ਰਾਖੀ ਸਾਵੰਤ ਉਮਰਾਹ ਲਈ ਮੱਕਾ ਰਵਾਨਾ

ਰਾਖੀ ਸਾਵੰਤ ਆਪਣਾ ਪਹਿਲਾ ਉਮਰਾ ਕਰਨ ਮੱਕਾ ਲਈ ਰਵਾਨਾ ਹੋ ਗਈ ਹੈ। ‘ਬਿੱਗ ਬੌਸ ਦੀ ਇਸ ਸਾਬਕਾ ਪ੍ਰਤੀਯੋਗੀ ਨੂੰ ਸੋਸ਼ਲ ਮੀਡੀਆ ਤੇ ਅਬਾਇਆ ਵਿੱਚ ਦੇਖਿਆ ਗਿਆ। ਕਈ ਪਾਪਰਾਜ਼ੀ ਅਕਾਊਂਟਸ ਨੇ ਰਾਖੀ ਸਾਵੰਤ ਦੀਆਂ ਤਸਵੀਰਾਂ ਅਤੇ ਕਲਿੱਪ ਸ਼ੇਅਰ ਕੀਤੇ ਹਨ। ਇੱਕ ਵਿੱਚ ਰਾਖੀ ਨੇ ਖੁਦ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਉਹ ਮੱਕਾ ਜਾ ਰਹੀ ਹੈ। ਅਣਗਿਣਤ […]

Share:

