ਬੋਤਲਬੰਦ ਪਾਣੀ 'ਚ ਕਰੀਬ 2.4 ਲੱਖ ਪਲਾਸਟਿਕ ਦੇ ਕਣ, ਜਾਣੋ ਸਟਡੀ 'ਚ ਕੀ ਹੋਇਆ ਖੁਲਾਸਾ ?

ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਲੀਟਰ ਬੋਤਲਬੰਦ ਪਾਣੀ ਵਿੱਚ ਔਸਤਨ 2.4 ਲੱਖ ਪਲਾਸਟਿਕ ਦੇ ਟੁਕੜੇ ਪਾਏ ਜਾਂਦੇ ਹਨ। ਦਿਲਚਸਪ ਤੱਥ ਇਹ ਹੈ ਕਿ ਪਿਛਲੇ ਅਧਿਐਨ ਦੇ ਮੁਕਾਬਲੇ 10 ਤੋਂ 100 ਗੁਣਾ ਜ਼ਿਆਦਾ ਪਲਾਸਟਿਕ ਦੇ ਟੁਕੜੇ ਦੱਸੇ ਜਾ ਰਹੇ ਹਨ।

Share:

ਹਾਈਲਾਈਟਸ

  • ਬੋਤਲਬੰਦ ਪਾਣੀ ਪਹੁੰਚਾਉਂਦਾ ਸਿਹਤ ਨੂੰ ਬਹੁਤ ਨੁਕਸਾਨ 
  • ਇੱਕ ਸਟਡੀ ਵਿੱਚ ਕੀਤਾ ਗਿਆ ਖਤਰਨਾਕ ਖੁਲਾਸਾ

ਨਵੀਂ ਦਿੱਲੀ। ਬੋਤਲਬੰਦ ਪਾਣੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਲੀਟਰ ਬੋਤਲਬੰਦ ਪਾਣੀ ਵਿੱਚ ਔਸਤਨ 2.4 ਲੱਖ ਪਲਾਸਟਿਕ ਦੇ ਟੁਕੜੇ ਪਾਏ ਜਾਂਦੇ ਹਨ। ਪਿਛਲੇ ਅਧਿਐਨ ਦੇ ਮੁਕਾਬਲੇ 10 ਤੋਂ 100 ਗੁਣਾ ਜ਼ਿਆਦਾ ਪਲਾਸਟਿਕ ਦੇ ਟੁਕੜੇ ਦੱਸੇ ਜਾ ਰਹੇ ਹਨ।

ਵੈਸੇ ਆਮ ਤੌਰ ਤੇ ਲੋਕ ਬੋਤਲ ਵਾਲਾ ਪਾਣੀ ਪੀਂਦੇ ਹਨ ਪਰ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ। ਬੰਦ ਬੋਤਲ ਦਾ ਪਾਣੀ ਪੀਣ ਨਾਲ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਪਲਾਸਟਿਕ ਕਣਾਂ ਦੀ ਸੰਖਿਆਂ ਪਹਿਲਾਂ ਨਾਲ ਕਿਤੇ ਜ਼ਿਆਦਾ 

ਵਿਗਿਆਨੀਆਂ ਦਾ ਦਾਅਵਾ ਹੈ ਕਿ ਪਾਣੀ ਵਿੱਚ ਪਲਾਸਟਿਕ ਦੇ ਕਣਾਂ ਦੀ ਗਿਣਤੀ ਕੀਤੀ ਗਈ ਸੀ ਅਤੇ ਇੱਕ ਲੀਟਰ ਪਾਣੀ ਵਿੱਚ ਔਸਤਨ 2,40,000 ਕਣ ਮੌਜੂਦ ਸਨ। ਇਹ ਨਵਾਂ ਅਧਿਐਨ ਕਈ ਕੰਪਨੀਆਂ ਵੱਲੋਂ ਵੇਚੇ ਜਾ ਰਹੇ ਪਾਣੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਕਣਾਂ ਦੀ ਇਹ ਗਿਣਤੀ ਪਹਿਲਾਂ ਦੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਹੈ ਅਤੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।

ਬੋਤਲਬੰਦ ਪਾਣੀ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ 

ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਅਮਰੀਕਾ ਵਿੱਚ ਵਿਕਣ ਵਾਲੇ ਬੋਤਲਬੰਦ ਪਾਣੀ ਦੇ ਤਿੰਨ ਪ੍ਰਸਿੱਧ ਬ੍ਰਾਂਡਾਂ ਦਾ ਵਿਸ਼ਲੇਸ਼ਣ ਕੀਤਾ ਹੈ। ਜਿਸ ਵਿੱਚ 100 ਨੈਨੋਮੀਟਰ ਤੱਕ ਦੇ ਪਲਾਸਟਿਕ ਦੇ ਕਣਾਂ ਨੂੰ ਮਾਪਿਆ ਗਿਆ। ਇੱਕ ਨਵੇਂ ਅਧਿਐਨ ਅਨੁਸਾਰ, ਇੱਕ ਲੀਟਰ ਬੋਤਲਬੰਦ ਪਾਣੀ ਵਿੱਚ ਔਸਤਨ 2.4 ਲੱਖ ਪਲਾਸਟਿਕ ਦੇ ਟੁਕੜੇ ਹੋ ਸਕਦੇ ਹਨ।

ਜੋ ਕਿ ਪਿਛਲੇ ਅੰਦਾਜ਼ੇ ਨਾਲੋਂ ਕਰੀਬ 10 ਤੋਂ 100 ਗੁਣਾ ਵੱਧ ਹੈ। ਜੋ ਮੁੱਖ ਤੌਰ 'ਤੇ ਵੱਡੇ ਆਕਾਰ ਦੇ ਪਲਾਸਟਿਕ ਨੂੰ ਦਰਸਾਉਂਦਾ ਹੈ, ਜਦੋਂ ਕਿ ਮਾਈਕ੍ਰੋਪਲਾਸਟਿਕਸ ਇਕ ਮੀਟਰ ਤੋਂ 5 ਮਿਲੀਮੀਟਰ ਲੰਬੇ ਹੁੰਦੇ ਹਨ, ਨੈਨੋਪਲਾਸਟਿਕਸ ਇਕ ਮਾਈਕ੍ਰੋਮੀਟਰ ਤੋਂ ਛੋਟੇ ਹੁੰਦੇ ਹਨ ਅਤੇ ਇਕ ਮੀਟਰ ਦੇ ਅਰਬਵੇਂ ਹਿੱਸੇ ਵਿਚ ਮਾਪੇ ਜਾਂਦੇ ਹਨ।

ਇਹ ਵੀ ਪੜ੍ਹੋ