Benefits of eating peanuts: ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖੇਗੀ ਮੂੰਗਫਲੀ

ਤੁਹਾਨੂੰ ਦੱਸ ਦੇਈਏ ਕਿ ਮੂੰਗਫਲੀ ਵਿੱਚ ਮੌਜੂਦ ਪ੍ਰੋਟੀਨ, ਫੈਟ, ਵਿਟਾਮਿਨ, ਫਾਈਬਰ, ਐਂਟੀਆਕਸੀਡੈਂਟ ਅਤੇ ਕੈਲਸ਼ੀਅਮ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਸਰਦੀਆਂ ਵਿੱਚ ਮੂੰਗਫਲੀ ਖਾਣ ਦੇ ਫਾਇਦੇ।

Share:

ਸਰਦੀਆਂ ਵਿੱਚ ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਕਈ ਚੀਜਾਂ ਦਾ ਇਸਤੇਮਾਲ ਕਰਦੇ ਹਾਂ। ਕਈ ਪ੍ਰਕਾਰ ਦੇ ਖਾਦ ਪਦਾਰਥਾਂ ਬਾਜਾਰ ਵਿੱਚ ਮੌਜੂਦ ਹਨ ਜਿਸ ਨੂੰ ਖਾਣ ਵਾਲ ਸਾਡੇ ਸਰੀਰ ਨੂੰ ਗਰਮੀ ਮਿਲਦੀ ਹੈ। ਉਨ੍ਹਾਂ ਵਿੱਚੋਂ ਹੀ ਇੱਕ ਹੈ ਮੂੰਗਫਲੀ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਮੂੰਗਫਲੀ ਨਾ ਸਿਰਫ਼ ਸੁਆਦੀ ਸਗੋਂ ਸਿਹਤ ਲਈ ਵੀ ਭਰਪੂਰ ਮੰਨੀ ਜਾਂਦੀ ਹੈ। ਰੋਜ਼ਾਨਾ ਮੂੰਗਫਲੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਸਰਦੀਆਂ ਦੇ ਮੌਸਮ ਵਿੱਚ ਮੂੰਗਫਲੀ ਖਾਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਕਿਉਂਕਿ ਮੂੰਗਫਲੀ ਕੁਦਰਤ ਵਿਚ ਗਰਮ ਹੁੰਦੀ ਹੈ।

 

ਇਹ ਹਨ ਮੂੰਗਫਲੀ ਖਾਣ ਦੇ ਫਾਇਦੇ

ਮੂੰਗਫਲੀ ਖਾਣ ਨਾਲ ਜਿੱਥੇ ਠੰਢ ਤੋਂ ਬਚਿਆ ਦਾ ਸਕਦਾ ਹੈ ਉੱਥੇ ਹੀ ਇਹ ਬਿਮਾਰੀਆਂ ਨੂੰ ਦੂਰ ਰੱਖਣ ਵਿਚ ਵੀ ਇਹ ਮਦਦਗਾਰ ਸਾਬਤ ਹੁੰਦੀ ਹੈ। ਤੁਸੀਂ ਜ਼ੁਕਾਮ ਤੋਂ ਬਚਣ ਲਈ ਤੁਸੀਂ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਮੂੰਗਫਲੀ ਭਾਰ ਘਟਾਉਣ ਵਿੱਚ ਨੀ ਸਹਾਇਤਾ ਕਰਦੀ ਹੈ। ਮੂੰਗਫਲੀ 'ਚ ਪ੍ਰੋਟੀਨ ਅਤੇ ਫਾਈਬਰ ਹੁੰਦੇ ਹਨ ਅਤੇ ਇਹ ਦੋਵੇਂ ਪੋਸ਼ਕ ਤੱਤ ਵਾਰ-ਵਾਰ ਭੁੱਖ ਲੱਗਣ ਦੀ ਆਦਤ ਨੂੰ ਸੁਧਾਰਦੇ ਹਨ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਮੂੰਗਫਲੀ 'ਚ ਬੀਟਾ ਕੈਰੋਟੀਨ ਨਾਂ ਦਾ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ, ਜੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਮਦਦਗਾਰ ਹੁੰਦਾ ਹੈ। ਮੂੰਗਫਲੀ ਦੇ ਸੇਵਨ ਨਾਲ ਚਮੜੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