ਫਿਰ ਪੁਲਿਸ ਦੇ ਕਿਰਦਾਰ ਵਿੱਚ ਨਜ਼ਰ ਆਏਗੀ ਰਾਣੀ ਮੁਖਰਜੀ,ਫਿਲਮ ਨੂੰ ਲੈ ਕੇ ਦਿੱਤਾ ਨਵਾਂ ਅਪਡੇਟ

ਰਾਣੀ ਦਾ ਕਹਿਣਾ ਹੈ ਕਿ ਦਰਸ਼ਕਾਂ ਦੇ ਪਿਆਰ ਸਦਕਾ ਹੀ ਫ਼ਿਲਮ ਅੱਗੇ ਵਧ ਰਹੀ ਹੈ ਕਿਉਂਕਿ ਔਰਤ-ਮੁਖੀ ਫ੍ਰੈਂਚਾਇਜ਼ੀ ਫ਼ਿਲਮ ਦਾ ਚਲਣਾ ਬਹੁਤ ਔਖਾ ਹੁੰਦਾ ਹੈ। ਇਸ ਨੂੰ ਅੱਗੇ ਲਿਜਾਣ ਲਈ ਸਾਨੂੰ ਦਰਸ਼ਕਾਂ ਦੇ ਪਿਆਰ ਦੀ ਲੋੜ ਹੈ।

Share:

 

ਇਨ੍ਹੀਂ ਦਿਨੀਂ ਕਈ ਹਿੱਟ ਫਿਲਮਾਂ ਦੇ ਸੀਕਵਲ ਬਣ ਰਹੇ ਹੈ। 2014 ਵਿੱਚ ਰਿਲੀਜ਼ ਹੋਈ ਫਿਲਮ ਮਰਦਾਨੀ, ਜਿਸ ਵਿੱਚ ਰਾਣੀ ਮੁਖਰਜੀ ਅਭਿਨੀਤ ਸੀ, ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਤੋਂ ਬਾਅਦ ਇਹ ਫਰੈਂਚਾਇਜ਼ੀ ਦੇ ਰੂਪ ਵਿੱਚ ਅੱਗੇ ਵਧਿਆ। ਮਰਦਾਨੀ 2 ਸਾਲ 2019 ਵਿੱਚ ਰਿਲੀਜ਼ ਹੋਈ ਸੀ, ਹੁਣ ਖਬਰਾਂ ਆ ਰਹੀਆਂ ਹਨ ਕਿ ਮਰਦਾਨੀ 3 ਬਣ ਰਹੀ ਹੈ।

 

ਸਕ੍ਰਿਪਟ ਮਿਲਦੇ ਹੀ ਕੰਮ ਹੋਵੇਗਾ ਸ਼ੁਰੂ

ਰਾਣੀ ਦਾ ਕਹਿਣਾ ਹੈ ਕਿ ਦਰਸ਼ਕਾਂ ਦੇ ਪਿਆਰ ਸਦਕਾ ਹੀ ਫ਼ਿਲਮ ਅੱਗੇ ਵਧ ਰਹੀ ਹੈ। ਜਿੱਥੋਂ ਤੱਕ ਮਰਦਾਨੀ 3 ਦਾ ਸਵਾਲ ਹੈ, ਮੈਂ ਖੁਦ ਵਾਪਸ ਆਉਣਾ ਚਾਹੁੰਦੀ ਹਾਂ। ਹਰ ਫਿਲਮ ਚੰਗੀ ਕਹਾਣੀ ਦੀ ਤਲਾਸ਼ ਕਰਦੀ ਹੈ। ਮਰਦਾਨੀ 3 ਵੀ ਇੱਕ ਅਜਿਹੀ ਫ਼ਿਲਮ ਹੈ ਜਿਸ ਨੂੰ ਬਣਨਾ ਚਾਹੀਦਾ ਹੈ। ਪਰ ਚੰਗੀ ਸਕ੍ਰਿਪਟ ਤੋਂ ਬਿਨਾਂ ਇਸ ਦਾ ਤੀਜਾ ਭਾਗ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਅਜਿਹੇ 'ਚ ਅਸੀਂ ਚੰਗੀ ਸਕ੍ਰਿਪਟ ਦੀ ਤਲਾਸ਼ ਕਰ ਰਹੇ ਹਾਂ। ਜਿਵੇਂ ਹੀ ਸਾਨੂੰ ਚੰਗੀ ਸਕ੍ਰਿਪਟ ਮਿਲੇਗੀ, ਅਸੀਂ ਤੁਰੰਤ ਮਰਦਾਨੀ 3 'ਤੇ ਕੰਮ ਸ਼ੁਰੂ ਕਰ ਦੇਵਾਂਗੇ।

 

ਇਹ ਵੀ ਪੜ੍ਹੋ