ਰਾਖੀ ਸਾਵੰਤ ਆਪਣਾ ਪਹਿਲਾ ਉਮਰਾ ਕਰਨ ਮੱਕਾ ਲਈ ਰਵਾਨਾ ਹੋ ਗਈ ਹੈ। ‘ਬਿੱਗ ਬੌਸ ਦੀ ਇਸ ਸਾਬਕਾ ਪ੍ਰਤੀਯੋਗੀ ਨੂੰ ਸੋਸ਼ਲ ਮੀਡੀਆ ਤੇ ਅਬਾਇਆ ਵਿੱਚ ਦੇਖਿਆ ਗਿਆ। ਕਈ ਪਾਪਰਾਜ਼ੀ ਅਕਾਊਂਟਸ ਨੇ ਰਾਖੀ ਸਾਵੰਤ ਦੀਆਂ ਤਸਵੀਰਾਂ ਅਤੇ ਕਲਿੱਪ ਸ਼ੇਅਰ ਕੀਤੇ ਹਨ। ਇੱਕ ਵਿੱਚ ਰਾਖੀ ਨੇ ਖੁਦ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਉਹ ਮੱਕਾ ਜਾ ਰਹੀ ਹੈ। ਅਣਗਿਣਤ ਲੋਕਾਂ ਲਈ ਉਮਰਾਹ ਇੱਕ ਤੀਰਥ ਯਾਤਰਾ ਹੈ ਜੋ ਮੁਸਲਮਾਨਾਂ ਦੁਆਰਾ ਮੱਕਾ ਵਿੱਚ ਮਸਜਿਦ ਅਲ-ਹਰਮ ਦੇ ਪਵਿੱਤਰ ਸ਼ਹਿਰ ਲਈ ਕੀਤੀ ਜਾਂਦੀ ਹੈ।  ਰਾਖੀ ਨੂੰ ਸ਼ਾਇਸਤਾ ਅਲੀ ਖਾਨ ਨਾਲ ਬ੍ਰਾਂਡੇਡ ਕਾਊਚਰ ਵਿੱਚ ਵੀ ਦੇਖਿਆ ਗਿਆ ਸੀ। ਰਾਖੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਫਲਾਈਟ ਵਿਚ ਆਪਣੀ ਇਕ ਪੈਪ ਵੀਡੀਓ ਸ਼ੇਅਰ ਕੀਤੀ ਹੈ। ਰਾਖੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਸ ਦਾ ਇੰਸਟਾਗ੍ਰਾਮ ਅਕਾਉਂਟ ਹਰ ਕੋਨੇ ਤੋਂ ਨਫ਼ਰਤ ਅਤੇ ਟ੍ਰੋਲ ਨਾਲ ਭਰ ਗਿਆ ਸੀ। ਹਾਲਾਂਕਿ ਰਾਖੀ ਦੇ ਵਫ਼ਾਦਾਰ ਪ੍ਰਸ਼ੰਸਕਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਇੱਕ ਯੂਜ਼ਰ ਨੇ ਲਿਖਿਆ, ਯਾਰ ਇਸਨੇ ਇਸਲਾਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਦੂਜੇ ਨੇ ਲਿੱਖਿਆ ਕਿ ਜਾਂ ਤਾ ਸਹੀ ਢੰਗ ਨਾਲ ਕੱਪੜੇ ਪਾਉਣੇ ਸ਼ੁਰੂ ਕਰ ਜਾਂ ਫਿਰ ਇਸਲਾਮ ਨੂੰ ਮੰਨਣਾ ਛੱਡ ਦੇ। ਇੱਕ ਯੂਜਰ ਨੇ ਰਾਖੀ ਲਈ ਦੁਆ ਮੰਗੀ ਹੈ ਕਿ ਅੱਲਾ ਇਸਨੂੰ ਅਕਲ ਬੱਖਸ਼ੇ।  ਇੱਕ ਹੋਰ ਨੇ ਲਿਖਿਆ, ਹਦ ਹੈ ਭਾਈ ਹੁਣ ਇਕ ਹੀ ਨਵਾਂ ਚੋਚਲਾ ਹੈ ਇਸਦਾ । ਇੱਕ ਨੇ ਲਿਖਿਆ 100 ਚੂਹੇ ਖਾਕੇ ਬਿਲੀ ਹਜ ਕੋ ਚਲੀ। ਇੱਕ ਯੂਜ਼ਰ ਨੇ ਲਿਖਿਆ ਰਾਖੀ ਤੁਸੀਂ ਮੇਰੇ ਲਈ ਸਭ ਤੋਂ ਵਧੀਆ ਹੋ।  ਦੂਜੇ ਪਾਸੇ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਆਪਣੇ ਜਨਤਕ ਵਿਵਾਦ ਅਤੇ ਇੱਕ-ਦੂਜੇ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ।  ਦੋਨੋਂ  2022 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਜਦੋਂ ਰਾਖੀ ਨੇ ਕਥਿਤ ਤੌਰ ਤੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਵੀ ਫਾਤਿਮਾ ਰੱਖ ਲਿਆ ਸੀ। ਆਦਿਲ ਖਾਨ ਦੇ ਇਸ ਹਫਤੇ ਮੈਸੂਰ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਰਾਖੀ ਦੇ ਖਿਲਾਫ਼ ਇੱਕ ਪ੍ਰੈਸ ਕਾਨਫਰੰਸ ਕੀਤੀ।  ਉਸ ਨੇ ਰਾਖੀ ਤੇ ਕਈ ਗੰਭੀਰ ਆਰੋਫ ਲਗਾਉਂਦੇ ਹੋਏ ਉਸਨੂੰ ਫ਼ਰਜੀ ਕਹਿ ਦਿੱਤਾ। ਆਦਿਲ ਨੇ ਰਾਖੀ ਤੇ ਉਸਨੂੰ ਝੂਠਾ ਫਸਾਉਣ, ਉਸ ਤੋ ਪੈਸੇ ਵਸੂਲਣ ਅਤੇ ਮਾਨਸਿਕ ਰੂਪ ਸੇ ਉਸਨੂੰ ਤੰਗ ਕਰਨ ਦੇ ਆਰੋਪ ਲਗਾਏ। ਆਦਿਲ ਨੇ ਕਿਹਾ ਕਿ ਜੇਲ ਵਿੱਚ ਜੋ ਦਿਨ ਉਸਨੇ ਦੇਖੇ ਹਨ ਰੱਬ ਉਸਦੇ ਦੁਸ਼ਮਣ ਨੂੰ ਵੀ ਨਾ ਦਿਖਾਏ। ਹਾਲਾਂਕਿ ਦੂਜੇ ਪਾਸੇ ਰਾਖੀ ਨੇ ਇੰਨਾ ਸਾਰੇ ਆਰੋਪਾਂ ਨੂੰ ਝੂਠਾ ਦੱਸਿਆ ਅਤੇ ਇਸਨੂੰ ਆਦਿਲ ਦੀ ਸਾਜਿਸ਼ ਕਰਾਰ ਦੇ ਦਿੱਤਾ।