ਨਸੀਰੂਦੀਨ ਸ਼ਾਹ ਨੇ ਆਪਣੀ ਫਿਲਮ ਜਾਨੇ ਭੀ ਦੋ ਯਾਰੋ ਬਾਰੇ ਜਾਣੋ ਕੀ ਕਿਹਾ?

ਦਿੱਗਜ ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਆਪਣੀ ਕਲਟ-ਕਲਾਸਿਕ ਫਿਲਮ ‘ਜਾਨੇ ਭੀ ਦੋ ਯਾਰੋ’ ਦੀਆਂ ਯਾਦਾਂ ਤਾਜ਼ਾ ਕੀਤੀਆਂ ਹੈ। ਜਿਸ ਵਿੱਚ ਸ਼ਾਹ ਨੇ ਇੱਕ ਫੋਟੋਗ੍ਰਾਫਰ ਵਜੋਂ ਕੰਮ ਕੀਤਾ ਸੀ। ਅਭਿਨੇਤਾ ਨੇ ਕਿਹਾ ਕਿ ਨਿਰਦੇਸ਼ਕ ਕੁੰਦਨ ਸ਼ਾਹ ਕੋਲ ਫਿਲਮ ਨੂੰ ਐਡਿਟ ਕਰਨ ਤੋਂ ਪਹਿਲਾਂ ਬਹੁਤ ਸਾਰੀ ਫੁਟੇਜ ਸਨ, ਜੋ ਬਹੁਤ ਹੀ ਸ਼ਾਨਦਾਰ ਵੀ ਸਨ। ਪਰ ਅਫ਼ਸੋਸ ਉਸਨੇ […]

Share:

ਦਿੱਗਜ ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਆਪਣੀ ਕਲਟ-ਕਲਾਸਿਕ ਫਿਲਮ ‘ਜਾਨੇ ਭੀ ਦੋ ਯਾਰੋ’ ਦੀਆਂ ਯਾਦਾਂ ਤਾਜ਼ਾ ਕੀਤੀਆਂ ਹੈ। ਜਿਸ ਵਿੱਚ ਸ਼ਾਹ ਨੇ ਇੱਕ ਫੋਟੋਗ੍ਰਾਫਰ ਵਜੋਂ ਕੰਮ ਕੀਤਾ ਸੀ। ਅਭਿਨੇਤਾ ਨੇ ਕਿਹਾ ਕਿ ਨਿਰਦੇਸ਼ਕ ਕੁੰਦਨ ਸ਼ਾਹ ਕੋਲ ਫਿਲਮ ਨੂੰ ਐਡਿਟ ਕਰਨ ਤੋਂ ਪਹਿਲਾਂ ਬਹੁਤ ਸਾਰੀ ਫੁਟੇਜ ਸਨ, ਜੋ ਬਹੁਤ ਹੀ ਸ਼ਾਨਦਾਰ ਵੀ ਸਨ। ਪਰ ਅਫ਼ਸੋਸ ਉਸਨੇ ਫਿਲਮ ਨੂੰ ਸੰਪਾਦਨ ਟੇਬਲ ਤੇ ਬੇਰਹਿਮੀ ਨਾਲ ਕੱਟ ਦਿੱਤਾ। ਉਹ ਫੁਟੇਜ ਕਹਾਣੀ ਬਾਰੇ ਬਹੁਤ ਸਪੱਸ਼ਟਤਾ ਦਿਖਾਓਂਦੀਆ ਸਨ। ਆਈਏਐਨਐਸ ਨਾਲ ਗੱਲ ਕਰਦਿਆਂ ਨਸੀਰੂਦੀਨ ਨੇ ਕਿਹਾ ਕਿ ਮੈਂ ਫਿਲਮ ਇਸ ਲਈ ਕੀਤੀ ਕਿਉਂਕਿ ਮੈਨੂੰ ਇਹ ਸਕ੍ਰਿਪਟ ਬਹੁਤ ਮਜ਼ਾਕੀਆ ਲੱਗੀ ਸੀ। ਇਸ ਤੋਂ ਅਲਾਵਾ ਫਿਲਮ ਦੇ ਨਿਰਦੇਸ਼ਕ  ਕੁੰਦਨ ਸ਼ਾਹ ਮੇਰੇ ਬਹੁਤ ਚੰਗੇ ਦੋਸਤ ਸਨ। ਪਰ ਜਦੋਂ ਮੈਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਸੋਚਿਆ ਇਹ ਹੁਣ ਤੱਕ ਦੀ ਸਭ ਤੋਂ ਬੇਵਕੂਫੀ ਵਾਲੀ ਫਿਲਮ ਹੈ। ਅਭਿਨੇਤਾ ਨੇ ਇਹ ਵੀ ਸਾਂਝਾ ਕੀਤਾ ਕਿ ਫਿਲਮ ਵਿੱਚ ਕੰਮ ਕਰਨਾ ਇੱਕ ਮੁਸ਼ਕਲ ਪ੍ਰਕਿਰਿਆ ਸੀ। ਕਿਉਂਕਿ ਉਸਦੇ ਕਿਰਦਾਰ ਦਾ ਆਪਣਾ ਇੱਕ ਵੱਖਰਾ ਨਜ਼ਰੀਆ ਸੀ ਜੋ ਕਿ ਕੁੰਦਨ ਦੇ ਨਾਲ ਮੇਲ ਨਹੀਂ ਖਾਂਦਾ ਸੀ। ਇਸ ਕਰਕੇ ਇਹ ਕਿਰਦਾਰ ਨਿਭਾਓਣ ਵਿੱਚ ਥੋੜੀ ਪਰੇਸ਼ਾਨੀ ਵੀ ਝਲਣੀ ਪਈ। ਫਿ਼ਲਮ ਇੱਕ ਅਲੱਗ ਦੌਰ ਵਿੱਚ ਬਣੀ ਸੀ। ਅੱਜ ਦੇ ਸਮੇਂ ਤੋਂ ਬਹੁਤ ਅਲੱਗ।

