ਸੰਨੀ ਲਿਓਨ ਦੀਆਂ ਮਰਸਡੀਜ਼ ਸਮੇਤ ਤਿੰਨ ਕਾਰਾਂ ਬਰਬਾਦ

ਅਭਿਨੇਤਰੀ ਸੰਨੀ ਲਿਓਨ ਨੇ ਉਸ ਨੂੰ ਸਾਲਾਂ ਬੱਧੀ ਮਿਲੇ ਪਿਆਰ ਬਾਰੇ ਗੱਲ ਕੀਤੀ। ਓਸਨੇ ਦੱਸਿਆ ਕਿ ਉਸ ਨੂੰ ਅੱਜ ਵੀ ਯਾਦ ਹੈ ਕਿ ਜਦੋਂ ਉਹ ਪਹਿਲੀ ਵਾਰ ਇਸ ਦੇਸ਼ ਆਈ ਸੀ ਤਾਂ ਓਹ ਭਾਰਤੀ ਮੌਨਸੂਨ ਤੋਂ ਹੈਰਾਨ ਸੀ। ਓਸਨੇ ਕਿਹਾ “ਮੈਨੂੰ ਨਹੀਂ ਪਤਾ ਸੀ ਕਿ ਇੱਥੇ ਬਹੁਤ ਮੀਂਹ ਪੈ ਸਕਦਾ ਹੈ। ਮੈਂ ਮੁੰਬਈ ਵਿੱਚ ਸਮੁੰਦਰ […]

Share:

ਅਭਿਨੇਤਰੀ ਸੰਨੀ ਲਿਓਨ ਨੇ ਉਸ ਨੂੰ ਸਾਲਾਂ ਬੱਧੀ ਮਿਲੇ ਪਿਆਰ ਬਾਰੇ ਗੱਲ ਕੀਤੀ। ਓਸਨੇ ਦੱਸਿਆ ਕਿ ਉਸ ਨੂੰ ਅੱਜ ਵੀ ਯਾਦ ਹੈ ਕਿ ਜਦੋਂ ਉਹ ਪਹਿਲੀ ਵਾਰ ਇਸ ਦੇਸ਼ ਆਈ ਸੀ ਤਾਂ ਓਹ ਭਾਰਤੀ ਮੌਨਸੂਨ ਤੋਂ ਹੈਰਾਨ ਸੀ। ਓਸਨੇ ਕਿਹਾ “ਮੈਨੂੰ ਨਹੀਂ ਪਤਾ ਸੀ ਕਿ ਇੱਥੇ ਬਹੁਤ ਮੀਂਹ ਪੈ ਸਕਦਾ ਹੈ। ਮੈਂ ਮੁੰਬਈ ਵਿੱਚ ਸਮੁੰਦਰ ਦੇ ਬਹੁਤ ਨੇੜੇ ਰਹਿ ਰਹੀ ਸੀ। ਜਦੋਂ ਮੈਂ ਸ਼ੁਰੂ ਵਿੱਚ ਕੰਮ ਲਈ ਭਾਰਤ ਆਈ ਸੀ ਤਾਂ ਮੇਰੇ ਘਰ ਦੀਆਂ ਕੰਧਾਂ ਉਪਰੋਂ ਪਾਣੀ ਵਹਿ ਰਿਹਾ ਸੀ ਅਤੇ ਨਮੀ ਨੇ ਮੇਰੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਖ਼ਰਾਬ ਕਰ ਦਿੱਤਾ ਸੀ, ਪਰ ਫ਼ਰਵੀ ਮੈਨੂੰ ਅਜਿਹਾ ਮੌਸਮ ਪਸੰਦ ਸੀ। ਮਾਨਸੂਨ ਸਾਲ ਦੇ ਮੇਰੇ ਮਨਪਸੰਦ ਸਮਿਆਂ ਵਿੱਚੋਂ ਇੱਕ ਹੈ।” 

