ਸੰਨੀ ਦਿਓਲ ਨੇ ਬਾਰਡਰ 2 ਦਾ ਕੀਤਾ ਖੁਲਾਸਾ

ਸੰਨੀ ਦਿਓਲ ਨੇ ਕਿਹਾ ਕਿ ਨਿਰਮਾਤਾ ਉਸ ਦੀਆਂ ਪਿਛਲੀਆਂ ਫਿਲਮਾਂ ਨੂੰ ਫਰੈਂਚਾਇਜ਼ੀ ਬਣਾਉਣਾ ਚਾਹੁੰਦੇ ਸਨ, ਪਰ ਗਦਰ 2 ਦੀ ਸਫਲਤਾ ਤੋਂ ਪਹਿਲਾਂ ਅਜਿਹਾ ਕਰਨ ਲਈ ਉਨ੍ਹਾਂ ਨੂੰ ਭਰੋਸਾ ਨਹੀਂ ਸੀ। ਰਿਪੋਰਟਾਂ ਦੇ ਮੁਤਾਬਿਕ, ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਜੇਪੀ ਦੱਤਾ ਦੀ 1997 ਦੀ ਬਲਾਕਬਸਟਰ ਵਾਰ ਫਿਲਮ ਬਾਰਡਰ ਤੋਂ ਆਪਣੇ ਆਈਕੋਨਿਕ ਕਿਰਦਾਰ ਨੂੰ […]

Share:

ਸੰਨੀ ਦਿਓਲ ਨੇ ਕਿਹਾ ਕਿ ਨਿਰਮਾਤਾ ਉਸ ਦੀਆਂ ਪਿਛਲੀਆਂ ਫਿਲਮਾਂ ਨੂੰ ਫਰੈਂਚਾਇਜ਼ੀ ਬਣਾਉਣਾ ਚਾਹੁੰਦੇ ਸਨ, ਪਰ ਗਦਰ 2 ਦੀ ਸਫਲਤਾ ਤੋਂ ਪਹਿਲਾਂ ਅਜਿਹਾ ਕਰਨ ਲਈ ਉਨ੍ਹਾਂ ਨੂੰ ਭਰੋਸਾ ਨਹੀਂ ਸੀ। ਰਿਪੋਰਟਾਂ ਦੇ ਮੁਤਾਬਿਕ, ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਜੇਪੀ ਦੱਤਾ ਦੀ 1997 ਦੀ ਬਲਾਕਬਸਟਰ ਵਾਰ ਫਿਲਮ ਬਾਰਡਰ ਤੋਂ ਆਪਣੇ ਆਈਕੋਨਿਕ ਕਿਰਦਾਰ ਨੂੰ ਦੁਬਾਰਾ ਪੇਸ਼ ਕਰੇਗਾ। ਇਸ ਤੋਂ ਪਹਿਲਾਂ ਕਿ ਅਭਿਨੇਤਾ ਨੇ ਇਹ ਹਵਾ ਸਾਫ਼ ਕਰ ਦਿੱਤੀ ਕਿ ਉਸਨੇ ਅਜੇ ਤੱਕ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ। ਹੁਣ, ਦ ਰਣਵੀਰ ਸ਼ੋਅ ‘ ਤੇ ਸੰਨੀ ਨੇ ਖੁਲਾਸਾ ਕੀਤਾ ਕਿ ਉਹ ਬਾਰਡਰ 2 ਨੂੰ 2015 ਵਿੱਚ ਸ਼ੁਰੂ ਕਰਨਾ ਸੀ ਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੂੰ ਬੰਦ ਕੀਤਾ ਗਿਆ ਸੀ। 

