ਵਿਵੇਕ, ਰਿਤੇਸ਼ ਅਤੇ ਆਫਤਾਬ ਦੀ ਤਿਕੜੀ ਫਿਰ ਦਰਸ਼ਕਾਂ ਨੂੰ ਕਰੇਗੀ ਲੋਟ-ਪੋਟ,ਇਸ ਫਿਲਮ ਵਿੱਚ ਆਉਣਗੇ ਨਜ਼ਰ

2004 ਵਿੱਚ ਰਿਲੀਜ਼ ਹੋਈ ਅਤੇ ਇੰਦਰ ਕੁਮਾਰ ਦੁਆਰਾ ਨਿਰਦੇਸ਼ਿਤ ਫਿਲਮ ਮਸਤੀ ਨੂੰ ਦਕਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਪਿਛਲੇ ਵੀਹ ਸਾਲਾਂ ਵਿੱਚ ਇਸ ਫਰੈਂਚਾਈਜ਼ੀ ਦੀਆਂ ਤਿੰਨ ਫਿਲਮਾਂ ਮਸਤੀ, ਗ੍ਰੈਂਡ ਮਸਤੀ ਅਤੇ ਗ੍ਰੇਟ ਗ੍ਰੈਂਡ ਮਸਤੀ, ਰਿਲੀਜ਼ ਹੋ ਚੁੱਕੀਆਂ ਹਨ।

Share:

ਬੀਤੇ ਸਾਲਾਂ ਤੋਂ ਲੈ ਕੈ ਹੁਣ ਤੱਕ ਬਹੁਤ ਸਾਰੀਆਂ ਪ੍ਰਸਿੱਧ ਅਤੇ ਹਿੱਟ ਫਿਲਮਾਂ ਦੀਆਂ ਕਹਾਣੀਆਂ ਨੂੰ ਫਰੈਂਚਾਇਜ਼ੀ ਦੇ ਰੂਪ ਵਿੱਚ ਅੱਗੇ ਲਿਆ ਜਾ ਰਿਹਾ ਹੈ। 2004 ਵਿੱਚ ਰਿਲੀਜ਼ ਹੋਈ ਅਤੇ ਇੰਦਰ ਕੁਮਾਰ ਦੁਆਰਾ ਨਿਰਦੇਸ਼ਿਤ ਫਿਲਮ ਮਸਤੀ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਪਿਛਲੇ ਵੀਹ ਸਾਲਾਂ ਵਿੱਚ ਇਸ ਫਰੈਂਚਾਈਜ਼ੀ ਨੇ ਤਿੰਨ ਫਿਲਮਾਂ ਮਸਤੀ, ਗ੍ਰੈਂਡ ਮਸਤੀ ਅਤੇ ਗ੍ਰੇਟ ਗ੍ਰੈਂਡ ਮਸਤੀ ਰਿਲੀਜ਼ ਕੀਤੀਆਂ ਹਨ।

 

ਮਸਤੀ 4 ਤੇ ਕੰਮ ਹੋਇਆ ਸ਼ੁਰੂ

ਹੁਣ ਨਿਰਮਾਤਾਵਾਂ ਨੇ ਇਸ ਫ੍ਰੈਂਚਾਇਜ਼ੀ ਦੀ ਚੌਥੀ ਫਿਲਮ 'ਮਸਤੀ 4' 'ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ ਮਸਤੀ 4 ਫਿਲਮ ਨਿਰਮਾਤਾ ਮਿਲਾਪ ਜ਼ਾਵੇਰੀ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਜਾਵੇਗੀ। ਜਦੋਂਕਿ ਇਸ ਫਰੈਂਚਾਈਜ਼ੀ ਦੀਆਂ ਪਿਛਲੀਆਂ ਤਿੰਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਇੰਦਰ ਕੁਮਾਰ ਇਸ ਫਿਲਮ ਵਿੱਚ ਨਿਰਮਾਤਾ ਅਸ਼ੋਕ ਠਾਕਰੀਆ ਦੇ ਨਾਲ ਬਤੌਰ ਨਿਰਮਾਤਾ ਸ਼ਾਮਲ ਹੋਣਗੇ।

 

ਜਲਦ ਹੋਵੇਗੀ ਅਧਿਕਾਰਤ ਘੋਸ਼ਣਾ

ਸੈਕਸ ਕਾਮੇਡੀ ਤੋਂ ਦੂਰ ਹੋ ਕੇ, ਮਸਤੀ 4 ਦਾ ਇਰਾਦਾ ਫ੍ਰੈਂਚਾਈਜ਼ੀ ਦੀ ਪਹਿਲੀ ਫਿਲਮ, ਮਸਤੀ ਵਾਂਗ ਇੱਕ ਕਾਮੇਡੀ ਫਿਲਮ ਬਣਾਉਣਾ ਹੈ। ਅਭਿਨੇਤਾ ਰਿਤੇਸ਼ ਦੇਸ਼ਮੁਖ, ਵਿਵੇਕ ਓਬਰਾਏ ਅਤੇ ਓਫਤਾਬ ਸ਼ਿਵਦਾਸਾਨੀ, ਜੋ ਕਿ ਫਰੈਂਚਾਇਜ਼ੀ ਦੀਆਂ ਪਿਛਲੀਆਂ ਤਿੰਨ ਫਿਲਮਾਂ ਦਾ ਹਿੱਸਾ ਸਨ, ਵੀ ਮਸਤੀ 4 ਵਿੱਚ ਮੁੱਖ ਭੂਮਿਕਾਵਾਂ ਨਿਭਾਉਣਗੇ। ਹਾਲਾਂਕਿ ਫਿਲਮ ਦੀਆਂ ਅਭਿਨੇਤਰੀਆਂ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਫਿਲਮ ਦੇ ਪ੍ਰੀ-ਪ੍ਰੋਡਕਸ਼ਨ 'ਤੇ ਕੰਮ ਸ਼ੁਰੂ ਹੋ ਗਿਆ ਹੈ। ਫਿਲਮ ਦੀ ਸ਼ੂਟਿੰਗ ਜਲਦੀ ਹੀ ਫਿਲਮ ਦੀ ਅਧਿਕਾਰਤ ਘੋਸ਼ਣਾ ਦੇ ਨਾਲ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