ਸੰਨੀ ਲਿਓਨ ਸ਼ੇਅਰ ਕਰਦੀ ਹੈ ਕਿ ਉਸਨੇ ਮਾਨਸੂਨ ਦਾ ਬਦਸੂਰਤ ਪੱਖ ਦੇਖਿਆ ਜਦੋਂ ਉਸ ਦੀਆਂ ਤਿੰਨ ਕਾਰਾਂ ਮੀਂਹ ਕਾਰਨ ਬਰਬਾਦ ਹੋ ਗਈਆਂ। ਓਸਨੇ ਕਿਹਾ ਕਿ ਮੈਂ ਬਾਰਸ਼ ਨਾਲ ਤਿੰਨ ਬਹੁਤ ਵਧੀਆ ਕਾਰਾਂ ਗੁਆ ਦਿੱਤੀਆਂ ਹਨ ਅਤੇ ਦੋ ਕਾਰਾਂ ਇੱਕੋ ਹੀ ਦਿਨ ਵਿੱਚ ਗਵਾਈਆਂ। ਇਹ ਬਹੁਤ ਭਿਆਨਕ ਸੀ, ਮੈਂ ਰੋ ਰਹੀ ਸੀ ਕਿਉਂਕਿ ਭਾਰਤ ਵਿੱਚ ਜਦੋਂ ਤੁਸੀਂ ਆਯਾਤ ਕਾਰਾਂ ਖਰੀਦਦੇ ਹੋ ਤਾਂ ਤੁਸੀਂ ਇਸ ‘ਤੇ ਬਹੁਤ ਸਾਰਾ ਟੈਕਸ ਅਦਾ ਕਰਦੇ ਹੋ। ਇੱਕ ਅੱਠ ਸੀਟਰ ਮਰਸਡੀਜ਼ ਗੱਡੀ ਸੀ। ਮੈਂ ਖੁਸ਼ ਨਹੀਂ ਸੀ, ਪਰ ਇਹ ਠੀਕ ਹੈ, ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਅਸੀਂ ਭੌਤਿਕਵਾਦੀ ਚੀਜ਼ਾਂ ਨੂੰ ਬਦਲ ਸਕਦੇ ਹਾਂ ਅਤੇ ਕੋਈ ਬਹੁਤੀ ਦੁਖ ਵਾਲੀ ਗੱਲ ਨਹੀਂ ਸੀ। ਹੁਣ ਮੈਂ ਭਾਰਤ ਦੀ ਬਣੀ ਇੱਕ  ਸ਼ਾਨਦਾਰ ਗੱਡੀ ਚਲਾਉਂਦੀ ਹਾਂ ਜੋ ਮਾਨਸੂਨ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ। ਮੈਂ ਉਸ ਵਕਤ ਗਲਤ ਕਾਰ ਖਰੀਦੀ ਸੀ ਪਰ ਹੁਣ ਮੈਨੂੰ ਭਾਰਤ ਦੀਆਂ ਬਣੀਆਂ ਕਾਰਾਂ ਪਸੰਦ ਹਨ। 

42 ਸਾਲਾਂ ਅਦਾਕਾਰਾ  ਨੇ ਆਪਣੀਆ ਬਹੁਤ ਸਾਰੀਆਂ ਦਿਲਚਸਪ ਗੱਲਾ ਸਾਂਝੀਆਂ ਕੀਤੀਆਂ। ਸੰਨੀ ਲਿਓਨ ਤਿੰਨ ਬੱਚਿਆਂ ਦੀ ਮਾਂ ਹੈ – ਧੀ ਨਿਸ਼ਾ ਅਤੇ ਪੁੱਤਰ ਆਸ਼ੇਰ ਅਤੇ ਨੂਹ। ਜਦੋਂ ਪੱਤਰਕਾਰ ਨੇ ਉਸਨੂੰ ਪੁੱਛਿਆ ਕਿ ਕੀ ਓਹ ਬੱਚਿਆ ਨੂੰ ਮੌਸਮ ਵਿੱਚ ਗਿੱਲੇ ਹੋਣ ਦਿੰਦੀ ਹੈ? ਉਹ ਚੁਟਕੀ ਲੈਂਦੀ ਹੈ ਅਤੇ ਕਹਿੰਦੀ ਹੀ ਕਿ ਮੈਂ ਚਾਹੁੰਦੀ ਹਾਂ ਕਿ ਉਹ ਬਾਰਸ਼ ਵਿੱਚ ਭਿੱਜਣ ਅਤੇ ਛੱਪੜਾਂ ਵਿੱਚ ਛਾਲ ਮਾਰਦੇ ਹੋਏ ਇਸਦਾ ਆਨੰਦ ਲੈਣ। ਮੈਂ ਉਨ੍ਹਾਂ ਨੂੰ ਮੀਂਹ ਵਿੱਚ ਬੂਟਾਂ ਨਾਲ ਜੈਕਟਾਂ ਪਵਾ ਦੇਂਦੀ ਹਾਂ ਤਾਂਕਿ ਉਹ ਬਰਸਾਤ ਕਰਕੇ ਬਿਮਾਰ ਨਾ ਹੋਣ। ਕੁਝ ਅਜਿਹੀਆਂ ਚੀਜ਼ਾਂ ਹਨ ਜੋ ਅਸੀਂ ਇਸ ਮੌਸਮ ਵਿੱਚ ਨਹੀਂ ਕਰਦੇ ਹਾਂ ਜਿਵੇ ਬਾਹਰ ਦੀਆਂ ਮਿਠਾਈਆਂ ਖਾਣਾ। ਓਸਨੇ ਅੱਗੇ ਕਿਹਾ ਕਿ ਮੈਂ ਆਪਣੇ ਬੱਚਿਆਂ ਨਾਲ ਇਕ ਵਾਅਦੇ ਵਜੋਂ, ਕੁਛ ਨਾ ਕੁਛ ਪਕਾਉਂਦੀ ਰਹਿੰਦੀ  ਹਾਂ। ਉਹ ਕੇਕ, ਕੂਕੀਜ਼ ਖਾਣਾ ਪਸੰਦ ਕਰਦੇ ਹਨ, ਹੁਣ ਵੀ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਘਰ ਦਾ ਕੁਝ ਬਣਾ ਕੇ ਦੇਵਾਗੀ, ਇਸ ਲਈ ਮੈਂ ਉਸੇ ਵਿੱਚ ਰੁੱਝੀ ਹੋਈ ਹਾਂ।