ਐਕਸ਼ਨ ਥ੍ਰਿਲਰ ‘ਚ ਨਜਰ ਆਉਣਗੇ Sunny Deol

ਮੁੰਬਈ. ਬਾਲੀਵੁੱਡ ਅਦਾਕਾਰ Sunny Deol ਨਿਰਦੇਸ਼ਕ ਜੋੜੀ ਅੱਬਾਸ-ਮਸਤਾਨ ਦੀ ਐਕਸ਼ਨ ਥ੍ਰਿਲਰ ਫਿਲਮ ‘ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਆਮਿਰ ਖਾਨ ਦੀ ਪ੍ਰੋਡਕਸ਼ਨ ‘ਲਾਹੌਰ 1947’ ‘ਚ ਕੰਮ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਸੰਨੀ ਦਿਓਲ ਅੱਬਾਸ-ਮਸਤਾਨ […]

Share:

ਮੁੰਬਈ. ਬਾਲੀਵੁੱਡ ਅਦਾਕਾਰ Sunny Deol ਨਿਰਦੇਸ਼ਕ ਜੋੜੀ ਅੱਬਾਸ-ਮਸਤਾਨ ਦੀ ਐਕਸ਼ਨ ਥ੍ਰਿਲਰ ਫਿਲਮ ‘ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਆਮਿਰ ਖਾਨ ਦੀ ਪ੍ਰੋਡਕਸ਼ਨ ‘ਲਾਹੌਰ 1947’ ‘ਚ ਕੰਮ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਸੰਨੀ ਦਿਓਲ ਅੱਬਾਸ-ਮਸਤਾਨ ਨਾਲ ਐਕਸ਼ਨ ਥ੍ਰਿਲਰ ਫਿਲਮ ਕਰਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਵਿਸ਼ਾਲ ਰਾਣਾ ਪ੍ਰੋਡਿਊਸ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਅੱਬਾਸ ਮਸਤਾਨ ਅਤੇ ਸੰਨੀ ਦਿਓਲ ਵਿਚਕਾਰ ਲੰਬੇ ਸਮੇਂ ਤੋਂ ਇਕ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਹੁਣ ਆਖਰਕਾਰ ਗੱਲ ਸਹੀ ਹੋ ਗਈ ਹੈ। ਇਹ ਇੱਕ ਵੱਡੇ ਪੈਮਾਨੇ ਦੀ ਐਕਸ਼ਨ ਥ੍ਰਿਲਰ ਫਿਲਮ ਬਣਨ ਜਾ ਰਹੀ ਹੈ, ਜੋ ਟਵਿਸਟ ਅਤੇ ਟਰਨ ਨਾਲ ਭਰਪੂਰ ਹੋਵੇਗੀ। ਮੇਕਰਸ ਨੇ ਸੰਨੀ ਦਿਓਲ ਸਟਾਰਰ ਐਕਸ਼ਨ ਥ੍ਰਿਲਰ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਮ 2024 ਦੇ ਸ਼ੁਰੂ ਵਿੱਚ ਫਲੋਰ ‘ਤੇ ਜਾਵੇਗੀ।