Twinkle Khanna: ਟਵਿੰਕਲ ਖੰਨਾ ਨੇ ਆਪਣੀ ਚੌਥੀ ਕਿਤਾਬ ਵੈਲਕਮ ਟੂ ਪੈਰਾਡਾਈਜ਼ ਦੀ ਘੋਸ਼ਣਾ ਕੀਤੀ

Twinkle Khanna: ਬਾਲੀਵੁੱਡ ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਜ਼ (Welcome to paradise) ਦਾ ਐਲਾਨ ਕੀਤਾ ਹੈ। ਟਵਿੰਕਲ ਨੇ ਕਿਤਾਬ ਬਾਰੇ ਜਾਣਕਾਰੀ ਵੱਖ ਵੱਖ ਸੋਸ਼ਲ ਮੀਡੀਆ ਸਾਈਟ ਉੱਤੇ ਪੋਸਟ ਕਰਕੇ ਦਿੱਤੀ। ਵੀਰਰਵਾਰ ਨੂੰ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ  ਟਵਿੰਕਲ ਨੇ ਆਪਣੀ ਨਵੀਂ ਕਿਤਾਬ ਫੜੀ ਹੋਈ ਖੁਦ ਦੀ ਤਸਵੀਰ ਸਾਂਝੀ […]

Share:

Twinkle Khanna: ਬਾਲੀਵੁੱਡ ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਜ਼ (Welcome to paradise) ਦਾ ਐਲਾਨ ਕੀਤਾ ਹੈ। ਟਵਿੰਕਲ ਨੇ ਕਿਤਾਬ ਬਾਰੇ ਜਾਣਕਾਰੀ ਵੱਖ ਵੱਖ ਸੋਸ਼ਲ ਮੀਡੀਆ ਸਾਈਟ ਉੱਤੇ ਪੋਸਟ ਕਰਕੇ ਦਿੱਤੀ। ਵੀਰਰਵਾਰ ਨੂੰ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ  ਟਵਿੰਕਲ ਨੇ ਆਪਣੀ ਨਵੀਂ ਕਿਤਾਬ ਫੜੀ ਹੋਈ ਖੁਦ ਦੀ ਤਸਵੀਰ ਸਾਂਝੀ ਕੀਤੀ। ਉਸਨੇ ਆਪਣੀ ਚੌਥੀ ਕਿਤਾਬ ਦੇ ਸਨਿੱਪਟ ਵੀ ਸਾਂਝੇ ਕੀਤੇ। ਇਹ ਕਿਤਾਬ ਨਵੰਬਰ ਵਿੱਚ ਰਿਲੀਜ਼ ਹੋਵੇਗੀ। ਇਹ ਘੋਸ਼ਣਾ ਟਵਿੰਕਲ ਖੰਨਾ ਦੁਆਰਾ ਫਿਕਸ਼ਨ ਰਾਈਟਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਦੇ ਇੱਕ ਮਹੀਨੇ ਬਾਅਦ ਆਈ ਹੈ। ਉਸਨੇ 2022 ਵਿੱਚ ਲੰਡਨ ਦੇ ਗੋਲਡਸਮਿਥਸ ਵਿੱਚ ਦਾਖਲਾ ਲਿਆ ਸੀ। ਜਿਸ ਤੋਂ ਬਾਅਦ ਉਸਦੀ ਕਿਤਾਬ (Welcome to paradise)  ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਿਤਾਬ ਪਹਿਲੀਆਂ ਕਿਤਾਬਾਂ ਨਾਲੋਂ ਵੱਖਰੀ ਹੋਵੇਗੀ। 

ਟਵਿੰਕਲ ਨੇ ਨਵੀਂ ਕਿਤਾਬ ਦਾ ਐਲਾਨ ਕੀਤਾ

ਸੋਸ਼ਲ ਮੀਡੀਆ ਤੇ ਪੋਸਟ ਨੂੰ ਸਾਂਝਾ ਕਰਦੇ ਹੋਏ ਉਸਨੇ ਲਿਖਿਆ ਵੈਲਕਮ ਟੂ ਪੈਰਾਡਾਈਜ਼ (Welcome to paradise)  ਮੇਰੀ ਚੌਥੀ ਕਿਤਾਬ। ਇਹ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਦਿਲ ਟੁੱਟਣ, ਰਿਸ਼ਤਿਆਂ ਵਿੱਚ ਧੋਖੇ ਦੀ ਡੂੰਘਾਈ ਦੀ ਪੜਚੋਲ ਕਰਦੀ ਹੈ। ਇਹਨਾਂ ਵਿੱਚੋਂ ਕੁਝ ਪਾਤਰ ਪਿਛਲੇ ਪੰਜ ਸਾਲਾਂ ਤੋਂ ਮੇਰੇ ਦਿਮਾਗ ਵਿੱਚ ਸਨ।  ਹੁਣ ਉਹ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤਿਆਰ ਹਨ। ਟਵਿੰਕਲ ਨੇ ਦੱਸਿਆ ਕਿ ਕਿਤਾਬ ਦੇ  ਪੂਰਵ-ਆਰਡਰ ਕੱਲ੍ਹ ਖੁੱਲ੍ਹਣਗੇ। ਇਸ ਪੈਰਾਡਾਈਸ ਵਿੱਚ ਤੁਹਾਡਾ ਸੁਆਗਤ ਹੈ।

