‘ਸਟੋਲਨ’ ਦੀ ਪਹਿਲੀ ਝਲਕ: ਅਭਿਸ਼ੇਕ ਬੈਨਰਜੀ ਦੀ ਲੁੱਕ ਨੂੰ ਮਿਲੀ ਸਲਾਹਣਾ

ਅਭਿਨੇਤਾ ਅਭਿਸ਼ੇਕ ਬੈਨਰਜੀ ਦੀ ਆਉਣ ਵਾਲੀ ਫਿਲਮ ‘ਸਟੋਲਨ’ ਦੀ ਪਹਿਲੀ ਝਲਕ ਜਾਰੀ ਕੀਤੀ ਗਈ ਹੈ। ਜਿਸ ਨਾਲ ਦਰਸ਼ਕਾਂ ਨੂੰ ਕਈ ਉਮੀਦਾਂ ਹਨ। ਇਸ ਵਿੱਚ ਅਭਿਨੇਤਾ ਦੀ ਲੁੱਕ ਭਾਵੇਂ ਦੁਖੀ ਹਾਲਤ ਨੂੰ ਦਰਸਾਉੰਦੀ ਹੈ, ਪਰ ਇਸ ਨੂੰ ਖੂਬ ਸਲਾਹਿਆ ਜਾ ਰਿਹਾ ਹੈ। ਇਸ ਲੁੱਕ ਵਿੱਚ ਜਖਮ, ਇੱਕ ਸੁੱਜੀ ਹੋਈ ਅੱਖ ਅਤੇ ਉਸਦੇ ਚਿਹਰੇ ਉੱਤੇ ਭਿਆਨਕ ਦਾਗ […]

Share:

ਅਭਿਨੇਤਾ ਅਭਿਸ਼ੇਕ ਬੈਨਰਜੀ ਦੀ ਆਉਣ ਵਾਲੀ ਫਿਲਮ ‘ਸਟੋਲਨ’ ਦੀ ਪਹਿਲੀ ਝਲਕ ਜਾਰੀ ਕੀਤੀ ਗਈ ਹੈ। ਜਿਸ ਨਾਲ ਦਰਸ਼ਕਾਂ ਨੂੰ ਕਈ ਉਮੀਦਾਂ ਹਨ। ਇਸ ਵਿੱਚ ਅਭਿਨੇਤਾ ਦੀ ਲੁੱਕ ਭਾਵੇਂ ਦੁਖੀ ਹਾਲਤ ਨੂੰ ਦਰਸਾਉੰਦੀ ਹੈ, ਪਰ ਇਸ ਨੂੰ ਖੂਬ ਸਲਾਹਿਆ ਜਾ ਰਿਹਾ ਹੈ। ਇਸ ਲੁੱਕ ਵਿੱਚ ਜਖਮ, ਇੱਕ ਸੁੱਜੀ ਹੋਈ ਅੱਖ ਅਤੇ ਉਸਦੇ ਚਿਹਰੇ ਉੱਤੇ ਭਿਆਨਕ ਦਾਗ ਹਨ। ਇਹ ਕਮਾਲ ਦਾ ਪ੍ਰਦਰਸ਼ਨ ਵੇਨਿਸ ਫਿਲਮ ਫੈਸਟੀਵਲ ਦੇ ਸ਼ਾਨਦਾਰ ਮੰਚ ਤੇ ਹੋਇਆ। ਜਿੱਥੇ ‘ਸਟੋਲਨ’ ਦਾ ਵਿਸ਼ੇਸ਼ ਪ੍ਰੀਮੀਅਰ ਰੱਖਿਆ ਗਿਆ ਸੀ।

ਸਟੋਲਨ ਬਾਰੇ ਗੱਲ ਕਰਦੇ ਹੋਏ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਸਟੋਲਨ ਇੱਕ ਅਸਾਧਾਰਨ ਫਿਲਮ ਹੈ। ਇਸ ਤੇ ਕੰਮ ਕਰਨਾ ਸ਼ਾਨਦਾਰ ਰਿਹਾ ਹੈ। ਇਹ ਬਹੁਤ ਖਾਸ ਮਹਿਸੂਸ ਹੁੰਦਾ ਹੈ ਅਤੇ ਵੇਨਿਸ ਫਿਲਮ ਫੈਸਟੀਵਲ ਵਿੱਚ ਇਸ ਦੇ ਪ੍ਰੀਮੀਅਰ ਦੌਰਾਨ ਸਾਡੀ ਫਿਲਮ ਲਈ ਇੰਨਾ ਪਿਆਰ ਹਾਸਿਲ ਹੋਇਆ ਹੈ। ਇਸ ਲਈ ਮੈਂ ਸਭ ਦਾ ਬਹੁਤ ਧੰਨਵਾਦੀ ਹਾਂ। ਸਾਡੀ ਫਿਲਮ ਨੂੰ ਜੋ ਖੜ੍ਹੀ ਤਾਰੀਫ ਮਿਲੀ ਉਹ ਇੱਕ ਅਭੁੱਲ ਪਲ ਸੀ। ਇੱਕ ਅਭਿਨੇਤਾ ਦੇ ਰੂਪ ਵਿੱਚ ਇਹ ਮੇਰੇ ਲਈ ਸਭ ਤੋਂ ਵੱਡਾ ਇਨਾਮ ਰਿਹਾ ਹੈ।

