SUNDAY ਹੋ ਜਾਂ MONDAY, ਸਾਵਧਾਨੀ ਨਾਲ ਖਾਓ ਅੰਡੇ

ਲੁਧਿਆਣਾ ਇਲਾਕੇ 'ਚ ਪਲਾਸਟਿਕ ਦੇ ਅੰਡੇ ਵਿਕਣ ਦਾ ਮਾਮਲਾ ਸਾਮਣੇ ਆਇਆ। ਇੱਕ ਵਿਅਕਤੀ ਨੇ ਪ੍ਰੈਕਟੀਕਲ ਤੌਰ 'ਚੇ ਖਰੀਦੇ ਅੰਡਿਆਂ ਨੂੰ ਸਾੜ ਕੇ ਦਿਖਾਇਆ ਕਿ ਇਹਨਾਂ ਅੰਦਰੋਂ ਪਲਾਸਟਿਕ ਦੇ ਸੜਨ ਦੀ ਬਦਬੂ ਆ ਰਹੀ ਹੈ। ਸਿਹਤ ਮਹਿਕਮਾ ਹਰਕਤ 'ਚ ਆਇਆ ਹੈ। 

Share:

ਹਾਈਲਾਈਟਸ

  • ਇਹ ਅੰਡਾ ਮਕੈਨੀਕਲ ਜਾਂ ਸਿੰਥੈਟਿਕ ਚੀਨੀ ਦਾ ਬਣਿਆ ਹੈ।
  • ਪਲਾਸਟਿਕ ਤੇ ਮੋਮ ਨੂੰ ਮਿਲਾ ਕੇ ਸਾੜਿਆ ਜਾ ਰਿਹਾ ਹੋਵੇ

ਲੁਧਿਆਣਾ - ਸਰਦੀਆਂ ਦੇ ਮੌਸਮ ਵਿੱਚ ਅੰਡਿਆਂ ਦੀ ਡਿਮਾਂਡ ਵਧ ਜਾਂਦੀ ਹੈ। ਪ੍ਰੰਤੂ, ਲੋਕਾਂ ਦੀ ਇਸ ਡਿਮਾਂਡ ਨੂੰ ਦੇਖਦੇ ਹੋਏ ਹੁਣ ਬਾਜ਼ਾਰਾਂ 'ਚ ਪਲਾਸਟਿਕ ਦੇ ਅੰਡੇ ਵੇਚਣੇ ਸ਼ੁਰੂ ਕਰ ਦਿੱਤੇ ਗਏ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਤੋਂ ਸਾਮਣੇ ਆਇਆ। ਜਿਸਦੀ ਵੀਡੀਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਣ ਮਗਰੋਂ ਸਿਹਤ ਮਹਿਕਮਾ ਹਰਕਤ ਵਿੱਚ ਆਇਆ ਤੇ ਜਾਂਚ ਦੇ ਹੁਕਮ ਦਿੱਤੇ ਗਏ।ਮਾਛੀਵਾੜਾ ਸਾਹਿਬ ਦੇ ਬਾਵਾ ਵਰਮਾ ਨੇ ਦੱਸਿਆ ਕਿ ਉਹ ਇਲਾਕੇ ਦੀ ਇੱਕ ਦੁਕਾਨ ਤੋਂ ਅੰਡਿਆਂ ਦੀ ਟਰੇਅ ਲੈ ਕੇ ਆਇਆ ਸੀ। ਜਦੋਂ ਉਹ ਘਰ ਆ ਕੇ ਅੰਡਾ ਤੋੜਨ ਲੱਗਾ ਤਾਂ ਅੰਡਾ ਟੁੱਟਣ ਤੋਂ ਬਾਅਦ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅੰਡੇ ਦੀ ਮੋਟਾਈ ਵੀ ਬਿਲਕੁਲ ਨਹੀਂ ਸੀ। ਅੰਡਾ ਟੁੱਟਣ ਮਗਰੋਂ ਤੇਜ਼ ਸਮੈਲ ਆਉਣ ਲੱਗੀ। ਜਦੋਂ ਬਾਕੀ ਦੇ ਅੰਡੇ ਤੋੜੇ ਗਏ ਤਾਂ ਕਿਸੇ ਕਿਸਮ ਦੀ ਸਮੈਲ ਨਹੀਂ ਆਈ।

ਪੂਰੀ ਟਰੇਅ ਅੰਦਰ ਇੱਕ ਅੰਡਾ ਅਸਲੀ 

ਅੰਡੇ ਨੂੰ ਉਬਾਲਿਆ ਤਾਂ ਉਸਨੂੰ ਛਿੱਲਦੇ ਸਮੇਂ ਇੰਝ ਲੱਗਾ ਜਿਵੇਂ ਪਲਾਸਟਿਕ ਦਾ ਢੱਕਣ ਉਤਾਰਿਆ ਜਾ ਰਿਹਾ ਹੋਵੇ। ਜਦੋਂ ਅੰਡੇ ਨੂੰ ਤੋੜਿਆ ਗਿਆ ਤਾਂ ਅੰਦਰੋਂ ਯੋਕ (ਪੀਲਾ ਪਦਾਰਥ) ਜੰਮਿਆ ਹੋਇਆ ਪਾਇਆ ਗਿਆ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਅੰਡਾ ਮਕੈਨੀਕਲ ਜਾਂ ਸਿੰਥੈਟਿਕ ਚੀਨੀ ਦਾ ਬਣਿਆ ਹੈ। ਜਦੋਂ ਅੰਡੇ ਤੋੜ ਕੇ ਸਾੜਨ ਦੀ ਕੋਸ਼ਿਸ਼ ਕੀਤੀ ਤਾਂ  ਅੰਦਰੋਂ ਪਲਾਸਟਿਕ ਦੇ ਸੜਨ ਵਰਗੀ ਬਦਬੂ ਆਈ। ਜਦੋਂ ਇਹਨਾਂ ਨੂੰ ਸਾੜਿਆ ਗਿਆ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਪਲਾਸਟਿਕ ਤੇ ਮੋਮ ਨੂੰ ਮਿਲਾ ਕੇ ਸਾੜਿਆ ਜਾ ਰਿਹਾ ਹੋਵੇ। ਉਨ੍ਹਾਂ ਨੇ ਟਰੇਅ ਵਿੱਚ ਇੱਕ ਅੰਡਾ ਹੀ ਸਹੀ ਪਾਇਆ ਤੇ ਬਾਕੀ ਸਾਰੇ ਅੰਡੇ ਨਕਲੀ ਪਾਏ ਗਏ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਨਕਲੀ ਅੰਡੇ ਬਣਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾ ਸਕੇ। 

DHO ਕਰਨਗੇ ਜਾਂਚ 

ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਮਾਛੀਵਾੜਾ ਸਾਹਿਬ ਵੱਲੋਂ ਸ਼ਿਕਾਇਤ ਪੱਤਰ ਮਿਲਿਆ ਹੈ। ਉਨ੍ਹਾਂ ਇਸ ਸਬੰਧੀ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਸੌਂਪ ਦਿੱਤੀ ਹੈ। ਉਹ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਸਿਵਲ ਸਰਜਨ ਨੇ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਨਕਲੀ ਅੰਡੇ ਵਿਕ ਰਹੇ ਹਨ ਤਾਂ ਲੋਕ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ।

ਇਹ ਵੀ ਪੜ੍ਹੋ

Tags :