ਟਾਈਗਰ 3 ਨੇ ਬਾਕਸ ਆਫਿਸ 'ਤੇ ਮਚਾਇਆ 'ਗਦਰ'

ਫਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਦਿਨ 44.50 ਕਰੋੜ ਦੀ ਕਮਾਈ ਕਰ ਲਈ ਹੈ।

Share:

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੀ ਫਿਲਮ ਟਾਈਗਰ 3 ਇਕ ਵਾਰੀ ਫਿਰ ਫਿਲਮੀ ਪਰਦੇ ਤੇ ਧੂਮ ਮਚਾ ਰਹੀ ਹੈ। ਫਿਲਮ ਦੀਵਾਲੀ ਦੇ ਮੌਕੇ ਤੇ ਰਿਲੀਜ਼ ਹੋਈ ਹੈ। ਪਹਿਲੇ ਹੀ ਦਿਨ ਫਿਲਮ ਨੇ ਧਮਾਕੇਦਾਰ ਕਮਾਈ ਕੀਤੀ। ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਉਂਗੇ। ਫਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਦਿਨ 44.50 ਕਰੋੜ ਦੀ ਕਮਾਈ ਕਰ ਲਈ ਹੈ। ਸਲਮਾਨ ਖਾਨ ,ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਫਿਲਮ ਟਾਈਗਰ 3 ਦੇ ਗੀਤਾਂ ਦਾ ਵੀ ਖਾਸਾ ਜ਼ਿਕਰ ਹੈ। ਫਿਲਮ 'ਟਾਇਗਰ 3' ਨੇ ਬਾਕਸ ਆਫਿਸ 'ਤੇ 'ਗਦਰ' ਮਚਾ ਦਿੱਤਾ ਹੈ। ਟਾਈਗਰ ਨੇ ਪਹਿਲੇ ਦਿਨ ਘਰ ਦੇ ਬਾਕਸ ਆਫਿਸ 'ਤੇ 44.50 ਕਰੋੜ ਦੀ ਕਮਾਈ ਹੈ। ਟਾਈਗਰ 3 ਤੋਂ ਪਹਿਲਾਂ ਇਸ ਫ੍ਰੈਂਚਾਈਜ਼ ਦੇ ਦੋ ਭਾਗ ਇੱਕ ਟਾਈਗਰ (2012) ਅਤੇ ਟਾਈਗਰ ਜਿੰਦਾ ਹੈ (2017) ਟਾਈਗਰ 3 ਹਿੰਦੀ, ਤਮਿਲ ਅਤੇ ਤੇਲੁਗੁ ਵਿੱਚ ਫਿਲਮਘਰਾਂ ਵਿੱਚ ਧੂਮ ਮਚਾ ਚੁੱਕੀ ਹੈ।

ਇਹ ਵੀ ਪੜ੍ਹੋ