਾਣ ਨਾਲ ਓਸਟੀਓਪੋਰੋਸਿਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। 
 
ਚਮੜੀ ਅਤੇ ਵਾਲਾਂ ਲਈ ਫਾਇਦਾ — ਜੋ ਲੋਕ ਰੋਜ਼ਾਨਾ ਅੰਗੂਰ ਖਾਂਦੇ ਹਨ ਉਨ੍ਹਾਂ ਦੀ ਚਮੜੀ ਅਤੇ ਵਾਲ ਸਿਹਤਮੰਦ ਹੁੰਦੇ ਹਨ। ਅੰਗੂਰ ਵਿੱਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟ ਰੇਸਵੇਰਾਟ੍ਰੋਲ ਚਮੜੀ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ 
 
ਕਬਜ਼ ਤੋਂ ਰਾਹਤ - ਅੰਗੂਰ 'ਚ ਭਰਪੂਰ ਮਾਤਰਾ 'ਚ ਫਾਈਬਰ ਅਤੇ ਪਾਣੀ ਹੁੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਅੰਗੂਰ ਖਾਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ।
 
ਵਜ਼ਨ ਘਟਾਉਣ ਵਿੱਚ ਮਦਦਗਾਰ - ਅੰਗੂਰ ਵਿੱਚ ਪਾਣੀ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਭਾਰ ਨੂੰ ਕੰਟਰੋਲ ਕਰਦੇ ਹਨ। ਅੰਗੂਰ ਭੁੱਖ ਅਤੇ ਮੋਟਾਪਾ ਘੱਟ ਕਰਦਾ ਹੈ। ਅੰਗੂਰ ਖਾਣ ਨਾਲ ਕੁਦਰਤੀ ਸ਼ੂਗਰ ਮਿਲਦੀ ਹੈ ਜੋ ਮਿਠਾਈਆਂ ਦੀ ਲਾਲਸਾ ਨੂੰ ਪੂਰਾ ਕਰਦੀ ਹੈ।
 
ਡਾਇਬੀਟੀਜ਼ ਦਾ ਖਤਰਾ ਘੱਟ  - ਅੰਗੂਰ ਇੱਕ ਮਿੱਠਾ ਫਲ ਹੋਣ ਦੇ ਬਾਵਜੂਦ ਇਸ ਵਿੱਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਵੀ 2-4 ਅੰਗੂਰ ਖਾ ਸਕਦੇ ਹਨ। ਅੰਗੂਰ 'ਚ ਪਾਏ ਜਾਣ ਵਾਲੇ ਤੱਤ ਹਾਈ ਬਲੱਡ ਸ਼ੂਗਰ ਦੇ ਖਤਰੇ ਨੂੰ ਘੱਟ ਕਰਦੇ ਹਨ।

ਇਹ ਵੀ ਪੜ੍ਹੋ