ਹੁਮਾ ਕੁਰੈਸ਼ੀ ਨੇ ਪੋਸਟ ਤੇ ਦਿੱਤੀ ਪ੍ਰਤੀਕਿਰਿਆ

ਇਸ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਹੁਮਾ ਕੁਰੈਸ਼ੀ ਨੇ ਲਿਖਿਆ ਕਿ ਅਮਰ ਹੋਣ ਲਈ ਤੁਹਾਨੂੰ ਕਿਸੇ ਲੇਖਕ ਨਾਲ ਦੋਸਤੀ ਕਰਨੀ ਚਾਹੀਦੀ ਹੈ। ਜੋ ਮੈਂ ਕਰ ਲਈ ਹੈ। ਇਸ ਨੂੰ ਪਹਿਲਾਂ ਹੀ ਪੜ੍ਹਨ ਲਈ ਇੰਤਜ਼ਾਰ ਕਰ ਰਹੀ ਹਾਂ। ਟਵਿੰਕਲ ਨੇ ਜਵਾਬ ਦਿੱਤਾ ਧੰਨਵਾਦ ਹੁਮਾ। ਤੁਹਾਡੀ ਇਸ ਪੋਸਟ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਮੈਂ ਵੈਲਕਮ ਟੂ ਪੈਰਾਡਾਈਜ਼ (Welcome to paradise) ਨੂੰ ਪੜ੍ਹਨ ਲਈ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਲਾਇਬ੍ਰੇਰੀ ਵਿੱਚ ਟਵਿੰਕਲ ਦੀਆਂ ਹੋਰ ਦੋ ਕਿਤਾਬਾਂ ਆਪਣੇ ਨਵੇਂ ਸਾਥੀ ਦੀ ਉਡੀਕ ਕਰ ਰਹੀਆਂ ਹਨ। ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੈਂ ਇਸਨੂੰ ਪੜ੍ਹਨ ਲਈ ਇੰਤਜ਼ਾਰ ਨਹੀਂ ਕਰ ਸਕਦ। ਕਿਤਾਬ ਲਈ ਬਹੁਤ ਸਾਰੇ ਪਿਆਰ। ਟਵਿੰਕਲ ਨੇ ਸਤੰਬਰ ਵਿੱਚ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਉਸ ਦੇ ਨੋਟ ਦੇ ਇੱਕ ਹਿੱਸੇ ਵਿੱਚ ਲਿਖਿਆ ਸੀ ਕਿ ਛੋਟੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਮਾਪੇ ਲੌਜਿਸਟਿਕਸ ਦਾ ਪ੍ਰਬੰਧ ਕਰਦੇ ਹਨ। ਮੇਰੇ ਪੜਾਅ ਤੇ ਲੋਕਾਂ ਲਈ ਅਸੀਂ ਪ੍ਰਬੰਧਕ ਹਾਂ। ਮੈਂ ਪੰਜ ਯੂਨੀਵਰਸਿਟੀਆਂ ਵਿੱਚ ਅਪਲਾਈ ਕੀਤਾ ਇੱਕ ਦੁਆਰਾ ਰੱਦ ਹੋ ਗਿਆ। ਪਰ ਮੇਨੂੰ ਮੇਰੀ ਪਹਿਲੀ ਪਸੰਦ ਮਿਲੀ। ਫਿਰ ਮੈਨੂੰ ਕਈ ਔਖੇ ਕੰਮ ਕਰਨੇ ਪਏ। ਮੇਰੀ ਕਿਤਾਬ ਉੱਤੇ ਕੰਮ ਕਰਨਾ, ਰਹਿਣ ਲਈ ਜਗ੍ਹਾ ਲੱਭਣਾ, ਡਾਕਟਰ, ਪਲੰਬਰ, ਡਿਲੀਵਰੀ ਐਪਸ ਅਤੇ ਇੱਕ ਨਵੇਂ ਸ਼ਹਿਰ ਵਿੱਚ ਦੋਸਤ ਬਣਾਉਣਾ ਇਹ ਬਹੁਤ ਔਖਾ ਪਰ ਰੋਚਕ ਭਰਿਆ ਸੀ।