ਸੰਨੀ ਦਿਓਲ ਨੇ ਇਕ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਮੈਂ ਇਹ ਵੀ ਸੁਣਿਆ ਹੈ ਕਿ ਉਹ ਬਾਰਡਰ 2 ਬਣਾ ਰਹੇ ਹਨ ਪਰ ਯੇ ਹਮ ਬਹੂਤ ਪਹਿਲੇ ਕਰਨ ਵਾਲੇ ਥੇ 2015 ਮੇਂ। ਪਰ ਫਿਰ ਮੇਰੀ ਫਿਲਮ ਨਹੀਂ ਚੱਲੀ ਤਾਂ ਲੋਕ ਘਬਰਾ ਕੇ ਬਾਰਡਰ ਨੂੰ ਬਣਾਉਣ ਤੋਂ ਡਰ ਗਏ। ਅਬ ਸਬ ਬੋਲ ਰਹੇ ਹੈਂ ਹਮੇ ਕਰਨੀ ਹੈ। ਸੰਨੀ ਨੇ ਪੌਡਕਾਸਟ ‘ਤੇ ਕਿਹਾ, ਅਸੀਂ ਇਸਨੂੰ ਬਹੁਤ ਪਹਿਲਾਂ, 2015 ਵਿੱਚ ਸ਼ੁਰੂ ਕਰਨਾ ਚਾਹੁੰਦੇ ਸੀ। ਪਰ ਉਦੋਂ ਮੇਰੀ ਫਿਲਮ ਫਲਾਪ ਹੋ ਗਈ ਸੀ, ਇਸ ਲਈ ਲੋਕ ਇਸ ਨੂੰ ਬਣਾਉਣ ਤੋਂ ਡਰ ਗਏ ਸਨ। ਹੁਣ, ਹਰ ਕੋਈ ਇਸਨੂੰ ਬਣਾਉਣਾ ਚਾਹੁੰਦਾ ਹੈ। 

2015 ਦੀ ਫਿਲਮ ਜਿਸਦਾ ਉਹ ਜ਼ਿਕਰ ਕਰ ਰਿਹਾ ਹੈ ਉਹ ਰਾਧਿਕਾ ਰਾਓ ਅਤੇ ਵਿਨੈ ਸਪਰੂ ਦੀ ਰੋਮਾਂਟਿਕ ਕਾਮੇਡੀ ਆਈ ਲਵ ਨਿਊ ਈਅਰ ਹੋ ਸਕਦੀ ਹੈ, ਜਿਸ ਵਿੱਚ ਸੰਨੀ ਦਿਓਲ ਨੇ ਕੰਗਨਾ ਰਣੌਤ ਦੇ ਨਾਲ ਅਭਿਨੈ ਕੀਤਾ ਸੀ। ਇਹ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਆਰਾ ਤਿਆਰ ਕੀਤਾ ਗਿਆ ਸੀ। ਸਨੀ ਨੇ ਕਿਹਾ ਕਿ ਉਹ ਕਿਰਦਾਰ ਸੱਚਮੁੱਚ ਬਹੁਤ ਪਿਆਰੇ ਸਨ। ਅੱਜ ਜਦੋਂ ਵੀ ਮੈਂ ਓਹ ਫਿਲਮ ਦੇਖਦਾ ਹਾਂ, ਮੈਂ ਉਨ੍ਹਾਂ ਕਿਰਦਾਰਾਂ ਦਾ ਵਿਸਥਾਰ ਦੇਖਣਾ ਚਾਹੁੰਦਾ ਹਾਂ। ਮੈਨੂੰ ਅਜਿਹਾ ਕਰਨ ਦਾ ਮਨ ਹੈ, ਪਰ ਕਹਾਣੀ ਉਸ ਕਿਰਦਾਰ ਨੂੰ ਸਹੀ ਠਹਿਰਾਉਣੀ ਚਾਹੀਦੀ ਹੈ ਤਾਂ ਹੀ ਲੋਕ ਫਿਲਮ ਦੇਖਣ ਆਉਂਦੇ ਹਨ। ਮੈਨੂੰ ਉਮੀਦ ਹੈ ਕਿ ਇਹ ਮਜ਼ੇਦਾਰ ਹੋਵੇਗਾ, ਉਹ ਨਿਰਾਸ਼ ਨਹੀਂ ਹੋਣਗੇ, ਉਨਾਂ ਨੂੰ ,ਮਜ਼ਾ ਆਵੇਗਾ ਜਿਵੇਂ ਕਿ ਉਹਨਾਂ ਨੂੰ ਮੇਰੀ ਫਿਲਮ ਗਦਰ 2 ਵਿੱਚ ਉਹ ਮਜ਼ਾ ਆ ਰਿਹਾ ਹੈ। ਸੰਨੀ ਨੇ ਪੌਡਕਾਸਟ ਵਿੱਚ ਅਪਣੀ ਜ਼ਿਦੰਗੀ ਨਾਲ ਜੁੜੇ ਕਈ ਕਿਸੇ ਸਾਂਝੇ ਕੀਤੇ। ਓਸਨੇ ਅਪਣੇ ਆਉਣ ਵਾਲੇ ਕੰਮਾ ਦਾ ਵੇਰਵਾ ਵੀ ਸਾਂਝਾ ਕੀਤਾ।