‘ਯੂਨਾਈਟਿਡ ਕੱਚੇ’ ਵਿੱਚ ਸੁਨੀਲ ਗਰੋਵਰ ਦੁਆਰਾ ਯੂਕੇ ਦੀ ਸ਼ਾਨਦਾਰ ਯਾਤਰਾ

ਮਾਨਵ ਸ਼ਾਹ ਦੁਆਰਾ ਨਿਰਦੇਸ਼ਤ ‘ਯੂਨਾਈਟਿਡ ਕੱਚੇ’ ਦਾ, 31 ਮਾਰਚ, 2023 ਨੂੰ ਜੀ5 ਗਲੋਬਲ ‘ਤੇ ਵਿਸ਼ਵ ਡਿਜੀਟਲ ਪ੍ਰੀਮੀਅਰ ਹੋਵੇਗਾ। ਸੁਨੀਲ ਗਰੋਵਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਸਦਾ ‘ਫਸਟ ਲੁੱਕ’ ਪੋਸਟਰ ਜਾਰੀ ਕੀਤਾ ਹੈ। ਕਾਮੇਡੀ-ਡਰਾਮਾ ਵੈੱਬ ਸੀਰੀਜ਼ ਟੈਂਗੋ (ਸੁਨੀਲ ਗਰੋਵਰ ਦੁਆਰਾ ਨਿਭਾਈ ਗਈ ਭੂਮਿਕਾ) ਦੇ ਆਲੇ-ਦੁਆਲੇ ਘੁੰਮਦੀ ਹੈ ਜਿਸਦੀ ਜਿੰਦਗੀ ਵਿੱਚ ਪ੍ਰਮੁੱਖ ਇੱਛਾ ਪੰਜਾਬ ਵਿੱਚ […]

Share:

ਮਾਨਵ ਸ਼ਾਹ ਦੁਆਰਾ ਨਿਰਦੇਸ਼ਤ ‘ਯੂਨਾਈਟਿਡ ਕੱਚੇ’ ਦਾ, 31 ਮਾਰਚ, 2023 ਨੂੰ ਜੀ5 ਗਲੋਬਲ ‘ਤੇ ਵਿਸ਼ਵ ਡਿਜੀਟਲ ਪ੍ਰੀਮੀਅਰ ਹੋਵੇਗਾ। ਸੁਨੀਲ ਗਰੋਵਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਸਦਾ ‘ਫਸਟ ਲੁੱਕ’ ਪੋਸਟਰ ਜਾਰੀ ਕੀਤਾ ਹੈ। ਕਾਮੇਡੀ-ਡਰਾਮਾ ਵੈੱਬ ਸੀਰੀਜ਼ ਟੈਂਗੋ (ਸੁਨੀਲ ਗਰੋਵਰ ਦੁਆਰਾ ਨਿਭਾਈ ਗਈ ਭੂਮਿਕਾ) ਦੇ ਆਲੇ-ਦੁਆਲੇ ਘੁੰਮਦੀ ਹੈ ਜਿਸਦੀ ਜਿੰਦਗੀ ਵਿੱਚ ਪ੍ਰਮੁੱਖ ਇੱਛਾ ਪੰਜਾਬ ਵਿੱਚ ਆਪਣੇ ਪਿੰਡ ਨੂੰ ਛੱਡ ਕੇ ਵਿਦੇਸ਼ ਜਾਣ ਦੀ ਰਹੀ। ਇਹ ਸੁਪਨਾ ਉਸਨੂੰ ਉਸਦੇ ਸਵਰਗਵਾਸੀ ਪਿਤਾ ਅਤੇ ਦਾਦਾ ਦੁਆਰਾ ਦਿਖਾਇਆ ਗਿਆ ਸੀ, ਜਿਸ ਵਿੱਚ ਦੋਵੇਂ ਇੱਕ ਬਿਹਤਰ ਜ਼ਿੰਦਗੀ ਲਈ ਵਿਦੇਸ਼ ਵਸਣ ਦੀ ਇੱਛਾ ਰੱਖਦੇ ਸਨ।

ਟੈਂਗੋ ਆਖਰਕਾਰ ਯੂਕੇ ਜਾਣ ਵਿੱਚ ਸਫਲ ਹੋ ਜਾਂਦਾ ਹੈ, ਪਰ ਕੱਚੇ ਦੇ ਰੂਪ ਵਿੱਚ, ਭਾਵ ‘ਇੱਕ ਅਣਅਧਿਕਾਰਤ ਪ੍ਰਵਾਸੀ’ ਦੇ ਤੌਰ ’ਤੇ ਪਰ ਉਸਦਾ ਵੀਜ਼ਾ ਜਲਦੀ ਹੀ ਖਤਮ ਹੋ ਜਾਵੇਗਾ ਅਤੇ ਉਸਨੂੰ ਇੱਕ ਗੈਰ-ਕਾਨੂੰਨੀ ਪ੍ਰਵਾਸੀ ਮੰਨਿਆ ਜਾਵੇਗਾ ਜੋ ਵਿਦੇਸ਼ ਵਿੱਚ ਰਹਿਣ ਦੇ ਉਸਦੇ ਅਸਲ ਸੰਘਰਸ਼ ਨੂੰ ਸ਼ੁਰੂ ਕਰ ਦੇਵੇਗਾ! ਸੁਨੀਲ ਗਰੋਵਰ ਤੋਂ ਇਲਾਵਾ, ਵੈੱਬ ਸੀਰੀਜ਼ ਵਿਚ ਸਪਨਾ ਪੱਬੀ, ਨਿਖਿਲ ਵਿਜੇ, ਮਨੂ ਰਿਸ਼ੀ ਚੱਢਾ, ਨਯਨੀ ਦੀਕਸ਼ਿਤ, ਦੀਕਸ਼ਾ ਜੁਨੇਜਾ, ਨੀਲੂ ਕੋਹਲੀ, ਪੂਜਨ ਛਾਬੜਾ ਅਤੇ ਸਤੀਸ਼ ਸ਼ਾਹ ਵੀ ਹਨ।