ਸਟੋਲਨ’ ਦੀ ਤੀਬਰ ਪਹਿਲੀ ਝਲਕ ਨੂੰ ਦੱਸਦੇ ਹੋਏ ਅਭਿਨੇਤਾ ਨੇ ਲਿਖਿਆ ਕਿ ਮੇਰੇ ਕਿਰਦਾਰ ਗੌਤਮ ਬਾਂਸਲ ਦੀ ਪਹਿਲੀ ਝਲਕ ਬਾਹਰ ਆ ਗਈ ਹੈ। ਵਿਸ਼ੇਸ਼ ਤੌਰ ‘ਤੇ ਵੈਰਾਇਟੀਜ਼ ਵੈਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਅੰਕ 2 ‘ਤੇ। ਅਸੀਂ ਦਰਸ਼ਕਾਂ ਦੇ ਨਿੱਘੇ ਅਤੇ ਭਾਵਨਾਤਮਕ ਹੁੰਗਾਰੇ ਤੋਂ ਬਹੁਤ ਖੁਸ਼ ਹਾਂ। ਵੇਨਿਸ ਬਿਏਨਲੇ ਵਿਖੇ ਸਾਡੇ ਸ਼ਾਨਦਾਰ ਵਿਸ਼ਵ ਪ੍ਰੀਮੀਅਰ ਲਈ ਸਾਡੇ ਨਾਲ ਖੜਾ ਹੋਇਆ। ਹਰ ਉਸ ਵਿਅਕਤੀ ਦਾ ਨਿੱਘਾ ਧੰਨਵਾਦ ਜੋ ਬਾਹਰ ਆਏ ਅਤੇ ਸਾਡੀ ਫਿਲਮ ਸਟੋਲਨ ਦਾ ਸਮਰਥਨ ਕੀਤਾ।ਇਹ ਫਿਲਮ ਅਭਿਸ਼ੇਕ ਬੈਨਰਜੀ ਦੀ ਲੀਡ ਦੇ ਤੌਰ ਤੇ ਪਹਿਲੀ ਫਿਲਮ ਨੂੰ ਚਿੰਨ੍ਹਿਤ ਕਰਦੀ ਹੈ। ਸਕ੍ਰੀਨਿੰਗ ਤੋਂ ਬਾਅਦ ਇਸ ਨੂੰ ਪੰਜ ਮਿੰਟ ਲਈ ਖੜ੍ਹੇ ਹੋ ਕੇ  ਸਲਾਹਿਈ ਗਿਆ। ਸਟੋਲਨ ਇੱਕ ਪੰਜ ਮਹੀਨਿਆਂ ਦੇ ਬੱਚੇ ਨੂੰ ਉਸਦੀ ਮਾਂ ਤੋਂ ਅਗਵਾ ਕੀਤੇ ਜਾਣ ਦੀ ਕਹਾਣੀ ਬਿਆਨ ਕਰਦੀ ਹੈ।  ਇਹ ਘਟਨਾ ਆਪਣੇ ਭਰਾਵਾਂ ਗੌਤਮ ਅਤੇ ਰਮਨ ਦਾ ਧਿਆਨ ਖਿੱਚਦੀ ਹੈ। ਜਿਸ ਨਾਲ ਉਹਨਾਂ ਨੂੰ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਦੇ ਰਿਸ਼ਤਿਆਂ ਅਤੇ ਵਿਸ਼ਵਾਸਾਂ ਨੂੰ ਪਰਖਦੀਆਂ ਹਨ।

ਹਾਲ ਹੀ ਵਿੱਚ ਅਭਿਸ਼ੇਕ ਬੈਨਰਜੀ ਇੱਕੋ ਦਿਨ ਤੇ ਆਪਣੀਆਂ ਦੋ ਹਾਲੀਆ ਰਿਲੀਜ਼ਾਂ ਡ੍ਰੀਮ ਗਰਲ 2 ਅਤੇ ਆਖਰੀ ਸੱਚ ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਜੋ ਕਿ ਦੋ ਬਿਲਕੁਲ ਵੱਖਰੀਆਂ ਸ਼ੈਲੀਆਂ ਹਨ। ਇਸ ਦੌਰਾਨ ਕੰਮ ਦੇ ਫਰੰਟ ਤੇ ਅਭਿਨੇਤਾ ਸਤ੍ਰੀ 2 ਅਤੇ ਵੇਦਾ ਵਿੱਚ ਨਜ਼ਰ ਆਉਣਗੇ।