ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਉਰਫੀ ਜਾਵੇਦ

ਆਪਣੀ ਅਜੀਬੋ-ਗਰੀਬ ਡਰੈਸਿੰਗ ਸੈਂਸ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਉਰਫੀ ਜਾਵੇਦ (Urfi Javed) ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਉਨ੍ਹਾਂ ਦੀ ਭੈਣ ਡੌਲੀ ਜਾਵੇਦ ਵੀ ਮੌਜੂਦ ਸੀ। ਉਹ ਆਪਣੇ ਬੋਲਡ ਪਹਿਰਾਵੇ, ਆਕਰਸ਼ਕ ਵੀਡੀਓ ਜਾਂ ਮਨਮੋਹਕ ਤਸਵੀਰਾਂ ਨਾਲ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਫਰਜ਼ੀ ਗ੍ਰਿਫਤਾਰੀ ਵਾਲੀ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ […]

Share:

ਆਪਣੀ ਅਜੀਬੋ-ਗਰੀਬ ਡਰੈਸਿੰਗ ਸੈਂਸ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਉਰਫੀ ਜਾਵੇਦ (Urfi Javed) ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਉਨ੍ਹਾਂ ਦੀ ਭੈਣ ਡੌਲੀ ਜਾਵੇਦ ਵੀ ਮੌਜੂਦ ਸੀ। ਉਹ ਆਪਣੇ ਬੋਲਡ ਪਹਿਰਾਵੇ, ਆਕਰਸ਼ਕ ਵੀਡੀਓ ਜਾਂ ਮਨਮੋਹਕ ਤਸਵੀਰਾਂ ਨਾਲ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਫਰਜ਼ੀ ਗ੍ਰਿਫਤਾਰੀ ਵਾਲੀ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਪਰ ਹੁਣ ਸ੍ਰੀ ਦਰਬਾਰ ਸਾਹਿਬ ਪਹੁੰਚੀ ਉਰਫੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਰਫੀ ਜਾਵੇਦ ਨੇ ਹਰਿਮੰਦਰ ਸਾਹਿਬ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਸੂਟ-ਸਲਵਾਰ ‘ਚ ਨਜ਼ਰ ਆ ਰਹੀ ਸੀ। ਸੂਟ ਅਤੇ ਸਲਵਾਰ ਵਿੱਚ ਉਰਫੀ ਜਾਵੇਦ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਕੁਝ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਕੁਝ ਨੇ ਤਾਰੀਫ ਕੀਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਉਸ ਦੀਆਂ ਤਾਜ਼ਾ ਤਸਵੀਰਾਂ ਉਸ ਦੇ ਫਾਲੋਅਰਜ਼ ‘ਚ ਹਲਚਲ ਮਚਾ ਰਹੀਆਂ ਹਨ।

ਪੋਸਟ ਕੀਤੀ ਤਸਵੀਰ ਦੇ ਹੇਠਾਂ “ਵਾਹਿਗੁਰੂ” ਲਿਖਿਆ

ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕਈ ਅਜੀਬ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਜਦੋਂ ਉਹ ਦਰਬਾਰ ਸਾਹਿਬ ਪਹੁੰਚੀ ਤਾਂ ਉਰਫੀ ਨੇ ਗੁਲਾਬੀ ਸਲਵਾਰ ਸੂਟ ਪਾਇਆ ਹੋਇਆ ਹੈ। ਉਰਫੀ ਨੇ ਕੈਪਸ਼ਨ ‘ਚ ‘ਵਾਹਿਗੁਰੂ’ ਲਿਖ ਕੇ ਆਪਣੀ ਸ਼ਰਧਾ ਜ਼ਾਹਰ ਕੀਤੀ ਹੈ।

ਫਰਜ਼ੀ ਗ੍ਰਿਫਤਾਰੀ ਦੀ ਵੀਡੀਓ ਨੂੰ ਲੈ ਕੇ ਹੋਇਆ ਸੀ ਹੰਗਾਮਾ

ਉਰਫੀ ਜਾਵੇਦ ਨੇ ਹਾਲ ਹੀ ਵਿੱਚ ਇੱਕ ਫਰਜ਼ੀ ਗ੍ਰਿਫਤਾਰੀ ਵੀਡੀਓ ਨਾਲ ਹਲਚਲ ਮਚਾ ਦਿੱਤੀ ਸੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਵੀਡੀਓ ਵਿੱਚ ਪੁਲਿਸ ਅਫਸਰਾਂ ਦੇ ਕੱਪੜੇ ਪਹਿਨੇ ਦੋ ਔਰਤਾਂ ਉਰਫੀ ਫੜੀ ਨਜ਼ਰ ਆ ਰਹੀਆਂ ਹਨ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਇੱਕ ਬ੍ਰਾਂਡ ਲਈ ਇੱਕ ਪ੍ਰਚਾਰ ਸਟੰਟ ਸੀ, ਜਿਸ ਨਾਲ ਕਾਫ਼ੀ ਹੰਗਾਮਾ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਮੁੰਬਈ ਪੁਲਸ ਨੇ ਵੀ ਦਖਲ ਦਿੱਤਾ ਸੀ।