 ਸਭ ਤੋ ਵੱਡੀ ਗੱਲ ਉਹਨਾਂ ਦਿਨਾਂ ਵਿੱਚ ਅਸੀਂ ਵੈਨਿਟੀ ਵੈਨ ਨਹੀਂ ਲੈ ਸਕਦੇ ਸੀ। ਸ਼ਾਹ ਨੇ ਦੱਸਿਆ ਕਿ ਅਸਲ ਵਿੱਚ ‘ਜਾਨੇ ਵੀ ਦੋ ਯਾਰੋ’ ਦੇ ਨਿਰਮਾਣ ਦੀ ਸਾਰੀ ਲਾਗਤ ਅੱਜ ਦੀ ਇੱਕ ਦਿਨ ਦੀ ਸ਼ੂਟਿੰਗ ਦੀ ਲਾਗਤ ਦੇ ਬਰਾਬਰ ਸੀ। ਇਸ ਕਿਰਦਾਰ ਬਾਰੇ ਮੇਰੇ ਵਿਚਾਰ ਅਤੇ ਮੈਂ ਇਸਨੂੰ ਕਿਵੇਂ ਖੇਡਾਂਗਾ ਇਹ ਕੁੰਦਨ ਤੋਂ ਬਿਲਕੁਲ ਵੱਖਰੇ ਸੀ। ਅਭਿਨੇਤਾ ਨੇ ਦੱਸਿਆ ਕਿ ਅਸੀਂ ਲਗਭਗ 45 ਦਿਨਾਂ ਤੱਕ ਸ਼ੂਟਿੰਗ ਕੀਤੀ ਅਤੇ ਕੁੰਦਨ ਕੋਲ ਇੰਨੀ ਜ਼ਿਆਦਾ ਸਮੱਗਰੀ ਸੀ ਕਿ ਉਸ ਨੂੰ ਬੇਰਹਿਮੀ ਨਾਲ ਫਿਲਮ ਦਾ ਸੰਪਾਦਨ ਕਰਨਾ ਪਿਆ। ਜਿੰਨੀ ਸਮੱਗਰੀ ‘ਜਾਨੇ ਭੀ ਦੋ ਯਾਰੋ’ ਵਿੱਚੋਂ ਕੱਢੀ ਗਈ ਹੈ, ਉਸ ਨਾਲ ਇੱਕ ਹੋਰ ਫ਼ਿਲਮ ਬਣ ਸਕਦੀ ਸੀ। ਪਰ ਕੁੰਦਨ ਆਪਣੇ ਦਿਮਾਗ ਵਿੱਚ ਬਹੁਤ ਸਪੱਸ਼ਟ ਸੀ ਕਿ ਉਹ ਫਿਲਮ ਤੋਂ, ਕਹਾਣੀ ਤੋਂ ਅਤੇ ਆਪਣੇ ਅਦਾਕਾਰਾਂ ਤੋਂ ਕੀ ਚਾਹੁੰਦਾ ਹੈ। ਉਹ ਮਾਰਕਸ ਬ੍ਰਦਰਜ਼ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇਹ ‘ਜਾਨੇ ਵੀ ਦੋ ਯਾਰੋ’ ਦੀ ਕਹਾਣੀ ਵਿਚ ਉਹ ਝਲਕਦਾ ਵੀ ਹੈ। ਇਸ ਫਿ਼ਲਮ ਨੂੰ ਲੈਕੇ ਬਹੁਤ ਸਾਰੀਆਂ ਯਾਦਾਂ ਹਨ। ਜੋ ਉਸ ਸਮੇਂ ਨੂੰ ਮੁੜ ਜਿਉਣ ਲਈ ਪ੍ਰੇਰਿਤ ਕਰਦੀਆਂ ਹਨ। ਉਹ ਇੱਕ ਵੱਖਰਾ ਸਮਾਂ ਸੀ। ਉਦੋਂ ਫਿਲਮਾਂ ਅਤੇ ਕਹਾਣੀਆਂ ਵੀ ਅੱਜ ਦੇ ਦੌਰ ਤੋਂ ਬਹੁਤ ਅਲੱਗ ਸਨ।