ਫਿਲਮ 'ਫਾਈਟਰ' ਨੂੰ ਮਿਲਿਆ ਵੀਕੈਂਡ ਦਾ ਫਾਇਦਾ, ਪੜੋ ਕੀਤੀ ਕਿੰਨੀ ਕਮਾਈ

ਜਿੱਥੇ ਪਿਛਲੇ ਕੁਝ ਦਿਨਾਂ ਤੋਂ 'ਫਾਈਟਰ' ਦੀ ਕਮਾਈ ਸਿੰਗਲ ਡਿਜਿਟ 'ਚ ਸੀ। ਉੱਥੇ ਹੀ ਸ਼ਨੀਵਾਰ ਨੂੰ ਫਿਲਮ ਨੇ ਇੱਕ ਵਾਰ ਫਿਰ ਦੋਹਰੇ ਅੰਕਾਂ ਵਿੱਚ ਕਮਾਈ ਕੀਤੀ।

Share:

ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਰਿਤੀਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਐਕਸ਼ਨ ਫਿਲਮ ਫਾਈਟਰ ਦਾ ਜਲਵਾ ਵੱਡੇ ਪਰਦੇ ਤੇ ਕਾਇਮ ਹੈ। ਫਿਲਮ 26 ਜਨਵਰੀ ਤੋਂ ਲੈ ਕੇ ਹੁਣ ਤੱਕ ਕਰੋੜਾਂ ਰੁਪਏ ਦੀ ਕਮਾਈ ਕਰ ਚੁੱਕੀ ਹੈ।

ਪਹਿਲੇ ਹਫਤੇ 100 ਕਰੋੜ ਦਾ ਕਾਰੋਬਾਰ

ਫਿਲਮ ਫਾਈਟਰ ਪਹਿਲੇ ਹਫਤੇ 'ਚ 100 ਕਰੋੜ ਦਾ ਕਾਰੋਬਾਰ ਕਰਨ 'ਚ ਕਾਮਯਾਬ ਰਹੀ। ਇਸ ਤੋਂ ਬਾਅਦ ਫਿਲਮ ਨੂੰ ਹਫਤੇ ਦੇ ਦਿਨਾਂ 'ਚ ਘੱਟ ਕਲੈਕਸ਼ਨ ਦੇ ਨਾਲ ਕੰਮ ਚਲਾਉਣਾ ਪਿਆ। ਹਾਲਾਂਕਿ ਫਿਲਮ ਨੂੰ ਵੀਕੈਂਡ ਦਾ ਫਾਇਦਾ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਸੀ। ਫਿਲਮ ਨੂੰ ਇਸ ਹਫਤੇ ਵੀ ਇਹੀ ਫਾਇਦਾ ਮਿਲਿਆ ਹੈ। ਜਿੱਥੇ ਪਿਛਲੇ ਕੁਝ ਦਿਨਾਂ ਤੋਂ 'ਫਾਈਟਰ' ਦੀ ਕਮਾਈ ਸਿੰਗਲ ਡਿਜਿਟ 'ਚ ਸੀ। ਉੱਥੇ ਹੀ ਸ਼ਨੀਵਾਰ ਨੂੰ ਫਿਲਮ ਨੇ ਇੱਕ ਵਾਰ ਫਿਰ ਦੋਹਰੇ ਅੰਕਾਂ ਵਿੱਚ ਕਮਾਈ ਕੀਤੀ।

ਕੁਲ ਕਲੈਕਸ਼ਨ 162 ਕਰੋੜ

ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਨੇ ਸ਼ਨੀਵਾਰ ਨੂੰ 10.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਜਦੋਂਕਿ ਸ਼ੁੱਕਰਵਾਰ ਨੂੰ ਫਿਲਮ ਦਾ ਕਾਰੋਬਾਰ 5.75 ਕਰੋੜ ਰੁਪਏ 'ਤੇ ਰੁਕ ਗਿਆ ਸੀ। ਫਾਈਟਰ ਫਿਲਮ ਦਾ ਕੁੱਲ ਕਲੈਕਸ਼ਨ 162.75 ਕਰੋੜ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