ਨਿਰਦੇਸ਼ਕ ਮਾਨਵ ਸ਼ਾਹ ਨੇ ਇਸ ਸੀਰੀਜ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ, “ਭਾਰਤ ਵਿੱਚ ਹਰ ਕੋਈ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰੇਗਾ। ‘ਯੂਨਾਈਟਿਡ ਕੱਚੇ’ ਇੱਕ ਹਲਕਾ-ਫੁਲਕਾ ਅਤੇ ਹਾਸੇ-ਠੱਠੇ ਨਾਲ ਭਰਭੂਰ ਸ਼ੋਅ ਹੈ ਜੋ ਉਹਨਾਂ ਲੋਕਾਂ ਦੇ ਜੀਵਨ ਦੀ ਕਹਾਣੀ ਬਿਆਨ ਕਰਦਾ ਹੈ ਜਿਹੜੇ ਵਿਦੇਸ਼ ਵਿੱਚ ਸੈੱਟ ਹੋਣ ਲਈ ਕੁਝ ਵੀ ਕਰਨਗੇ ਅਤੇ ਕਿਵੇਂ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ਾਂ ਦੇ ਲੋਕ ਇੱਕ ਦੂਜੇ ਦਾ ਸਮਰਥਨ ਕਰਨ ਲਈ ਇੱਕ-ਜੁੱਟ ਹੁੰਦੇ ਹਨ। ਯੋਡਲੀ ਫਿਲਮਜ਼ ਅਤੇ ਜੀ5 ਇਸ ਸ਼ੋਅ ਵਿੱਚ ਸ਼ਾਨਦਾਰ ਸਹਿਯੋਗੀ ਰਹੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਦਰਸ਼ਕ ਸਾਡੇ ਦੁਆਰਾ ਕੀਤੇ ਗਏ ਕੰਮਾਂ ਦਾ ਆਨੰਦ ਲੈਣਗੇ।”

‘ਯੂਨਾਈਟਿਡ ਕੱਚੇ’ ਦਾ ਨਿਰਮਾਣ ਯੋਡਲੀ ਫਿਲਮਜ਼ ਨੇ ਕੀਤਾ ਹੈ। ਵੈੱਬ ਸੀਰੀਜ਼ ਦਾ ਪ੍ਰੀਮੀਅਰ ਵਿਸ਼ੇਸ਼ ਤੌਰ ‘ਤੇ ਜੀ5 ਗਲੋਬਲ ‘ਤੇ ਹੋਵੇਗਾ।

ਕਹਾਣੀ

ਕਹਾਣੀ ਤੇਜਿੰਦਰ ‘ਟੈਂਗੋ’ ਗਿੱਲ ਦੇ ਇਰਦ-ਗਿਰਦ ਘੁੰਮਦੀ ਹੈ, ਉਹ ਇੱਕ ਅਜਿਹਾ ਪੰਜਾਬੀ ਹੈ ਜੋ ਕਿਸੇ ਹੋਰ ਦੇਸ਼ ਵਿੱਚ ਵਸਣਾ ਚਾਹੁੰਦਾ ਹੈ। ਟੈਂਗੋ ਯੂਨਾਈਟਿਡ ਕਿੰਗਡਮ ਲਈ ਸੈਰ-ਸਪਾਟਾ (ਟੂਰਿਸਟ) ਵੀਜ਼ਾ ਲੈਂਦਾ ਹੈ ਅਤੇ ਦੂਰ ਦੀ ਨਾ ਸੋਚਦੇ ਹੋਏ ਉਥੇ ਲਈ ਰਵਾਨਾ ਹੋ ਜਾਂਦਾ ਹੈ। ਕੀ ਟੈਂਗੋ ਦਾ ਯੂਕੇ ਵਿੱਚ ਰਹਿਣ ਦਾ ਸੁਪਨਾ ਪੂਰਾ ਹੋਵੇਗਾ? ਸੀਰੀਜ਼, ਇਸ ਸਭ ਦਾ ਖੁਲਾਸਾ ਐਪੀਸੋਡ ਦਰ ਐਪੀਸੋਡ ਕਰੇਗੀ।